2 ਤੋਂ ਵੱਧ ਬੱਚਿਆਂ ਵਾਲੇ ਪਰਿਵਾਰ ਹੀ ਲੜ ਸਕਣਗੇ MC ਚੋਣਾਂ, ਮਿਲੇਗੀ ਖਾਸ ਸਹੂਲਤਾਂ! ਇਹ ਸੂਬਾ ਸਰਕਾਰ ਲਿਆਉਣ ਜਾ ਰਹੀ ਕਾਨੂੰਨ

Andhra Pradesh CM N Chandrababu Naidu Latest Statement: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਚਰਚਾ ਦਾ ਕਾਰਨ ਉਨ੍ਹਾਂ ਦਾ ਉਹ ਬਿਆਨ ਹੈ, ਜਿਸ ‘ਚ ਉਨ੍ਹਾਂ ਨੇ ਬਜ਼ੁਰਗਾਂ ਦੀ ਵਧਦੀ ਆਬਾਦੀ ‘ਤੇ ਚਿੰਤਾ ਪ੍ਰਗਟਾਈ ਹੈ ਅਤੇ ਦੱਖਣੀ ਭਾਰਤ ਦੇ ਲੋਕਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦਾ ਸੱਦਾ ਦਿੱਤਾ ਹੈ।
ਸੀਐਮ ਚੰਦਰਬਾਬੂ ਨਾਇਡੂ ਨੇ ਸ਼ਨੀਵਾਰ (19 ਅਕਤੂਬਰ) ਨੂੰ ਕਿਹਾ ਕਿ ਰਾਜ ਸਰਕਾਰ “ਜਨਸੰਖਿਆ ਪ੍ਰਬੰਧਨ” ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ ਪਰਿਵਾਰਾਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਨਵੇਂ ਕਾਨੂੰਨਾਂ ‘ਤੇ ਵਿਚਾਰ ਕਰਨਾ ਸ਼ਾਮਲ ਹੈ। ਨਾਇਡੂ ਨੇ ਕਿਹਾ, “ਰਾਜ ਸਰਕਾਰ ਅਜਿਹਾ ਕਾਨੂੰਨ ਲਿਆਉਣ ‘ਤੇ ਵਿਚਾਰ ਕਰ ਰਹੀ ਹੈ, ਜਿਸ ਦੇ ਤਹਿਤ ਸਿਰਫ਼ ਦੋ ਤੋਂ ਵੱਧ ਬੱਚਿਆਂ ਵਾਲੇ ਲੋਕ ਹੀ ਲੋਕਲ ਬਾਡੀ ਚੋਣਾਂ ਲੜਨ ਦੇ ਯੋਗ ਹੋਣਗੇ।”
ਪਿਛਲੀ ਸਰਕਾਰ ਦੇ ਕਾਨੂੰਨ ਨੂੰ ਕਰ ਦਿੱਤਾ ਗਿਆ ਰੱਦ
ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਨੇ ਪਹਿਲਾਂ ਦੋ ਤੋਂ ਵੱਧ ਬੱਚਿਆਂ ਵਾਲੇ ਲੋਕਾਂ ਨੂੰ ਸਥਾਨਕ ਚੋਣਾਂ ਲੜਨ ਤੋਂ ਰੋਕਣ ਵਾਲਾ ਕਾਨੂੰਨ ਪਾਸ ਕੀਤਾ ਸੀ, ਪਰ ਅਸੀਂ ਉਸ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ। ਸਰਕਾਰ ਵੱਧ ਬੱਚੇ ਵਾਲੇ ਪਰਿਵਾਰਾਂ ਨੂੰ ਵਧੇਰੇ ਲਾਭ ਪ੍ਰਦਾਨ ਕਰ ਸਕਦੀ ਹੈ।
ਆਂਧਰਾ ਪ੍ਰਦੇਸ਼ ਦੇ ਕਈ ਪਿੰਡਾਂ ਵਿੱਚ ਰਹਿ ਗਏ ਹਨ ਸਿਰਫ਼ ਬਜ਼ੁਰਗ
ਸੀਐਮ ਚੰਦਰਬਾਬੂ ਨਾਇਡੂ ਨੇ ਅੱਗੇ ਕਿਹਾ, “ਹਾਲਾਂਕਿ ਸਾਡੇ ਕੋਲ 2047 ਤੱਕ ਜਨਸੰਖਿਆ ਲਾਭ ਹੈ, ਆਂਧਰਾ ਸਮੇਤ ਦੱਖਣੀ ਭਾਰਤ ਵਿੱਚ ਬੁਢਾਪੇ ਦੀ ਸਮੱਸਿਆ ਦੇ ਸੰਕੇਤ ਦਿਖਾਈ ਦੇਣ ਲੱਗੇ ਹਨ। ਜਾਪਾਨ, ਚੀਨ ਅਤੇ ਕੁਝ ਯੂਰਪੀਅਨ ਦੇਸ਼ਾਂ ਵਰਗੇ ਕਈ ਦੇਸ਼ ਇਸ ਸਮੱਸਿਆ ਨਾਲ ਜੂਝ ਰਹੇ ਹਨ, ਦੱਖਣੀ ਭਾਰਤ ਵਿੱਚ ਦੇਸ਼ ਦੇ ਦੂਜੇ ਹਿੱਸਿਆਂ ਜਾਂ ਵਿਦੇਸ਼ਾਂ ਵਿੱਚ ਨੌਜਵਾਨਾਂ ਦੇ ਪਰਵਾਸ ਕਾਰਨ ਇਹ ਸਮੱਸਿਆ ਹੋਰ ਵਧ ਗਈ ਹੈ।
ਉਨ੍ਹਾਂ ਕਿਹਾ ਕਿ ਦੱਖਣੀ ਰਾਜਾਂ ਵਿੱਚ ਜਣਨ ਦਰ ਪਹਿਲਾਂ ਹੀ ਘਟ ਕੇ 1.6 ਰਹਿ ਗਈ ਹੈ, ਜੋ ਕਿ ਰਾਸ਼ਟਰੀ ਔਸਤ 2.1 ਤੋਂ ਬਹੁਤ ਘੱਟ ਹੈ। ਉਨ੍ਹਾਂ ਕਿਹਾ, “ਜੇਕਰ ਇਸ ਵਿੱਚ ਹੋਰ ਗਿਰਾਵਟ ਆਈ ਤਾਂ 2047 ਤੱਕ ਅਸੀਂ ਬਜ਼ੁਰਗਾਂ ਦੀ ਗਿਣਤੀ ਵਿੱਚ ਵਾਧਾ ਦੇਖਾਂਗੇ, ਜੋ ਕਿ ਸਹੀ ਨਹੀਂ ਹੈ। ਆਂਧਰਾ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਬਹੁਤ ਸਾਰੇ ਪਿੰਡਾਂ ਵਿੱਚ ਸਿਰਫ਼ ਬਜ਼ੁਰਗ ਹੀ ਰਹਿ ਗਏ ਹਨ। ਨੌਜਵਾਨਾਂ ਦੀ ਆਬਾਦੀ ਸ਼ਹਿਰਾਂ ਨੂੰ ਚਲੇ ਗਈ ਹੈ।”
ਆਬਾਦੀ ਨਿਯੰਤਰਣ ‘ਤੇ ਆਪਣੇ ਪੁਰਾਣੇ ਰੁਖ ਨੂੰ ਕੀਤਾ ਸਪੱਸ਼ਟ
ਜਨਸੰਖਿਆ ਨਿਯੰਤਰਣ ‘ਤੇ ਆਪਣੇ ਪਹਿਲੇ ਰੁਖ ਨੂੰ ਸਵੀਕਾਰ ਕਰਦੇ ਹੋਏ ਨਾਇਡੂ ਨੇ ਕਿਹਾ, “ਉਸ ਸਮੇਂ, ਸੋਚ ਦੁਰਲੱਭ ਕੁਦਰਤੀ ਸਰੋਤਾਂ ਨੂੰ ਬਚਾਉਣ ਦੀ ਸੀ ਅਤੇ ਵਿਸ਼ਵਾਸ ਸੀ ਕਿ ਵਧਦੀ ਆਬਾਦੀ ਵਿਕਾਸ ਵਿੱਚ ਰੁਕਾਵਟ ਪਵੇਗੀ। ਅਸੀਂ ਆਬਾਦੀ ਵਾਧੇ ਨੂੰ ਘਟਾਉਣ ਵਿੱਚ ਸਫਲ ਰਹੇ ਸੀ, ਪਰ ਹੁਣ ਨਵੀਆਂ ਚੁਣੌਤੀਆਂ ਸਾਹਮਣੇ ਆਈਆਂ ਹਨ।”