ਪਿਨਕੋਡ ਤੁਹਾਡੇ ਘਰ ਦਾ ਪਤਾ ਲੱਭਣ ਵਿਚ ਮਦਦ ਕਰਦਾ ਹੈ, ਜਾਣੋ ਕਿਵੇਂ ਤੇ ਕਿਉਂ ਹੋਈ ਸ਼ੁਰੂਆਤ…

ਪਹਿਲਾਂ ਆਮ ਲੋਕਾਂ ਵਿੱਚ ਚਿੱਠੀਆਂ ਭੇਜਣ ਦਾ ਰਿਵਾਜ ਹੁੰਦਾ ਸੀ, ਪਰ ਟੈਕਨਾਲੋਜੀ ਦੇ ਵਿਕਾਸ ਦੇ ਨਾਲ ਇਹ ਪ੍ਰਥਾ ਲਗਭਗ ਖ਼ਤਮ ਹੋ ਗਈ ਹੈ। ਤੁਸੀਂ ਕਿਸੇ ਨੂੰ ਚਿੱਠੀ ਭੇਜਣੀ ਹੋਵੇ ਜਾਂ ਕੋਈ ਸਾਮਾਨ ਘਰੇ ਮੰਗਵਾਉਣਾ ਹੋਵੇ, ਇਸ ਲਈ ਪਿਨਕੋਡ ਬਹੁਤ ਜ਼ਰੂਰੀ ਹੁੰਦਾ ਹੈ। ਪਿਨਕੋਡ ਤੁਹਾਡੇ ਘਰ ਦਾ ਪਤਾ ਲੱਭਣਾ ਹੋਰ ਵੀ ਆਸਾਨ ਬਣਾਉਂਦਾ ਹੈ। ਜਿਸ ਕਾਰਨ ਕੋਈ ਵੀ ਚੀਜ਼ ਆਸਾਨੀ ਨਾਲ ਤੁਹਾਡੇ ਘਰ ਪਹੁੰਚਾਈ ਜਾ ਸਕਦੀ ਹੈ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਪਿਨਕੋਡ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਇਸ ਨੂੰ ਕਿਸ ਇਰਾਦੇ ਨਾਲ ਸ਼ੁਰੂ ਕੀਤਾ ਗਿਆ ਸੀ।
ਪਿਨਕੋਡ ਕੀ ਹੁੰਦਾ ਹੈ
ਦੱਸ ਦਈਏ ਕਿ ਪਿਨਕੋਡ ਦਾ ਮਤਲਬ ਹੈ “ਪੋਸਟਲ ਇੰਡੈਕਸ ਨੰਬਰ” ਇੱਕ ਸੰਖਿਆਤਮਕ ਕੋਡ ਜੋ ਭਾਰਤ ਵਿੱਚ ਡਾਕ ਡਿਲਿਵਰੀ ਸਿਸਟਮ ਵਿੱਚ ਵਰਤਿਆ ਜਾਂਦਾ ਹੈ। ਇਹ ਛੇ ਅੰਕਾਂ ਦਾ ਕੋਡ ਹੈ ਜੋ ਦੇਸ਼ ਦੇ ਕਿਸੇ ਵੀ ਡਾਕਘਰ ਨੂੰ ਵਿਲੱਖਣ ਪਛਾਣ ਦਿੰਦਾ ਹੈ। ਇਸ ਕੋਡ ਰਾਹੀਂ ਡਾਕ ਨੂੰ ਸਹੀ ਮੰਜ਼ਿਲ ‘ਤੇ ਭੇਜਣਾ ਆਸਾਨ ਹੋ ਜਾਂਦਾ ਹੈ।
ਪਿਨਕੋਡ ਕਿਵੇਂ ਸ਼ੁਰੂ ਹੋਇਆ,ਆਓ ਜਾਣਦੇ ਹਾਂ:
ਭਾਰਤ ਵਿੱਚ ਪਿਨਕੋਡ ਦੀ ਸ਼ੁਰੂਆਤ 15 ਅਗਸਤ 1972 ਨੂੰ ਹੋਈ ਸੀ। ਉਸ ਸਮੇਂ, ਦੇਸ਼ ਵਿੱਚ ਡਾਕ ਦੀ ਡਿਲਿਵਰੀ ਪ੍ਰਣਾਲੀ ਬਹੁਤ ਮੁਸ਼ਕਲ ਸੀ ਅਤੇ ਡਾਕ ਨੂੰ ਸਹੀ ਥਾਂ ਤੇ ਪਹੁੰਚਾਉਣ ਵਿੱਚ ਬਹੁਤ ਸਮਾਂ ਲੱਗ ਜਾਂਦਾ ਸੀ। ਇਸ ਸਮੱਸਿਆ ਦੇ ਹੱਲ ਲਈ ਡਾਕ ਵਿਭਾਗ ਨੇ ਪਿਨਕੋਡ ਪ੍ਰਣਾਲੀ ਲਾਗੂ ਕੀਤੀ। ਪਿਨਕੋਡ ਪ੍ਰਣਾਲੀ ਦੇ ਕਾਰਨ, ਡਾਕ ਨੂੰ ਸਹੀ ਮੰਜ਼ਿਲ ‘ਤੇ ਪਹੁੰਚਾਉਣ ਵਿੱਚ ਬਹੁਤ ਘੱਟ ਸਮਾਂ ਲੱਗਦਾ ਹੈ। ਨਾਲ ਹੀ, ਇਹ ਸਿਸਟਮ ਮੇਲ ਡਿਲਿਵਰੀ ਸਿਸਟਮ ਨੂੰ ਵਧੇਰੇ ਕੁਸ਼ਲ ਬਣਾਉਂਦਾ ਹੈ।
ਪਿਨਕੋਡ ਕਾਰਨ ਮੇਲ ਗ਼ਲਤ ਥਾਂ ‘ਤੇ ਜਾਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਪਿਨਕੋਡ ਕਾਰਨ ਡਾਕ ਡਿਲਿਵਰੀ ਸਿਸਟਮ ਬਹੁਤ ਆਸਾਨ ਹੋ ਗਿਆ ਹੈ। ਪਿਨਕੋਡ ਛੇ ਅੰਕਾਂ ਦਾ ਕੋਡ ਹੁੰਦਾ ਹੈ। ਇਸ ਕੋਡ ਦੇ ਪਹਿਲੇ ਦੋ ਅੰਕ ਡਾਕ ਖੇਤਰ ਨੂੰ ਦਰਸਾਉਂਦੇ ਹਨ, ਅਗਲੇ ਦੋ ਅੰਕ ਪੋਸਟਲ ਸਰਕਲ ਨੂੰ ਦਰਸਾਉਂਦੇ ਹਨ ਅਤੇ ਆਖ਼ਰੀ ਦੋ ਅੰਕ ਡਾਕਘਰ ਨੂੰ ਦਰਸਾਉਂਦੇ ਹਨ। ਇਸ ਕਾਰਨ ਹੀ ਤੁਹਾਡਾ ਪਾਰਸਲ ਜਾਂ ਲੈਟਰ ਸਮੇਂ ਸਿਰ ਤੁਹਾਡੇ ਘਰ ਪਹੁੰਚ ਜਾਂਦਾ ਹੈ।