ਜ਼ਿੰਬਾਬਵੇ ਨੇ ਬਣਾਇਆ T20 ਦਾ ਸਭ ਤੋਂ ਵੱਡਾ ਸਕੋਰ, ਤੋੜਿਆ ਟੀਮ ਇੰਡੀਆ ਦਾ World Record – News18 ਪੰਜਾਬੀ

Zimbabwe vs Gambia T20I Match Sikandar Raza Century: ਜ਼ਿੰਬਾਬਵੇ ਕ੍ਰਿਕਟ ਟੀਮ ਨੇ ਅੱਜ ਟੀ-20 ਇੰਟਰਨੈਸ਼ਨਲ ਵਿੱਚ ਅਜਿਹਾ ਕਾਰਨਾਮਾ ਕੀਤਾ, ਜੋ ਪਹਿਲਾਂ ਕਦੇ ਨਹੀਂ ਦੇਖਿਆ। ਟੀ-20 ਇੰਟਰਨੈਸ਼ਨਲ ‘ਚ ਕਿਸੇ ਟੀਮ ਲਈ 300 ਤੋਂ ਜ਼ਿਆਦਾ ਦੌੜਾਂ ਬਣਾਉਣਾ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ ਪਰ ਅੱਜ ਜ਼ਿੰਬਾਬਵੇ ਨੇ ਇਸ ਨੂੰ ਹਕੀਕਤ ਕਰ ਦਿੱਤਾ ਹੈ। ਦਰਅਸਲ, ਜ਼ਿੰਬਾਬਵੇ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਡਾ ਸਕੋਰ ਬਣਾਇਆ ਹੈ। ਗਾਂਬੀਆ ਖਿਲਾਫ ਖੇਡੇ ਗਏ ਮੈਚ ‘ਚ ਜ਼ਿੰਬਾਬਵੇ ਦੀ ਟੀਮ 20 ਓਵਰਾਂ ‘ਚ ਸਿਰਫ ਚਾਰ ਵਿਕਟਾਂ ਗੁਆ ਕੇ 344 ਦੌੜਾਂ ਹੀ ਬਣਾ ਸਕੀ। ਜੋ ਪਹਿਲਾਂ ਕਦੇ ਨਹੀਂ ਹੋਇਆ ਸੀ।
ਇਸ ਤੋਂ ਪਹਿਲਾਂ ਟੀ-20 ਇੰਟਰਨੈਸ਼ਨਲ ‘ਚ ਅਜਿਹਾ ਸਿਰਫ ਇਕ ਵਾਰ ਹੋਇਆ ਸੀ, ਜਦੋਂ ਕਿਸੇ ਟੀਮ ਨੇ 300 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਸਾਲ 2023 ‘ਚ ਨੇਪਾਲ ਦੀ ਟੀਮ ਨੇ ਮੰਗੋਲੀਆ ਖਿਲਾਫ 313 ਦੌੜਾਂ ਬਣਾਈਆਂ ਸਨ। ਉਸ ਸਮੇਂ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਇਹ ਰਿਕਾਰਡ ਨਹੀਂ ਟੁੱਟੇਗਾ ਪਰ ਹੁਣ ਇਹ ਵੀ ਟੁੱਟ ਗਿਆ। ਜ਼ਿੰਬਾਬਵੇ ਦੇ ਤਿੰਨ ਬੱਲੇਬਾਜ਼ਾਂ ਨੇ ਮੈਚ ਦੌਰਾਨ ਅਰਧ ਸੈਂਕੜੇ ਲਗਾਏ ਅਤੇ ਇਸ ਤੋਂ ਇਲਾਵਾ ਸਿਕੰਦਰ ਰਜ਼ਾ ਨੇ ਵੀ ਸੈਂਕੜਾ ਲਗਾਇਆ।
ਸਿਕੰਦਰ ਨੇ ਸਿਰਫ਼ 33 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ, ਜੋ ਕਿ ਟੀ-20 ਇੰਟਰਨੈਸ਼ਨਲ ਵਿੱਚ ਆਈਸੀਸੀ ਪੂਰਣ ਮੈਂਬਰ ਟੀਮਾਂ ਵਿੱਚ ਸਭ ਤੋਂ ਤੇਜ਼ ਸੈਂਕੜੇ ਦਾ ਨਵਾਂ ਰਿਕਾਰਡ ਹੈ। ਉਸ ਨੇ ਸਾਬਕਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ਦਾ ਰਿਕਾਰਡ ਤੋੜ ਦਿੱਤਾ। ਦੋਵਾਂ ਨੇ 35 ਗੇਂਦਾਂ ‘ਚ ਸੈਂਕੜੇ ਲਗਾਏ। ਰਜ਼ਾ ਨੇ ਕਲਾਈਵ ਮਦਾਂਡੇ ਦੇ ਨਾਲ ਮਿਲ ਕੇ 40 ਗੇਂਦਾਂ ਵਿੱਚ 141 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ 20 ਓਵਰਾਂ ਵਿੱਚ 344 ਦੌੜਾਂ ਦੇ ਵਿਸ਼ਵ ਰਿਕਾਰਡ ਸਕੋਰ ਤੱਕ ਪਹੁੰਚਾਇਆ। ਇਸ ਤਰ੍ਹਾਂ ਉਸ ਨੇ ਪਿਛਲੇ ਸਾਲ ਏਸ਼ਿਆਈ ਖੇਡਾਂ ਵਿੱਚ ਨੇਪਾਲ ਵੱਲੋਂ ਬਣਾਏ 314 ਦੌੜਾਂ ਦੇ ਵਿਸ਼ਵ ਰਿਕਾਰਡ ਨੂੰ ਤੋੜ ਦਿੱਤਾ। ਜਦਕਿ ਪੂਰੇ ਮੈਂਬਰ ਦੇਸ਼ਾਂ ‘ਚ ਇਹ ਰਿਕਾਰਡ ਟੀਮ ਇੰਡੀਆ ਦੇ ਨਾਂ ਸੀ, ਜਿਸ ਨੇ ਬੰਗਲਾਦੇਸ਼ ਖਿਲਾਫ 297 ਦੌੜਾਂ ਬਣਾਈਆਂ ਸਨ।
👉 ਨਿਊਜ਼18 **ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ https://punjab.news18.com/ ‘**ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update **ਰਹਿਣ ਲਈ ਸਾਨੂੰ Facebook ‘**ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ https://shorturl.at/npzE4 ਕਲਿੱਕ ਕਰੋ।