ਕੁੱਲ੍ਹੜ ਦੀ ਦਿਨੋਂ-ਦਿਨ ਵੱਧ ਰਹੀ ਹੈ ਦੀ ਡਿਮਾਂਡ, ਘੱਟ ਲਾਗਤ ‘ਚ ਭਾਰੀ ਮੁਨਾਫਾ, ਇੰਝ ਕਰੋ ਸ਼ੁਰੂ…

ਜੇਕਰ ਤੁਸੀਂ ਕੋਈ ਅਜਿਹਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਜਿਸ ਵਿੱਚ ਬਹੁਤ ਘੱਟ ਲਾਗਤ ਹੋਵੇ ਅਤੇ ਜ਼ਿਆਦਾ ਕਮਾਈ ਹੋਵੇ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਇੱਕ ਕਾਰੋਬਾਰੀ ਵਿਚਾਰ ਦੇ ਰਹੇ ਹਾਂ ਜਿਸ ਨੂੰ 5,000 ਰੁਪਏ ਦੇ ਨਿਵੇਸ਼ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ।
ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਮੋਦੀ ਸਰਕਾਰ ਵੀ ਮਦਦ ਕਰ ਰਹੀ ਹੈ। ਇਹ ਕੁੱਲ੍ਹੜ ਬਣਾਉਣ ਦਾ ਕਾਰੋਬਾਰ ਹੈ। ਹਰ ਗਲੀ-ਮੁਹੱਲੇ ‘ਤੇ ਕੁੱਲ੍ਹੜ ਚਾਹ ਦੀ ਮੰਗ ਹੈ। ਵੈਸੇ ਵੀ ਅੱਜ ਕੱਲ੍ਹ ਲੋਕ ਪਲਾਸਟਿਕ ਦੇ ਕੱਪਾਂ ਵਿੱਚ ਚਾਹ ਘੱਟ ਪੀਣਾ ਪਸੰਦ ਕਰਦੇ ਹਨ।
ਕੁੱਲ੍ਹੜ ਸਿੰਗਲ ਯੂਜ਼ ਪਲਾਸਟਿਕ ਦੇ ਬਿਹਤਰ ਬਦਲ ਵਜੋਂ ਉਭਰਿਆ ਹੈ। ਸਰਕਾਰ ਕੁੱਲ੍ਹੜ ਬਣਾਉਣ ਲਈ ਬਿਜਲੀ ਦੇ ਨਾਲ ਚੱਲਣ ਵਾਲੇ ਚੱਕ ਮੁਹੱਈਆ ਕਰਵਾਉਂਦੀ ਹੈ ਜਿਸ ਦੀ ਮਦਦ ਨਾਲ ਕੋਈ ਵੀ ਆਸਾਨੀ ਨਾਲ ਕੁੱਲ੍ਹੜ ਬਣਾ ਸਕਦਾ ਹੈ। ਖਾਦੀ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਵਿਨੈ ਕੁਮਾਰ ਸਕਸੈਨਾ ਨੇ ਕੁਝ ਸਮਾਂ ਪਹਿਲਾਂ ਦੱਸਿਆ ਸੀ ਕਿ ਸਾਲ 2020 ਵਿੱਚ ਕੇਂਦਰ ਸਰਕਾਰ ਨੇ 25,000 ਇਲੈਕਟ੍ਰਿਕ ਚੱਕ ਵੰਡੇ ਸਨ। ਸਰਕਾਰ ਵੀ ਇਨ੍ਹਾਂ ਕੁੱਲ੍ਹੜ ਨੂੰ ਚੰਗੀ ਕੀਮਤ ‘ਤੇ ਖਰੀਦਦੀ ਹੈ।
ਕੁੱਲ੍ਹੜ ਬਣਾਉਣ ਲਈ ਕੱਚੇ ਮਾਲ ਦੀ ਲੋੜ ਹੁੰਦੀ ਹੈ…
ਕੱਚੇ ਮਾਲ ਦੀ ਗੱਲ ਕਰੀਏ ਤਾਂ ਇਸ ਨੂੰ ਬਣਾਉਣ ਵਿਚ ਚੰਗੀ ਗੁਣਵੱਤਾ ਵਾਲੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕਿਸੇ ਵੀ ਨਦੀ ਜਾਂ ਛੱਪੜ ਦੇ ਆਲੇ-ਦੁਆਲੇ ਤੋਂ ਲਿਆ ਜਾ ਸਕਦਾ ਹੈ। ਦੂਜਾ ਕੱਚਾ ਮਾਲ ਸਾਂਚਾ ਹੈ। ਤੁਸੀਂ ਕੁੱਲ੍ਹੜ ਦਾ ਜੋ ਵੀ ਆਕਾਰ ਬਣਾਉਣਾ ਚਾਹੁੰਦੇ ਹੋ, ਤੁਸੀਂ ਉਸ ਆਕਾਰ ਦੇ ਅਨੁਸਾਰ ਬਜ਼ਾਰ ਤੋਂ ਸਾਂਚਾ ਖਰੀਦ ਸਕਦੇ ਹੋ। ਇੱਕ ਵਾਰ ਕੁੱਲ੍ਹੜ ਬਣ ਜਾਣ ਤੋਂ ਬਾਅਦ ਇਸ ਨੂੰ ਮਜ਼ਬੂਤ ਕਰਨ ਲਈ ਪਕਾਉਣਾ ਪੈਂਦਾ ਹੈ। ਇਸ ਲਈ ਇੱਕ ਵੱਡੇ ਆਕਾਰ ਦੀ ਭੱਠੀ ਦੀ ਲੋੜ ਹੁੰਦੀ ਹੈ।
ਭੱਠੀ ਬਣਾਉਣ ਤੋਂ ਬਾਅਦ, ਤੁਸੀਂ ਇਸ ਵਿੱਚ ਬਣੇ ਕੁੱਲ੍ਹੜ ਨੂੰ ਪਕਾ ਸਕਦੇ ਹੋ। ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ ਦੇ ਕਾਰਨ ਜਲਦੀ ਹੀ ਰੇਲਵੇ ਸਟੇਸ਼ਨਾਂ, ਬੱਸ ਡਿਪੂਆਂ, ਹਵਾਈ ਅੱਡਿਆਂ ਅਤੇ ਮਾਲਾਂ ‘ਤੇ ਕੁੱਲ੍ਹੜ ਦੀ ਮੰਗ ਵਧ ਸਕਦੀ ਹੈ।
ਕੁੱਲ੍ਹੜ ਤੋਂ ਕਿੰਨੀ ਕਮਾਈ ਹੋਵੇਗੀ?
ਚਾਹ ਦੇ ਕੁੱਲ੍ਹੜ ਬਹੁਤ ਆਰਥਿਕ ਹੋਣ ਦੇ ਨਾਲ-ਨਾਲ ਵਾਤਾਵਰਣ ਦੇ ਨਜ਼ਰੀਏ ਤੋਂ ਵੀ ਬਹੁਤ ਸੁਰੱਖਿਅਤ ਮੰਨੀ ਜਾਂਦੀ ਹੈ। ਮੌਜੂਦਾ ਰੇਟ ਦੀ ਗੱਲ ਕਰੀਏ ਤਾਂ ਚਾਹ ਕੁੱਲ੍ਹੜ ਦੀ ਕੀਮਤ 50 ਰੁਪਏ ਪ੍ਰਤੀ ਸੈਂਕੜਾ ਦੇ ਕਰੀਬ ਹੈ। ਇਸੇ ਤਰ੍ਹਾਂ ਲੱਸੀ ਕੁੱਲ੍ਹੜ ਦੀ ਕੀਮਤ 150 ਰੁਪਏ ਪ੍ਰਤੀ ਸੈਂਕੜਾ, ਦੁੱਧ ਕੁੱਲ੍ਹੜ ਦੀ ਕੀਮਤ 150 ਰੁਪਏ ਪ੍ਰਤੀ ਸੈਂਕੜਾ ਅਤੇ ਕੱਪ ਦੀ ਕੀਮਤ 100 ਰੁਪਏ ਪ੍ਰਤੀ ਸੈਂਕੜਾ ਹੈ।
ਮੰਗ ਵਧਣ ‘ਤੇ ਬਿਹਤਰ ਦਰਾਂ ਦੀ ਵੀ ਸੰਭਾਵਨਾ ਹੈ। ਹੁਣ ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ ਤੋਂ ਬਾਅਦ ਇਸ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ।