What is the former Jathedar talking about Giani Harpreet Singh and Sukhbir Badal hdb – News18 ਪੰਜਾਬੀ

ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਜਥੇਦਾਰਾਂ ਵਲੋਂ ਪੰਥ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਗਈ ਪਰ ਉਹ ਡੇਢ ਸੌ ਗੰਨਮੈਨ ਲੈ ਕੇ ਘੁੰਮਦੇ ਹਨ। ਤਿੰਨ ਗੱਡੀਆਂ ਲੈ ਕੇ ਘੁੰਮਣ ਵਾਲੇ ਜਥੇਦਾਰ ਦੱਸਣ ਕਿ ਉਨ੍ਹਾਂ ਕੌਮ ਲਈ ਕੀ ਕੀਤਾ ਹੈ, ਸਿਰਫ਼ ਇੱਕ ਪਰਿਵਾਰ ਨੂੰ ਖੁਸ਼ ਕਰਨ ਲਈ ਕੰਮ ਕਰਨਾ।
ਇਹ ਵੀ ਪੜ੍ਹੋ:
ਤਿਉਹਾਰਾਂ ਦੇ ਚੱਲਦਿਆਂ ਪੁਲਿਸ ਵਲੋਂ ਸਪੈਸ਼ਲ ਚੈਕਿੰਗ ਅਭਿਆਨ, ਸ਼ਰਾਰਤੀ ਅਨਸਰਾਂ ’ਤੇ ਪੁਲਿਸ ਦੀ ਤਿਰਛੀ ਨਜ਼ਰ
ਮੌਜੂਦਾ ਸਥਿਤੀ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ‘ਚ ਅਕਾਲੀ ਦਲ ਦੇ ਉਹੀ ਚਿਹਰੇ ਭਾਜਪਾ ਦੇ ਚੋਣ ਨਿਸ਼ਾਨ ‘ਤੇ ਲੜਦੇ ਨਜ਼ਰ ਆ ਰਹੇ ਹਨ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਦੀ ਸਾਂਝੀ ਹਾਰ ਸਾਹਮਣੇ ਆ ਗਈ ਹੈ।
ਰਾਜਾ ਵੜਿੰਗ ਖਿਲਾਫ ਕਾਰਵਾਈ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਪਤਿਤ ਸਿੱਖ ਵੀ ਨਹੀਂ ਹੈ, ਪਤਿਤ ਸਿੱਖ ਉਹ ਹੈ ਜੋ ਅੰਮ੍ਰਿਤ ਛਕ ਕੇ ਮਰਿਆਦਾ ਦੀ ਉਲੰਘਣਾ ਕਰਦਾ ਹੈ ਪਰ ਰਾਜਾ ਵੜਿੰਗ ਨੇ ਤਾਂ ਅੰਮ੍ਰਿਤ ਵੀ ਨਹੀਂ ਛਕਾਇਆ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :