person who was taking the relative to the hospital lost his life MLA Savana reached on the spot hdb – News18 ਪੰਜਾਬੀ

ਟਰੱਕ ਦੇ ਵੱਲੋਂ ਬਾਈਕ ਤੇ ਜਾ ਰਹੇ ਦੋ ਲੋਕਾਂ ਨੂੰ ਟੱਕਰ ਮਾਰੀ ਗਈ ਸੀ। ਜਿਸ ਤੋਂ ਬਾਅਦ ਮੌਕੇ ‘ਤੇ ਵਿਧਾਇਕ ਨਰਿੰਦਰ ਪਾਲ ਸਭਨਾ ਰੁਕਦੇ ਹਨ। ਜਿੰਨ੍ਹਾਂ ਦੇ ਵੱਲੋਂ ਦੋਨਾਂ ਨੂੰ ਲੋਕਾਂ ਦੀ ਮਦਦ ਦੇ ਨਾਲ ਐਂਬੂਲੈਂਸ ਦੇ ਰਾਹੀਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਦੱਸ ਦੇਈਏ ਕਿ ਇਹ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਟਰੱਕ ਚਾਲਕ ਦੇ ਵੱਲੋਂ ਬਾਈਕ ‘ਤੇ ਜਾ ਰਹੇ ਦੋ ਲੋਕਾਂ ਨੂੰ ਭਿਆਨਕ ਟੱਕਰ ਮਾਰੀ ਜਾਂਦੀ ਹੈ। ਜਿਸ ਤੋਂ ਬਾਅਦ ਇਹ ਟਰੱਕ ਚਾਲਕ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਜਾਂਦਾ ਹੈ।
ਇਹ ਵੀ ਪੜ੍ਹੋ:
ਨਹਿਰ ’ਚ ਤੈਰਦੀਆਂ ਮਿਲਿਆਂ 2 ਲਾਸ਼ਾਂ, ਕੁੜੀ ਦੇ ਹੱਥੀਂ ਪਾਇਆ ਸੀ ਚੂੜਾ… ਜਾਣੋ, ਕਤਲ ਜਾਂ ਸੁਸਾਈਡ?
ਮੌਕੇ ’ਤੇ ਵਿਧਾਇਕ ਨਰਿੰਦਰ ਪਾਲ ਸਵਨਾ ਦੀ ਗੱਡੀ ਲੰਘ ਰਹੀ ਹੁੰਦੀ ਹੈ। ਲੋਕਾਂ ਦੇ ਵੱਲੋਂ ਉਨ੍ਹਾਂ ਨੂੰ ਰੋਕ ਕੇ ਇਸ ਹਾਦਸੇ ਸਬੰਧੀ ਸੂਚਨਾ ਦਿੱਤੀ ਜਾਂਦੀ ਹੈ। ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਨਰਿੰਦਰ ਪਾਲ ਸਵਨਾ ਆਪਣੀ ਗੱਡੀ ਚੋਂ ਉਤਰਦੇ ਹਨ ਅਤੇ ਹਾਦਸੇ ਵਾਲੀ ਜਗ੍ਹਾ ‘ਤੇ ਪਹੁੰਚਦੇ ਹਨ। ਜਿੱਥੇ ਕਿ ਹਾਦਸਾ ਪੀੜਿਤ ਦੋਨਾਂ ਲੋਕਾਂ ਨੂੰ ਐਂਬੂਲੈਂਸ ਦੇ ਵਿੱਚ ਬਿਠਾਇਆ ਜਾਂਦਾ ਹੈ ਤੇ ਫਿਰ ਹਸਪਤਾਲ ਦੇ ਲਈ ਰਵਾਨਾ ਕਰ ਦਿੱਤਾ ਗਿਆ।
ਵਿਧਾਇਕ ਬਾਅਦ ’ਚ ਹਸਪਤਾਲ ਦੇ ਵਿੱਚ ਵੀ ਪਹੁੰਚਦੇ ਹਨ ਅਤੇ ਇਲਾਜ ਦੌਰਾਨ ਵੀ ਮੌਕੇ ਤੇ ਹੀ ਮੌਜੂਦ ਰਹਿੰਦੇ ਹਨ। ਦੱਸ ਦੇਈਏ ਕਿ ਇਸ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ। ਜਿਸਦਾ ਕਿ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਮੌਕੇ ਤੋਂ ਟੱਕਰ ਮਾਰਨ ਵਾਲਾ ਟਰੱਕ ਚਾਲਕ ਫਰਾਰ ਹੋ ਜਾਂਦਾ ਹੈ, ਜਿਸ ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :