Ludhiana Raj Chauhan flies the flag of victory in Canada He became MLA for the 6th time hdb – News18 ਪੰਜਾਬੀ

ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ’ਚ ਪਹਿਲੀ ਵਾਰ 12 ਪੰਜਾਬੀ ਵਿਧਾਇਕ ਚੁਣੇ ਗਏ ਨੇ ਜਿਨਾਂ ਵਿੱਚੋਂ ਲੁਧਿਆਣਾ ਦੇ ਪਿੰਡ ਗਹੌਰ ਦੇ ਰਹਿਣ ਵਾਲੇ ਰਾਜ ਚੌਹਾਨ ਵੀ ਸ਼ਾਮਿਲ ਹਨ, ਦੱਸ ਦੇਈਏ ਕਿ ਰਾਜ ਚੌਹਾਨ ਛੇਵੀਂ ਵਾਰ ਜਿੱਤੇ ਹਨ। ਉਧਰ ਇਸ ਨੂੰ ਲੈ ਕੇ ਲੁਧਿਆਣਾ ਦੇ ਪਿੰਡ ਗਹੌਰ ਵਿਖੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਸ ਗੱਲ ਨੂੰ ਮਾਣ ਵਾਲੀ ਗੱਲ ਦੱਸਿਆ ਤੇ ਕਿਹਾ ਕਿ ਜਿੱਥੇ ਰਾਹ ਚੌਹਾਨ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।
ਇਹ ਵੀ ਪੜ੍ਹੋ:
ਪਾਣੀ ਵਾਲੀ ਟੈਂਕੀ ਬਣੀ ਜੰਗ ਦਾ ਮੈਦਾਨ… ਪੰਚਾਇਤੀ ਚੋਣਾਂ ਤੋਂ ਬਾਅਦ ਨੂੰਹ ਸੱਸ ’ਚ ਛਿੜਿਆ ਕਲੇਸ਼
ਉੱਥੇ ਹੀ ਉਹਨਾਂ ਜ਼ਿਕਰ ਕੀਤਾ ਕਿ ਪਿਛਲੇ 40 ਸਾਲਾਂ ਤੋਂ ਉਹ ਵਿਦੇਸ਼ ਚ ਨੇ ਅਤੇ ਪਿਛਲੇ 30 ਸਾਲਾਂ ਦਾ ਉਹਨਾਂ ਦਾ ਰਾਜਨੀਤਿਕ ਕਰੀਅਰ ਹੈ ਉਹ ਲਗਾਤਾਰ ਵਿਦੇਸ਼ ਦੀ ਧਰਤੀ ਤੇ ਵਿਧਾਇਕ ਅਤੇ ਸਪੀਕਰ ਅਤੇ ਵੱਖ-ਵੱਖ ਅਹੁਦਿਆਂ ਤੇ ਰਹਿ ਚੁੱਕੇ ਨੇ ਉਹਨਾਂ ਕਿਹਾ ਕਿ ਜਿੱਥੇ ਸਾਲ ਦੇ ਵਿੱਚ ਇੱਕ ਤੋਂ ਦੋ ਵਾਰ ਉਹ ਲੁਧਿਆਣਾ ਆਪਣੇ ਪਿੰਡ ਆਉਂਦੇ ਨੇ ਅਤੇ ਪਿੰਡ ਦੇ ਲੋਕਾਂ ਦੇ ਨਾਲ ਵੀ ਮੁਲਾਕਾਤ ਕਰਦੇ ਹਨ।
ਉਧਰ ਉਹਨਾਂ ਦੇ ਭਤੀਜੇ ਵਿਕਰਮ ਚੌਹਾਨ ਨੇ ਕਿਹਾ ਕਿ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਕਿਹਾ ਕਿ ਕੱਲ ਹੀ ਉਹਨਾਂ ਦੀ ਆਪਣੇ ਤਾਇਆ ਜੀ ਦੇ ਨਾਲ ਗੱਲ ਹੋਈ ਹੈ ਉਹਨਾਂ ਕਿਹਾ ਕਿ ਸਾਲ ਦੇ ਵਿੱਚ ਉਹ ਦੋ ਵਾਰ ਪੰਜਾਬ ਆਉਂਦੇ ਨੇ ਅਤੇ ਮੁਲਾਕਾਤ ਕਰਕੇ ਜਾਂਦੇ ਹਨ।
ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਉਹਨਾਂ ਦੇ ਪਿਤਾ ਪੇਸ਼ੀ ਵਜੋਂ ਵਕੀਲ ਨੇ ਅਤੇ ਉਹ ਲੁਧਿਆਣਾ ਸਮੇਤ ਮੋਹਾਲੀ ਵਿੱਚ ਰਹਿੰਦੇ ਨੇ ਕਿਆ ਕਿ ਲੁਧਿਆਣਾ ਵਿੱਚ ਉਹਨਾਂ ਦਾ ਫਾਰਮ ਹਾਊਸ ਹੈ ਅਤੇ ਉਹ ਇੱਥੇ ਖੇਤੀ ਕਰਦੇ ਹਨ।
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।