Punjab

DGP ਗੌਰਵ ਯਾਦਵ ਨੇ 14 PCR ਵੈਨਾਂ ਨੂੰ ਦਿੱਤੀ ਹਰੀ ਝੰਡੀ, ਲੁਧਿਆਣਾ ਨੂੰ ਸੁਰੱਖਿਅਤ ਸ਼ਹਿਰ ਬਣਾਉਣ ਦਾ ਲਿਆ ਅਹਿਦ

ਚੰਡੀਗੜ੍ਹ/ਲੁਧਿਆਣਾ- ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਸਿੱਧੀ ਫੀਡਬੈਕ ਲੈਣ ਦੇ ਮੱਦੇਨਜ਼ਰ ਚੱਲ ਰਹੇ ਗਰਾਊਂਡ-ਜ਼ੀਰੋ ਟੂਰ ਦੇ ਹਿੱਸੇ ਵਜੋਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਜਨਤਕ ਸੁਰੱਖਿਆ ਸੁਧਾਰਾਂ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਸੁਝਾਅ ਪ੍ਰਾਪਤ ਕਰਨ ਲਈ ਲੁਧਿਆਣਾ ਵਿੱਚ ਉਦਯੋਗਪਤੀਆਂ ਨਾਲ ਇੱਕ ਗ਼ੈਰ-ਰਸਮੀ ਗੱਲਬਾਤ ਕੀਤੀ ।

ਡੀਜੀਪੀ ਨੇ ਉਦਯੋਗਪਤੀਆਂ ਨਾਲ ਵਾਅਦਾ ਕਰਦਿਆਂ ਕਿਹਾ, “ਲੁਧਿਆਣਾ ਇੱਕ ਉਦਯੋਗਿਕ ਧੁਰਾ ਹੈ, ਅਸੀਂ ਇਸਨੂੰ ਰਾਜ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਬਣਾਉਣ ਲਈ ਬਿਹਤਰ ਕਾਨੂੰਨ ਅਤੇ ਵਿਵਸਥਾ ਦੇਣਾ ਚਾਹੁੰਦੇ ਹਾਂ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਬਹੁਤ ਵੱਡੇ ਪੱਧਰ ਦੇ ਸੁਧਾਰ ਵੇਖੋਗੇ’’। ”

ਇਸ਼ਤਿਹਾਰਬਾਜ਼ੀ

ਡੀਜੀਪੀ ਗੌਰਵ ਯਾਦਵ ਅੱਜ ਇੱਥੇ ਲੁਧਿਆਣਾ ਵਿਖੇ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ (ਸੀ.ਐਸ.ਆਰ.) ਫੰਡਿੰਗ ਰਾਹੀਂ ਸਿਟੀ ਪੀ.ਸੀ.ਆਰ. (ਪੁਲਿਸ ਕੰਟਰੋਲ ਰੂਮ) ਵਿੱਚ ਸ਼ਾਮਲ ਕੀਤੇ ਗਏ 14 ਨਵੇਂ ਵਾਹਨਾਂ ਨੂੰ ਹਰੀ ਝੰਡੀ ਦੇਣ ਅਤੇ ਪੁਲੀਸ ਲਾਈਨਜ਼ ਲੁਧਿਆਣਾ ਵਿਖੇ ਮੁਰੰਮਤ ਕੀਤੇ ਗਜ਼ਟਿਡ ਅਫਸਰਜ਼ (ਜੀਓ) ਮੈਸ ਦਾ ਉਦਘਾਟਨ ਕਰਨ ਲਈ ਪੁੱਜੇ ਸਨ। ਉਨ੍ਹਾਂ ਕਿਹਾ,“ਇਨ੍ਹਾਂ ਨਵੇਂ 14 ਵਾਹਨਾਂ ਦੇ ਨਾਲ, ਪੀ.ਸੀ.ਆਰ. ਫਲੀਟ ਦੀ ਕੁੱਲ ਸਮਰੱਥਾ ਵਧ ਕੇ 71 ਹੋ ਗਈ ਹੈ।”

ਇਸ਼ਤਿਹਾਰਬਾਜ਼ੀ

ਡੀਜੀਪੀ ਗੌਰਵ ਯਾਦਵ ਨੇ ਸਨਅਤਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਉਨ੍ਹਾਂ ਤੋਂ ਸਿੱਧੀ ਫੀਡਬੈਕ ਲਈ। ਉਨ੍ਹਾਂ ਨੇ ਉਦਯੋਗਪਤੀਆਂ ਦੇ ਬਹੁਤੇ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ, ਜਿਸ ਵਿੱਚ ਪੁਲਿਸ ਨਫ਼ਰੀ ਦੀ ਘਾਟ, ਸ਼ਹਿਰ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਕਮੀ, ਵੱਡੇ ਖਤਰੇ ਵਜੋਂ ਉਭਰ ਰਹੇ ਸਾਈਬਰ ਅਪਰਾਧ ਤੇ ਧੋਖਾਧੜੀ, ਟਰੈਫਿਕ ਜਾਮ, ਰਾਤ ਦੀ ਸੁਰੱਖਿਆ ਆਦਿ ਸ਼ਾਮਲ ਸਨ। ਇਸ ਮੌਕੇ ਡੀ.ਜੀ.ਪੀ. ਦੇ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਅਤੇ ਪੁਲਿਸ ਲੁਧਿਆਣਾ ਰੇਂਜ ਦੀ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਧਨਪ੍ਰੀਤ ਕੌਰ ਵੀ ਸ਼ਾਮਲ ਸਨ।

ਇਸ਼ਤਿਹਾਰਬਾਜ਼ੀ

DGP Gaurav Yadav gave green flag to 14 PCR vans, pledged to make Ludhiana a safe city
ਉਨ੍ਹਾਂ ਕਿਹਾ, “ਮੈਂ ਤੁਹਾਨੂੰ (ਉਦਯੋਗਪਤੀਆਂ) ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਐਲਾਨੀਆਂ ਗਈਆਂ 10000 ਨਵੀਆਂ ਅਸਾਮੀਆਂ ਵਿੱਚੋਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੂੰ ਉਸਦਾ ਬਣਦਾ ਹਿੱਸਾ ਜ਼ਰੂਰ ਮਿਲੇਗਾ।” ਉਨ੍ਹਾਂ ਨੇ ਸੀ.ਪੀ. ਲੁਧਿਆਣਾ ਕੁਲਦੀਪ ਚਾਹਲ ਨੂੰ, ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਟਰੈਫਿਕ ਵਿੰਗ ਦੀ ਸਮਰੱਥਾ ਵਧਾਉਣ ਲਈ ਅਸਥਾਈ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ।

ਇਸ਼ਤਿਹਾਰਬਾਜ਼ੀ

ਡੀਜੀਪੀ ਨੇ ਉਦਯੋਗਪਤੀਆਂ ਨੂੰ ਪੂਰੇ ਸ਼ਹਿਰ ਵਿੱਚ ਖਾਸ ਕਰਕੇ ਉਦਯੋਗਿਕ ਫੋਕਲ ਪੁਆਇੰਟ ਵਿੱਚ ਸੀਸੀਟੀਵੀ ਨਿਗਰਾਨੀ ਵਧਾਉਣ ਦਾ ਵੀ ਭਰੋਸਾ ਦਿੱਤਾ। ਸਾਈਬਰ ਧੋਖਾਧੜੀ ’ਤੇ, ਉਨ੍ਹਾਂ ਨੇ ਉਦਯੋਗਪਤੀਆਂ ਨੂੰ ’ਗੋਲਡਨ ਆਵਰ’ ਦੀ ਵਰਤੋਂ ਕਰਨ ਲਈ ’1930 ਸਾਈਬਰ ਹੈਲਪਲਾਈਨ’ ਨੰਬਰ ’ਤੇ ਤੁਰੰਤ ਰਿਪੋਰਟ ਕਰਨ ਲਈ ਕਿਹਾ, ਜਿਸ ਨਾਲ ਸਾਈਬਰ ਧੋਖੇਬਾਜ਼ਾਂ ਵੱਲੋਂ ਪੀੜਤਾਂ ਦੇ ਖਾਤਿਆਂ ’ਚੋਂ ਕੱਢੇ ਗਏ ਪੈਸਿਆਂ ਨੂੰ ਛੇਤੀ ਫਰੀਜ਼ ਕਰਨ/ਲੀਅਨ ਮਾਰਕਿੰਗ ਕਰਨ ਵਿੱਚ ਮਦਦ ਮਿਲੇਗੀ।

ਇਸ਼ਤਿਹਾਰਬਾਜ਼ੀ

ਉੱਘੇ ਉਦਯੋਗਪਤੀਆਂ, ਐਸ.ਸੀ ਰਲਹਨ ਅਤੇ ਨੀਰਜ ਸਤੀਜਾ ਨੇ ਜਨਤਕ ਮੀਟਿੰਗਾਂ ਕਰਨ ਅਤੇ ਪੁਲਿਸ ਥਾਣਿਆਂ ਅਤੇ ਨਾਕਿਆਂ ਦੀ ਅਚਨਚੇਤ ਚੈਕਿੰਗ ਕਰਨ ਲਈ ਗਰਾਊਂਡ ਜ਼ੀਰੋ ਤੋਂ ਸਥਿਤੀ ਨੂੰ ਜਾਣਨ ਲਈ ਡੀ.ਜੀ.ਪੀ. ਪੰਜਾਬ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਮਨ-ਕਾਨੂੰਨ ਦੀ ਸਥਿਤੀ ਵਿੱਚ ਪ੍ਰਤੱਖ ਸੁਧਾਰ ਅਤੇ ਸਾਰੇ ਅਧਿਕਾਰੀਆਂ ਦੀ ਆਮ ਜਨਤਾ ਤੱਕ ਆਸਾਨ ਪਹੁੰਚ ਲਈ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ਸ਼ਲਾਘਾ ਵੀ ਕੀਤੀ। ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਪੁਲਿਸ ਨੂੰ ਪੂਰਨ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ।

ਇਸ਼ਤਿਹਾਰਬਾਜ਼ੀ

ਇਸ ਤੋਂ ਪਹਿਲਾਂ ਡੀਜੀਪੀ ਗੌਰਵ ਯਾਦਵ ਲੁਧਿਆਣਾ ਦੇ ਡੀ.ਏ.ਵੀ. ਪੁਲਿਸ ਪਬਲਿਕ ਸਕੂਲ ਦਾ ਵੀ ਦੌਰਾ ਵੀ ਕੀਤਾ ਅਤੇ ਵਿਦਿਆਰਥੀਆਂ ਨਾਲ ਬੜੇ ਦਿਲਕਸ਼ ਅੰਦਾਜ਼ ਵਿੱਚ ਗੱਲਬਾਤ ਕਰਦੇ ਹੋਏ ਭਾਈਚਾਰਕ ਸਾਂਝ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਯੂ.ਪੀ.ਐਸ.ਸੀ.ਦੀ ਪ੍ਰੀਪਿਖਆ ਨੂੰ ਪਾਸ ਕਰਨ ਲਈ ਸੁਝਾਅ ਦਿੱਤੇ, ਪੁਲਿਸ ਦੇ ਕੰਮਕਾਜ ਅਤੇ ਪੁਲਿਸ ਅਫਸਰ ਦੀਆਂ ਚੁਣੌਤੀਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ।

ਡੀਜੀਪੀ ਨੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ’ਤੇ ਧਿਆਨ ਦੇਣ ਅਤੇ ਆਪਣੇ ਟੀਚਿਆਂ ਬਾਰੇ ਸਪੱਸ਼ਟ ਹੋਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

ਡੱਬੀ: ਡੀਜੀਪੀ ਨੇ ਕੋਹਾੜਾ ਵਿੱਚ ਹਾਈਟੈਕ ਨਾਕੇ ਦਾ ਨਿਰੀਖਣ ਕੀਤਾ

ਸਵੇਰੇ ਲੁਧਿਆਣਾ ਜਾਂਦੇ ਸਮੇਂ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਨੇ ਕੋਹਾੜਾ ਨਾਕਾ ’ਤੇ ਮੁਆਇਨਾ ਕਰਨ ਅਤੇ ਇਥੋਂ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਰੁਕੇ।
ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ, ਵਿਸ਼ੇਸ਼ ਕਰਕੇ ਨਾਕਿਆਂ ਦੇ ਕੰਮਕਾਜ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਪੇਸ਼ੇਵਰਤਾ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਆ। ਉਨ੍ਹਾਂ ਜੋਰ ਦੇ ਕੇ ਕਿਹਾ,‘‘ਇਹ ਵਿਸ਼ੇਸ਼ ਵਾਹਨਾਂ ਜਾਂਚ ਵਧੀ ਹੋਈ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਕਾਨੂੰਨ ਵਿਵਸਥਾ ਲਾਗੂ ਕਰਨ ਲਈ ਜਾਰੀ ਰਹੇਗੀ।’’

Source link

Related Articles

Leave a Reply

Your email address will not be published. Required fields are marked *

Back to top button