ਇਕਦਮ ਬਦਲਿਆ ਮੌਸਮ, ਸ਼ਾਮ ਤੱਕ ਆ ਸਕਦੀ ਹੈ ਆਫਤ, ਰੈੱਡ ਅਲਰਟ… cyclone dana live updates tracking odisha west bengal jharkhand storm latest news imd heavy rainfall alert livenews- – News18 ਪੰਜਾਬੀ

Cyclone Dana LIVE: ਚੱਕਰਵਾਤੀ ਤੂਫਾਨ ਦਾਨਾ (Cyclone Dana) ਦਾ ਅਸਰ ਅੱਜ ਦੇਸ਼ ਦੇ ਪੂਰਬੀ ਖੇਤਰ ‘ਚ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ (IMD) ਨੇ ਇਸ ਸਬੰਧੀ ਵੱਡੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਚੱਕਰਵਾਤੀ ਤੂਫਾਨ ਦਾਨਾ ਬੰਗਾਲ ਦੀ ਖਾੜੀ ‘ਚ ਸਰਗਰਮ ਹੋ ਗਿਆ ਹੈ। ਜਿਸ ਕਾਰਨ ਅੱਜ ਦੇਸ਼ ਦੇ ਕਈ ਰਾਜਾਂ ਖਾਸ ਕਰਕੇ ਉੜੀਸਾ, ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਮੌਸਮ ਵਿੱਚ ਭਾਰੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਨ੍ਹਾਂ ਰਾਜਾਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਦਾ ਰੈੱਡ ਅਲਰਟ
ਪੱਛਮੀ ਬੰਗਾਲ ਵਿਚ ਵੀਰਵਾਰ ਨੂੰ ਭਾਰੀ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਉੜੀਸਾ ਵਿਚ ਵੀ ਕਈ ਜ਼ਿਲ੍ਹਿਆਂ ਵਿਚ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਅਲਰਟ ਉਤੇ ਹਨ। ਦੱਖਣੀ ਭਾਰਤ ਵਿੱਚ ਵੀ ਅੱਜ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਕਰਨਾਟਕ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।
ਬੈਂਗਲੁਰੂ ਵਿਚ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਧਾਰਵਾੜ, ਬੇਲਾਗਾਵੀ, ਹਾਵੇਰੀ, ਮਾਂਡਿਆ, ਮੈਸੂਰ, ਹਸਨ, ਕੋਡਾਗੂ, ਰਾਮਨਗਰ, ਤੁਮਕੁਰ ਅਤੇ ਚਿਤਰਦੁਰਗਾ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। 24 ਅਕਤੂਬਰ ਨੂੰ ਦੱਖਣੀ ਝਾਰਖੰਡ ਵਿਚ ਜ਼ਿਆਦਾਤਰ ਥਾਵਾਂ ਉਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤੂਫਾਨ ਦਾਨਾ ਕਾਰਨ 25 ਅਕਤੂਬਰ ਨੂੰ ਵੱਖ-ਵੱਖ ਥਾਵਾਂ ਉਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਅੱਜ ਉੜੀਸਾ ਦੇ ਢੇਨਕਨਾਲ, ਖੋਰਧਾ, ਪੁਰੀ, ਮਯੂਰਭੰਜ, ਭਦਰਕ, ਕੇਂਦਰਪਾੜਾ, ਜਗਤਸਿੰਘਪੁਰ, ਕੇਂਦੁਝਾਰ, ਜਾਜਪੁਰ, ਕਟਕ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਦਿੱਲੀ ਦੇ ਮੌਸਮ ਦੀ ਸਥਿਤੀ
ਇਸ ਤੋਂ ਇਲਾਵਾ ਜੇਕਰ ਦਿੱਲੀ-ਐਨਸੀਆਰ ਦੀ ਗੱਲ ਕਰੀਏ ਤਾਂ ਸਵੇਰ ਅਤੇ ਰਾਤ ਦੀ ਗੁਲਾਬੀ ਠੰਡ ਤੋਂ ਇਲਾਵਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਤੱਕ ਹੋ ਸਕਦਾ ਹੈ। ਇਸ ਦੇ ਨਾਲ ਹੀ IMD ਨੇ 25 ਤੋਂ 29 ਅਕਤੂਬਰ ਤੱਕ ਸਵੇਰੇ ਕੁਝ ਥਾਵਾਂ ‘ਤੇ ਧੁੰਦ ਪੈਣ ਦੀ ਵੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ‘ਚ ਭਾਰੀ ਬਰਫਬਾਰੀ ਅਤੇ ਪੱਛਮੀ ਗੜਬੜੀ ਤੋਂ ਬਾਅਦ ਹੀ ਠੰਡ ਜ਼ੋਰ ਫੜੇਗੀ। 25 ਜਾਂ 26 ਅਕਤੂਬਰ ਦੇ ਆਸਪਾਸ ਪੱਛਮੀ ਗੜਬੜੀ ਦੇ ਆਉਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਪਹਾੜੀ ਖੇਤਰਾਂ ਵਿੱਚ ਮੀਂਹ ਜਾਂ ਬਰਫਬਾਰੀ ਕਾਰਨ ਉੱਤਰੀ ਭਾਰਤ ਵਿੱਚ ਖਾਸ ਕਰਕੇ ਦਿੱਲੀ, ਹਰਿਆਣਾ ਅਤੇ ਪੰਜਾਬ ਵਿੱਚ ਠੰਡ ਵਧ ਸਕਦੀ ਹੈ।