ਲਾਰੈਂਸ ਨੇ ਕਾਲੇ ਹਿਰਨ ਕਰਕੇ ਨਹੀਂ ਬਲਕਿ ਇਸ ਕਾਰਨ ਦਿੱਤੀ ਸਲਮਾਨ ਖਾਨ ਨੂੰ ਧਮਕੀ, ਖੁਦ ਕੀਤਾ ਖੁਲਾਸਾ

ਇਨ੍ਹੀਂ ਦਿਨੀਂ ਸਲਮਾਨ ਖਾਨ ਅਤੇ ਲਾਰੇਂਸ ਬਿਸ਼ਨੋਈ ਦੀ ਦੁਸ਼ਮਣੀ ਕਾਫੀ ਚਰਚਾ ‘ਚ ਹੈ। ਸਲਮਾਨ ਖਾਨ ਨੂੰ ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹੁਣ ਉਸ ਨੇ ਖੁਦ ਆਪਣੇ ਬਿਆਨ ‘ਚ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਸਲਮਾਨ ਖਾਨ ਨੂੰ ਕਿਉਂ ਅਤੇ ਕਿਸ ਵਜ੍ਹਾ ਕਾਰਨ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਕਾਲਾ ਹਿਰਨ ਮਾਮਲੇ ਨੂੰ ਲੈ ਕੇ ਲੋਕ ਲਗਾਤਾਰ ਸਲਮਾਨ ਖਾਨ ਖਿਲਾਫ ਵੱਖ-ਵੱਖ ਬਿਆਨ ਦਿੰਦੇ ਰਹੇ ਹਨ।
ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕ ਸਲਮਾਨ ਖਾਨ (Salman Khan) ਨੂੰ ਇਸ ਮਾਮਲੇ ‘ਚ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਮੰਗਣ ਲਈ ਕਹਿੰਦੇ ਹਨ। ਕਈ ਲੋਕ ਇਹ ਵੀ ਕਹਿ ਰਹੇ ਹਨ ਕਿ ਲਾਰੇਂਸ ਇਸ ਸਭ ਆਪਣੀ ਮਸ਼ਹੂਰੀ ਕਰਨ ਲਈ ਕਰ ਰਿਹਾ ਹੈ। ਹੁਣ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਲਾਰੇਂਸ ਨੇ ਖੁਦ ਦੱਸਿਆ ਹੈ ਕਿ ਉਹ ਸਲਮਾਨ ਖਾਨ ਨੂੰ ਜਾਨੋਂ ਮਾਰਤ ਦੀ ਧਮਕੀ ਕਿਉਂ ਦੇ ਰਿਹਾ ਹੈ।
ਏਬੀਪੀਲਾਈਵ ਦੀ ਖਬਰ ਮੁਤਾਬਿਕ ਲਾਰੈਂਸ ਬਿਸ਼ਨੋਈ ਨੇ ਦਿੱਲੀ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸ ਨੇ ਮੀਡੀਆ ਵਿੱਚ ਆਉਣ ਲਈ ਅਜਿਹਾ ਕੀਤਾ ਹੈ। ਇਸ ਤੋਂ ਇਲਾਵਾ, ਉਹ ਬਿਸ਼ੋਈ ਸਮਾਜ ਵਿੱਚ ਆਪਣਾ ਵੱਡਾ ਨਾਮ ਬਣਾਉਣਾ ਚਾਹੁੰਦਾ ਸੀ। ਲਾਰੈਂਸ ਬਿਸ਼ਨੋਈ ਨੇ ਇਹ ਬਿਆਨ 30 ਮਾਰਚ 2021 ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਦਿੱਤਾ ਸੀ। ਆਪਣੇ ਬਿਆਨ ਵਿੱਚ ਲਾਰੇਂਸ ਬਿਸ਼ਨੋਈ ਨੇ ਕਿਹਾ ਕਿ “ਮੈਨੂੰ ਵਾਸ਼ੂਦੇਵ ਇਰਾਨੀ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਜੋਧਪੁਰ ਲਿਆਂਦਾ ਗਿਆ ਸੀ, ਜਿੱਥੇ ਮੈਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਕੋਰਟ ਤੋਂ ਬਾਹਰ ਨਿਕਲਦੇ ਸਮੇਂ ਸਲਮਾਨ ਖਾਨ ਵੀ ਇਸੇ ਕੋਰਟ ‘ਚ ਪੇਸ਼ੀ ‘ਤੇ ਆਏ ਸਨ। ਮੈਂ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਕਿਉਂਕਿ ਸਲਮਾਨ ਖਾਨਨੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ ਅਤੇ ਉਸ ਨੂੰ ਅਦਾਲਤ ਤੋਂ ਸਜ਼ਾ ਨਹੀਂ ਮਿਲੀ ਸੀ। ਮੈਂ ਅਜਿਹਾ ਸਿਰਫ ਮੀਡੀਆ ‘ਚ ਮਸ਼ਹੂਰ ਹੋਣ ਤੇ ਬਿਸ਼ਨੋਈ ਭਾਈਚਾਰੇ ‘ਚ ਆਪਣਾ ਨਾਂ ਬਣਾਉਣ ਲਈ ਕੀਤਾ। ਮੈਨੂੰ ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ ‘ਚ ਵੀ ਗ੍ਰਿਫਤਾਰ ਕੀਤਾ ਗਿਆ ਸੀ।”
ਉੱਥੇ ਹੀ ਸਲਮਾਨ ਖਾਨ ਨੇ ਧਮਕੀਆਂ ਦੇ ਡਰੋਂ ਕੰਮ ਕਰਨਾ ਬੰਦ ਨਹੀਂ ਕੀਤਾ। ਪਿਛਲੇ ਹਫਤੇ ਉਹ ਬਿੱਗ ਬੌਸ ਨੂੰ ਹੋਸਟ ਕਰਦੇ ਨਜ਼ਰ ਆਏ ਸਨ। ਇਸ ਦੌਰਾਨ ਸਲਮਾਨ ਕਾਫੀ ਭਾਵੁਕ ਨਜ਼ਰ ਆਏ। ਤੁਹਾਨੂੰ ਦਸ ਦੇਈਏ ਕਿ ਸਲਮਾਨ ਖਾਨ ਨੇ ਆਪਣੀ ਆਉਣ ਵਾਲੀ ਫਿਲਮ ‘ਸਿਕੰਦਰ’ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਇਹ ਖਬਰਾਂ ਵੀ ਆ ਰਹੀਆਂ ਹਨ ਕਿ ਸਲਮਾਨ ਖਾਨ ‘ਸਿੰਘਮ ਅਗੇਨ’ ਵਿੱਚ ਕੈਮਿਓ ਸ਼ੂਟ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ‘ਸਿੰਘਮ ਅਗੇਨ’ ‘ਚ ਸਲਮਾਨ ਸੁਪਰਕੌਪ ਚੁਲਬੁਲ ਪਾਂਡੇ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
- First Published :