ਪੰਜਾਬ ਵਿੱਚ ਵਕਫ਼ ਬੋਰਡ ਕੋਲ ਕਿੰਨੀ ਹੈ ਜ਼ਮੀਨ, ! ਜਾਣੋ ਹਰ ਸੂਬੇ ਵਿੱਚ ਕਿੰਨੀ ਹੈ ਪ੍ਰਾਪਰਟੀ ?, ਕਿੰਨੀ ਹੈ ਇਸਦੀ ਕੀਮਤ

ਕੇਂਦਰ ਸਰਕਾਰ ਨੇ ਅੱਜ ਲੋਕ ਸਭਾ ਵਿੱਚ ਵਕਫ਼ ਸੋਧ ਬਿੱਲ ਪੇਸ਼ ਕਰ ਦਿੱਤਾ ਹੈ , ਜਿਸ ‘ਤੇ ਲਗਭਗ 8 ਘੰਟੇ ਬਹਿਸ ਹੋਵੇਗੀ ਅਤੇ ਅੱਜ ਰਾਤ ਤੱਕ ਫੈਸਲਾ ਆ ਜਾਵੇਗਾ। ਘੱਟ ਗਿਣਤੀ ਮਾਮਲਿਆਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਇਸਨੂੰ ਜਲਦੀ ਤੋਂ ਜਲਦੀ ਪਾਸ ਕੀਤਾ ਜਾਵੇ।
ਇਸ ਬਿੱਲ ( (Waqf Amendment Bill) ਦਾ ਐਲਾਨ ਸਰਕਾਰ ਨੇ 8 ਅਗਸਤ 2024 ਨੂੰ ਕੀਤਾ ਸੀ। ਇਸ ਦੇ ਨਾਲ ਹੀ ਮੁਸਲਮਾਨ ਵਕਫ਼ (ਰੱਦ) ਬਿੱਲ, 2024 ਪੇਸ਼ ਕੀਤਾ ਗਿਆ ਸੀ। ਇਨ੍ਹਾਂ ਬਿੱਲਾਂ ਦਾ ਉਦੇਸ਼ ਬੋਰਡ ਦੇ ਕੰਮਕਾਜ ਨੂੰ ਸੁਚਾਰੂ ਬਣਾਉਣਾ ਅਤੇ ਵਕਫ਼ ਜਾਇਦਾਦਾਂ ਦੇ ਪ੍ਰਬੰਧਨ ਵਿੱਚ ਸੁਧਾਰ ਕਰਨਾ ਹੈ। ਇਸ ਸੋਧ ਦਾ ਉਦੇਸ਼ ਵਕਫ਼ ਐਕਟ, 1995 ਦਾ ਨਾਮ ਬਦਲ ਕੇ ,ਵਕਫ਼ ਦੀ ਪਰਿਭਾਸ਼ਾ ਨੂੰ ਅਪਡੇਟ ਕਰਨਾ, ਰਜਿਸਟ੍ਰੇਸ਼ਨ ਪ੍ਰਕਿਰਿਆਵਾਂ ਵਿੱਚ ਸੁਧਾਰ ਕਰਨਾ ਅਤੇ ਬਿਹਤਰ ਰਿਕਾਰਡਕੀਪਿੰਗ ਲਈ ਤਕਨਾਲੋਜੀ ਨੂੰ ਰਜਿਸਟਰਡ ਕਰਕੇ ਉਸ ਵਿੱਚ ਮੌਜੂਦਾ ਕਮੀਆਂ ਨੂੰ ਦੂਰ ਕਰਨਾ ਹੈ।
ਭਾਰਤ ਵਿੱਚ ਤੀਜੀ ਸਭ ਤੋਂ ਜ਼ਿਆਦਾ ਜ਼ਮੀਨ ਵਕਫ਼ ਬੋਰਡ ਕੋਲ…
ਵਕਫ਼ ਬੋਰਡ ਵਰਤਮਾਨ ਵਿੱਚ 9.4 ਲੱਖ ਏਕੜ ਵਿੱਚ ਫੈਲੀਆਂ 8.7 ਲੱਖ ਜਾਇਦਾਦਾਂ ਨੂੰ ਕੰਟਰੋਲ ਕਰਦੇ ਹਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 1.2 ਲੱਖ ਕਰੋੜ ਰੁਪਏ ਹੈ। ਭਾਰਤ ਵਿੱਚ ਦੁਨੀਆ ਵਿੱਚ ਸਭ ਤੋਂ ਵੱਡੀ ਵਕਫ਼ ਹੋਲਡਿੰਗ ਹੈ। ਹਥਿਆਰਬੰਦ ਬਲਾਂ ਅਤੇ ਭਾਰਤੀ ਰੇਲਵੇ ਤੋਂ ਬਾਅਦ ਬੋਰਡ ਦੇਸ਼ ਦਾ ਸਭ ਤੋਂ ਵੱਡਾ ਜ਼ਮੀਨ ਮਾਲਕ ਵੀ ਹੈ।
ਇੰਨੀਆਂ ਚੱਲ ਅਤੇ ਅਚੱਲ ਜਾਇਦਾਦਾਂ
8.7 ਲੱਖ ਬੋਰਡ ਜਾਇਦਾਦਾਂ ਵਿੱਚੋਂ, 356,051 ਵਕਫ਼ ਐਸਟੇਟ ਦੇ ਤੌਰ ‘ਤੇ ਰਜਿਸਟਰਡ ਹਨ। ਜਿਸ ਵਿੱਚ 872,328 ਅਚੱਲ ਜਾਇਦਾਦਾਂ ਹਨ ਅਤੇ 16,713 ਚੱਲ ਜਾਇਦਾਦਾਂ ਹਨ। ਇੰਨੇ ਵੱਡੇ ਪੈਮਾਨੇ ਦੇ ਬਾਵਜੂਦ, ਬੋਰਡ ਤੋਂ ਕੋਈ ਜਿਨਰੇਟ ਨਹੀਂ ਹੁੰਦੀ ਹੈ।
12,000 ਕਰੋੜ ਹੋਵੇਗੀ ਸਾਲਾਨਾ ਆਮਦਨ…
ਸੱਚਰ ਕਮੇਟੀ ਨੇ 2006 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਇਨ੍ਹਾਂ ਜਾਇਦਾਦਾਂ ਦੀ ਸਹੀ ਵਰਤੋਂ ਕੀਤੀ ਜਾਵੇ, ਤਾਂ ਇਨ੍ਹਾਂ ਤੋਂ ਘੱਟੋ-ਘੱਟ 10 ਪ੍ਰਤੀਸ਼ਤ ਮਾਲੀਆ ਪੈਦਾ ਕੀਤਾ ਜਾ ਸਕਦਾ ਹੈ, ਜੋ ਕਿ ਹਰ ਸਾਲ ਲਗਭਗ 12000 ਕਰੋੜ ਰੁਪਏ ਹੈ। ਕਮੇਟੀ ਨੇ ਵਕਫ਼ਾਂ ਦੇ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਕਈ ਉਪਾਵਾਂ ਦੀ ਵੀ ਸਿਫ਼ਾਰਸ਼ ਕੀਤੀ, ਤਾਂ ਜੋ ਕੇਂਦਰੀ ਵਕਫ਼ ਬੋਰਡ (CWC) ਅਤੇ ਹਰੇਕ ਰਾਜ ਵਕਫ਼ ਬੋਰਡ (SWB) ਵਿੱਚ ਦੋ ਮਹਿਲਾ ਮੈਂਬਰਾਂ ਨੂੰ ਸ਼ਾਮਲ ਕੀਤਾ ਜਾ ਸਕੇ , CWC/SWB ਵਿੱਚ ਇੱਕ ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀ ਦੀ ਨਿਯੁਕਤੀ ਕੀਤੀ ਜਾ ਸਕੇ ਅਤੇ ਵਕਫ਼ਾਂ ਨੂੰ ਵਿੱਤੀ ਆਡਿਟ ਦੀ ਯੋਜਨਾ ਦੇ ਤਹਿਤ ਲਿਆਂਦਾ ਜਾ ਸਕੇ।
ਭਾਰਤ ਵਿੱਚ, ਵਕਫ਼ ਬੋਰਡ ਦੀ ਸਭ ਤੋਂ ਵੱਧ ਜ਼ਮੀਨ ਉੱਤਰ ਪ੍ਰਦੇਸ਼ ਵਿੱਚ ਹੈ, ਜੋ ਕਿ ਕੁੱਲ ਵਕਫ਼ ਬੋਰਡ ਦੀ ਅਚੱਲ ਜਾਇਦਾਦ ਦਾ 27 ਪ੍ਰਤੀਸ਼ਤ ਹਿੱਸਾ ਹੈ। ਇੱਥੇ ਕੁੱਲ 2,32,547 ਅਚੱਲ ਜਾਇਦਾਦਾਂ ਹਨ। ਇਸ ਤੋਂ ਬਾਅਦ ਪੰਜਾਬ ਅਤੇ ਪੱਛਮੀ ਬੰਗਾਲ ਕੋਲ 9 ਪ੍ਰਤੀਸ਼ਤ ਜ਼ਮੀਨਾਂ ਹਨ। ਇਹ ਤਾਮਿਲਨਾਡੂ ਵਿੱਚ 8 ਪ੍ਰਤੀਸ਼ਤ, ਕੇਰਲ, ਤੇਲੰਗਾਨਾ ਅਤੇ ਗੁਜਰਾਤ ਵਿੱਚ 5 ਪ੍ਰਤੀਸ਼ਤ ਹੈ। ਕਰਨਾਟਕ ਵਿੱਚ ਵਕਫ਼ ਬੋਰਡ ਦੀ ਕੁੱਲ ਅਚੱਲ ਜਾਇਦਾਦ ਦਾ 7% ਹਿੱਸਾ ਹੈ। ਵਕਫ਼ ਬੋਰਡ ਦੀ 27% ਜਾਇਦਾਦ ਉੱਤਰ ਪ੍ਰਦੇਸ਼ ਵਿੱਚ ਹੈ।