Kajol ਨੇ ਅਭਿਸ਼ੇਕ ਤੇ ਐਸ਼ਵਰਿਆ ਨੂੰ ਆਪਣਾ ਰਿਸ਼ਤਾ ਬਚਾਉਣ ਲਈ ਦਿੱਤੀ ਸੀ ਇਹ ਸਲਾਹ, ਪੋਸਟ ਹੋਈ ਵਾਇਰਲ

ਅਭਿਸ਼ੇਕ ਬੱਚਨ (Abhishek Bachchan) ਅਤੇ ਐਸ਼ਵਰਿਆ ਰਾਏ (Aishwarya Rai) ਨੂੰ 2006 ਵਿੱਚ ਆਪਣੀ ਫ਼ਿਲਮ ਉਮਰਾਓ ਜਾਨ ਦੀ ਸ਼ੂਟਿੰਗ ਦੌਰਾਨ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। ਫਿਰ ਸਾਲ 2007 ‘ਚ ਦੋਹਾਂ ਨੇ ਵਿਆਹ ਕਰਵਾ ਲਿਆ। ਕਾਫ਼ੀ ਸਾਲਾਂ ਤੱਕ ਦੋਵਾਂ ਦਾ ਰਿਸ਼ਤਾ ਚੰਗਾ ਚੱਲਿਆ ਪਰ ਪਿਛਲੇ ਕੁੱਝ ਸਾਲਾਂ ਤੋਂ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ (Aishwarya Rai) ਦੇ ਰਿਸ਼ਤੇ ਵਿੱਚ ਦਰਾਰ ਦੀਆਂ ਅਫ਼ਵਾਹਾਂ ਸੁਰਖ਼ੀਆਂ ਵਿੱਚ ਹਨ।
ਹਾਲਾਂਕਿ ਉਨ੍ਹਾਂ ਨੇ ਇਸ ‘ਤੇ ਕਦੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਹੁਣ ਇਹ ਅਫ਼ਵਾਹਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਅਭਿਸ਼ੇਕ ਬੱਚਨ ਦਾ ਆਪਣੀ ਸਹਿ-ਕਲਾਕਾਰ ਨਿਮਰਤ ਕੌਰ ਨਾਲ ਅਫੇਅਰ ਚੱਲ ਰਿਹਾ ਹੈ। ਦੋਵਾਂ ਨੇ ਫ਼ਿਲਮ ‘ਦਸਵੀਂ’ ਵਿੱਚ ਇਕੱਠੇ ਕੰਮ ਕੀਤਾ ਸੀ।
ਇਨ੍ਹਾਂ ਅਫ਼ਵਾਹਾਂ ਕਾਰਨ ਨਿਮਰਤ ਕੌਰ ‘ਤੇ ਐਸ਼ਵਰਿਆ ਰਾਏ (Aishwarya Rai) ਅਤੇ ਅਭਿਸ਼ੇਕ ਬੱਚਨ ਵਿਚਾਲੇ ਦਰਾਰ ਪੈਦਾ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਹਾਲਾਂਕਿ ਅਭਿਸ਼ੇਕ ਬੱਚਨ ਅਤੇ ਨਿਮਰਤ ਦੇ ਸੰਬੰਧਾਂ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ। ਇਸ ਸਭ ਦੇ ਵਿਚਕਾਰ, ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਅਦਾਕਾਰਾ ਕਾਜੋਲ ਨੂੰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਨੂੰ ਆਪਣੇ ਵਿਆਹ ਨੂੰ ਬਚਾਉਣ ਦੀ ਸਲਾਹ ਦਿੰਦੇ ਨਜ਼ਰ ਆ ਰਹੀ ਹੈ।
ਦਰਅਸਲ ਵਾਇਰਲ ਹੋ ਰਿਹਾ ਵੀਡੀਓ ਕੌਫ਼ੀ ਵਿਦ ਕਰਨ 2007 ਦਾ ਹੈ। ਇਸ ‘ਚ ਸ਼ਾਹਰੁਖ ਖਾਨ, ਕਾਜੋਲ ਅਤੇ ਰਾਣੀ ਮੁਖਰਜੀ ਮੌਜੂਦ ਸਨ। ਰੈਪਿਡ-ਫਾਇਰ ਰਾਊਂਡ ਦੌਰਾਨ ਕਾਜੋਲ ਤੋਂ ਪੁੱਛਿਆ ਗਿਆ ਕਿ ਉਹ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਵਿਆਹ ਨੂੰ ਬਚਾਉਣ ਲਈ ਕੀ ਸਲਾਹ ਦੇਵੇਗੀ।
ਇਸ ‘ਤੇ ਕਾਜੋਲ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਇਹ ਜੋੜੀ “ਕਭੀ ਅਲਵਿਦਾ ਨਾ ਕਹਨਾ” ਫ਼ਿਲਮ ਨਾ ਦੇਖੇ। ਤੁਹਾਨੂੰ ਦੱਸ ਦੇਈਏ ਕਿ ‘ਕਭੀ ਅਲਵਿਦਾ ਨਾ ਕਹਨਾ’ ਫ਼ਿਲਮ ਵਿੱਚ ਸ਼ਾਹਰੁਖ ਖਾਨ, ਰਾਣੀ ਮੁਖਰਜੀ, ਅਭਿਸ਼ੇਕ ਬੱਚਨ, ਪ੍ਰਿਟੀ ਜ਼ਿੰਟਾ ਅਤੇ ਅਮਿਤਾਭ ਬੱਚਨ ਨੇ ਕੰਮ ਕੀਤਾ ਹੈ ਅਤੇ ਇਹ ਬੇਵਫ਼ਾਈ ਅਤੇ ਐਕਸਟਰਾ ਮੈਰਿਟਲ ਅਫੇਅਰ ‘ਤੇ ਆਧਾਰਿਤ ਹੈ।
ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਪਰ ਦੋਵਾਂ ਨੇ ਹਮੇਸ਼ਾ ਇਸ ‘ਤੇ ਚੁੱਪੀ ਬਣਾਈ ਰੱਖਣ ਨੂੰ ਤਰਜੀਹ ਦਿੱਤੀ ਹੈ। ਅਭਿਸ਼ੇਕ ਬੱਚਨ ਨੇ ਇੱਕ ਵਾਰ ਖ਼ੁਲਾਸਾ ਕੀਤਾ ਸੀ ਕਿ ਉਹ ਆਪਣੇ ਆਲੇ-ਦੁਆਲੇ ਦੀਆਂ ਚਰਚਾਵਾਂ ਬਾਰੇ ਕਿਵੇਂ ਸ਼ਾਂਤ ਰਹਿੰਦੇ ਹਨ। ਹਿੰਦੁਸਤਾਨ ਟਾਈਮਜ਼ ਨਾਲ ਇੱਕ ਇੰਟਰਵਿਊ ਵਿੱਚ ਅਭਿਸ਼ੇਕ ਬੱਚਨ ਨੇ ਕਿਹਾ ਸੀ ਕਿ ਉਹ ਇਨ੍ਹਾਂ ਅਫ਼ਵਾਹਾਂ ਨੂੰ ਕਾਲਾ ਟਿੱਕਾ ਲਗਾਉਂਦੇ ਹਨ ਅਤੇ ਫਿਰ ਅੱਗੇ ਵਧ ਜਾਂਦੇ ਹਨ।