KL Rahul ਜਾਂ Sarfaraz Khan ਕੌਣ ਖੇਡੇਗਾ Ind vs NL ਦੂਜਾ ਟੈਸਟ ਮੈਚ? ਭਾਰਤੀ ਕ੍ਰਿਕਟ ਟੀਮ ਦੇ ਕੋਚ ਨੇ ਕੀਤੀ ਪਲੇਇੰਗ XI ਦੀ ਚੋਣ

ਨਿਊਜ਼ੀਲੈਂਡ ਖਿਲਾਫ ਪਹਿਲਾ ਟੈਸਟ ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਸਾਹਮਣੇ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਇਹ ਪਲੇਇੰਗ ਇਲੈਵਨ ਦੀ ਚੋਣ ਦਾ ਸੰਕਟ ਹੈ। ਭਾਰਤੀ ਟੀਮ ਕੋਲ ਕੇਐਲ ਰਾਹੁਲ, ਸਰਫਰਾਜ਼ ਖਾਨ ਅਤੇ ਸ਼ੁਭਮਨ ਗਿੱਲ ਵਿੱਚੋਂ ਕਿਸੇ ਵੀ ਦੋ ਖਿਡਾਰੀਆਂ ਨੂੰ ਚੁਣਨ ਦਾ ਵਿਕਲਪ ਹੈ। ਸਰਫਰਾਜ਼ ਖਾਨ ਨੇ ਪਿਛਲੇ ਮੈਚ ‘ਚ 150 ਦੌੜਾਂ ਬਣਾ ਕੇ ਟੀਮ ਪ੍ਰਬੰਧਨ ‘ਤੇ ਦਬਾਅ ਵਧਾਇਆ ਹੈ।
ਸੰਜੇ ਮਾਂਜਰੇਕਰ ਵਰਗੇ ਦਿੱਗਜਾਂ ਤੋਂ ਲੈ ਕੇ ਸੋਸ਼ਲ ਮੀਡੀਆ ‘ਤੇ ਆਮ ਕ੍ਰਿਕਟ ਪ੍ਰੇਮੀ ਸਰਫਰਾਜ਼ ਨੂੰ ਪਲੇਇੰਗ ਇਲੈਵਨ ‘ਚ ਰੱਖਣ ਦੀ ਵਕਾਲਤ ਕਰ ਰਹੇ ਹਨ। ਪਰ ਭਾਰਤੀ ਕੋਚ ਗੌਤਮ ਗੰਭੀਰ ਅਜਿਹੇ ਕਿਸੇ ਦਬਾਅ ਵਿੱਚ ਆਉਂਦੇ ਨਜ਼ਰ ਨਹੀਂ ਆ ਰਹੇ ਹਨ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੈਸਟ ਮੈਚ 24 ਅਕਤੂਬਰ ਤੋਂ ਪੁਣੇ ‘ਚ ਖੇਡਿਆ ਜਾਣਾ ਹੈ। ਮੈਚ ਤੋਂ ਇੱਕ ਦਿਨ ਪਹਿਲਾਂ ਕੋਚ ਗੌਤਮ ਗੰਭੀਰ ਨੂੰ ਪਲੇਇੰਗ ਇਲੈਵਨ ਨੂੰ ਲੈ ਕੇ ਸਵਾਲ ਪੁੱਛੇ ਗਏ ਸਨ। ਖਾਸ ਤੌਰ ‘ਤੇ ਕੇਐੱਲ ਰਾਹੁਲ ਅਤੇ ਸਰਫਰਾਜ਼ ਖਾਨ ਵਿਚਕਾਰ ਚੋਣ ਕਰਨ ‘ਤੇ।
ਪੱਤਰਕਾਰਾਂ ਦੇ ਇਨ੍ਹਾਂ ਸਵਾਲਾਂ ‘ਤੇ ਗੌਤਮ ਗੰਭੀਰ ਨੇ ਕਿਹ ਕਿ ਇਸ ਸਾਰੇ ਮਾਮਲੇ ‘ਚ ਸੋਸ਼ਲ ਮੀਡੀਆ ਮਾਇਨੇ ਨਹੀਂ ਰੱਖਦਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟੀਮ ਪ੍ਰਬੰਧਨ ਲੀਡਰਸ਼ਿਪ ਕੀ ਸੋਚ ਰਹੀ ਹੈ। ਉਹ (ਕੇਐਲ) ਚੰਗੀ ਬੱਲੇਬਾਜ਼ੀ ਕਰ ਰਿਹਾ ਹੈ। ਉਸ ਨੇ ਨਾਗਪੁਰ ਦੀ ਮੁਸ਼ਕਲ ਪਿੱਚ ‘ਤੇ ਚੰਗੀ ਪਾਰੀ ਖੇਡੀ।
ਗੌਤਮ ਗੰਭੀਰ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਹ ਜਾਣਦਾ ਹੈ ਕਿ ਉਸ ਨੂੰ ਵੱਡੀ ਪਾਰੀ ਖੇਡਣੀ ਪਵੇਗੀ। ਉਸ ਵਿੱਚ ਇਹ ਯੋਗਤਾ ਵੀ ਹੈ। ਇਸ ਕਾਰਨ ਟੀਮ ਉਸ ਦਾ ਸਮਰਥਨ ਕਰ ਰਹੀ ਹੈ। ਹਾਲਾਂਕਿ, ਅੰਤ ਵਿੱਚ ਸਾਰਿਆਂ ਦੀ ਕਾਰਗੁਜ਼ਾਰੀ ਦੀ ਪਰਖ ਕੀਤੀ ਜਾਵੇਗੀ। ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇਸ ਨੂੰ ਟਾਲਿਆ ਨਹੀਂ ਜਾ ਸਕਦਾ।
ਸੱਟ ਕਾਰਨ ਪਹਿਲਾ ਟੈਸਟ ਨਹੀਂ ਖੇਡ ਸਕੇ ਸਨ ਗਿੱਲ
ਕ੍ਰਿਕਟ ਪ੍ਰੇਮੀ ਜਾਣਦੇ ਹਨ ਕਿ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਮੈਚ ‘ਚ ਸਰਫਰਾਜ਼ ਖਾਨ ਨੂੰ ਸ਼ੁਭਮਨ ਗਿੱਲ ਦੀ ਜਗ੍ਹਾ ਪਲੇਇੰਗ ਇਲੈਵਨ ‘ਚ ਸ਼ਾਮਲ ਕੀਤਾ ਗਿਆ ਸੀ। ਗਿੱਲ ਸੱਟ ਕਾਰਨ ਪਹਿਲੇ ਟੈਸਟ ਮੈਚ ਤੋਂ ਬਾਹਰ ਹੋ ਗਿਆ ਸੀ ਅਤੇ ਹੁਣ ਵਾਪਸੀ ਲਈ ਤਿਆਰ ਹੈ। ਗਿੱਲ ਦੀ ਵਾਪਸੀ ਦਾ ਮਤਲਬ ਹੈ ਕਿ ਸਰਫਰਾਜ਼ ਖਾਨ ਜਾਂ ਕੋਈ ਹੋਰ ਖਿਡਾਰੀ ਪਲੇਇੰਗ ਇਲੈਵਨ ‘ਚੋਂ ਬਾਹਰ ਹੋ ਜਾਵੇਗਾ।
ਸਰਫਰਾਜ਼ ਦੀ ਚੰਗੀ ਪਾਰੀ ਤੋਂ ਬਾਅਦ ਕੇਐਲ ਰਾਹੁਲ ਨੂੰ ਬਾਹਰ ਕੀਤੇ ਜਾਣ ਦੀ ਚਰਚਾ ਹੈ। ਭਾਰਤੀ ਟੀਮ ਲੰਬੇ ਸਮੇਂ ਤੋਂ ਕੇਐਲ ਰਾਹੁਲ ਦਾ ਸਮਰਥਨ ਕਰ ਰਹੀ ਹੈ। ਅਜਿਹੇ ‘ਚ ਗਿੱਲ ਦੀ ਵਾਪਸੀ ‘ਤੇ ਪਲੇਇੰਗ ਇਲੈਵਨ ‘ਚੋਂ ਕੌਣ ਬਾਹਰ ਹੋਵੇਗਾ, ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।