Sports
AUS vs PAK 2nd T20: ਆਖ਼ਰੀ ਓਵਰ ਵਿੱਚ ਚਾਹੀਦੀਆਂ ਸਨ 16 ਦੌੜਾਂ…

ਪਾਕਿਸਤਾਨ ਨੂੰ ਆਖਰੀ ਓਵਰ ਵਿੱਚ ਜਿੱਤ ਲਈ 16 ਦੌੜਾਂ ਦੀ ਲੋੜ ਸੀ। ਪਾਕਿਸਤਾਨ ਦੀ ਸਿਰਫ਼ ਇੱਕ ਵਿਕਟ ਬਚੀ ਸੀ। ਕ੍ਰੀਜ਼ ‘ਤੇ ਹੈਰਿਸ ਰੌਫ ਅਤੇ ਇਰਫਾਨ ਖਾਨ ਸਨ।ਆਸਟ੍ਰੇਲੀਆਈ ਕਪਤਾਨ ਜੋਸ਼ ਇੰਗਲਿਸ ਨੇ ਆਖਰੀ ਓਵਰ ਲਈ ਨਾਥਨ ਐਲਿਸ ਨੂੰ ਵਾਪਸ ਬੁਲਾਇਆ। ਐਲਿਸ ਦੀ ਪਹਿਲੀ ਗੇਂਦ ‘ਤੇ ਹੈਰਿਸ ਨੇ ਰਨ ਲਈ। ਇਸ ਤੋਂ ਬਾਅਦ ਇਰਫਾਨ ਖਾਨ ਦੂਜੀ ਅਤੇ ਤੀਜੀ ਗੇਂਦ ‘ਤੇ ਇਕ ਵੀ ਦੌੜ ਨਹੀਂ ਬਣਾ ਸਕੇ ਜਦਕਿ ਇਰਫਾਨ ਚੌਥੀ ਗੇਂਦ ‘ਤੇ ਰਨ ਆਊਟ ਹੋ ਗਏ। ਇਸ ਤਰ੍ਹਾਂ ਪਾਕਿਸਤਾਨ ਦੀ ਪਾਰੀ ਦਾ ਅੰਤ ਹੋਇਆ।