blind youth was robbed Police told how the robbers were caught in Firozpur hdb – News18 ਪੰਜਾਬੀ

ਲੁਟੇਰਿਆਂ ਨੂੰ ਇੱਕ ਨੇਤਰਹੀਣ ਨੌਜਵਾਨ ਤੇ ਤਰਸ ਵੀ ਨਹੀਂ ਆਇਆ ਤੇ ਉਸਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ, ਦਰਅਸਲ ਨੇਤਰਹੀਣ ਨੌਜਵਾਨ ਚੰਡੀਗੜ੍ਹ ਤੋਂ ਪੇਪਰ ਦੇ ਕੇ ਵਾਪਸ ਘਰ ਜਾ ਰਿਹਾ ਸੀ ਅਤੇ ਫਿਰੋਜ਼ਪੁਰ ਪਹੁੰਚ ਕੇ ਉਸਨੇ ਆਟੋ ਕੀਤਾ। ਪਰ ਆਟੋ ਨੂੰ ਉਹ ਲੁਟੇਰੇ ਚਲਾ ਰਹੇ ਸਨ ਜਿਨਾਂ ਨੇ ਨੇਤਰਹੀਣ ਨੌਜਵਾਨ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਉਸਦਾ ਸਮਾਨ ਖੋਹ ਕੇ ਫਰਾਰ ਹੋ ਗਏ ।
ਇਹ ਵੀ ਪੜ੍ਹੋ:
ਚਿੱਟੇ ਦੀ ਸਪਲਾਈ ਦੇਣ ਮੌਕੇ ਸਾਬਕਾ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ… ਜਾਣੋ, ਪੁਲਿਸ ਨੇ ਟਰੈਪ ਲਾ ਕਿਵੇਂ ਕੀਤਾ ਕਾਬੂ
ਇਸ ਦੌਰਾਨ ਲੁਟੇਰਿਆਂ ਨੇ ਨੇਤਰਹੀਣ ਨੌਜਵਾਨ ਨਾਲ ਕੁੱਟਮਾਰ ਵੀ ਕੀਤੀ , ਹਾਲਾਂ ਕਿ ਨੌਜਵਾਨ ਨੇ ਲੁਟੇਰਿਆਂ ਦਾ ਜੰਮਕੇ ਮੁਕਾਬਲਾ ਕੀਤਾ ਪਰ ਲੁਟੇਰੇ ਉਸਦਾ ਬੈਗ ਖੋਹ ਕੇ ਫਰਾਰ ਹੋ ਗਏ ਸਨ ਜਿਸ ਦੇ ਵਿੱਚ ਜ਼ਰੂਰੀ ਸਮਾਨ ਤੇ ਉਸਦੇ ਸਰਟੀਫਿਕੇਟ ਸਨ। ਉਸਦਾ ਫੋਨ ਤੇ ਪੈਸੇ ਵੀ ਖੋਹ ਲਏ, ਤੇ ਬੈਗ ਨੂੰ ਖੇਤਾਂ ਦੇ ਵਿੱਚ ਸੁੱਟ ਦਿੱਤਾ ਅਤੇ ਇਹ ਬੈਗ ਇਕ ਨੌਜਵਾਨ ਨੂੰ ਮਿਲਿਆ ਤੇ ਜਦੋਂ ਬੈਗ ਨੂੰ ਖੋਲਿਆ ਗਿਆ ਤਾਂ ਇਸ ਦੇ ਵਿੱਚ ਇਕ ਸਟਿਕ ਸੀ ਜਿਸ ਤੋਂ ਉਨਾਂ ਨੇ ਅੰਦਾਜ਼ਾ ਲਗਾਇਆ ਕਿ ਇਹ ਕਿਸੇ ਨੇਤਰਹੀਣ ਦਾ ਬੈਗ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਨੰਬਰ ਲੱਭ ਕੇ ਨੌਜਵਾਨ ਨਾਲ ਸੰਪਰਕ ਕੀਤਾ ਗਿਆ।
ਹੈਰਾਨੀ ਦੀ ਗੱਲ ਇਹ ਸੀ ਕਿ ਜਿਸ ਥਾਣੇ ਦੇ ਵਿੱਚ ਨੇਤਰਹੀਣ ਨੌਜਵਾਨ ਨੇ ਸ਼ਿਕਾਇਤ ਕੀਤੀ ਸੀ ਉੱਥੇ ਹੀ ਇਹ ਨੌਜਵਾਨ ਵੀ ਉਸਦਾ ਬੈਗ ਲੈ ਕੇ ਪਹੁੰਚਿਆ ਅਤੇ ਉਸਨੂੰ ਆਪਣਾ ਜ਼ਰੂਰੀ ਸਮਾਨ ਮਿਲ ਗਿਆ। ਦੱਸਣਾ ਬਣਦਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਵੀ ਇਸ ਨੌਜਵਾਨ ਦੀ ਪੂਰੀ ਮਦਦ ਕੀਤੀ ਅਤੇ ਵੱਖ-ਵੱਖ ਟੀਮਾਂ ਬਣਾ ਕੇ ਲੁਟੇਰਿਆਂ ਦੀ ਭਾਲ ਕੀਤੀ ਤੇ ਤਿੰਨ ਮੁਲਜ਼ਮਾਂ ਨੂੰ ਫੜ ਵੀ ਲਿਆ ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :