Diljit Dosanjh ਚੰਡੀਗੜ੍ਹ ‘ਚ 14 ਦਸੰਬਰ ਨੂੰ ਕਰਨਗੇ Live ਕੰਸਰਟ, ਪਰ ਇਨ੍ਹਾਂ ਗੀਤਾਂ ‘ਤੇ ਪਾਬੰਦੀ

ਚੰਡੀਗੜ੍ਹ- ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ‘ਦਿਲ-ਲੁਮਿਨਾਟੀ’ ਇੰਡੀਆ ਟੂਰ ‘ਤੇ ਹਨ। ਦਿਲਜੀਤ ਦੋਸਾਂਝ ਦੇ ਇਸ ਲਾਈਵ ਕੰਸਰਟ ‘ਚ ਹਜ਼ਾਰਾਂ ਲੋਕ ਸ਼ਾਮਿਲ ਹੋਣਗੇ। ਪਰ ਪ੍ਰਸ਼ਾਸਨ ਵੱਲੋਂ ਲਾਈਵ ਕੰਸਰਟ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਹਨ। ਅੱਜ ਕੱਲ੍ਹ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਚਰਚਾ ਵਿੱਚ ਬਣੇ ਹੋਏ ਹਨ। ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਉਨ੍ਹਾਂ ਦੇ ਲਈ ਪਿਆਰ ਸਮਾਰੋਹਾਂ ਵਿੱਚ ਦੇਖਿਆ ਜਾ ਸਕਦਾ ਹੈ, ਜਦੋਂ ਲੋਕ ਦਿਲਜੀਤ ਦੇ ਗੀਤ ਸੁਣਨ ਲਈ ਮਹਿੰਗੀਆਂ ਟਿਕਟਾਂ ਲੈ ਕੇ ਜਾਂਦੇ ਹਨ। ਦਿਲਜੀਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਆਪਣਾ ਦਿਲਜੀਤ ਟੂਰ ਕਰ ਰਹੇ ਹਨ। ਜਿੱਥੇ ਪ੍ਰਸ਼ੰਸਕ ਉਨ੍ਹਾਂ ਦੇ ਗਾਇਕੀ ਦੇ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਹਨ, ਪ੍ਰਸ਼ਾਸਨ ਉਨ੍ਹਾਂ ਦੇ ਸੰਗੀਤ ਸਮਾਰੋਹ ਨੂੰ ਲੈ ਕੇ ਲਗਾਤਾਰ ਐਡਵਾਈਜ਼ਰੀਆਂ ਜਾਰੀ ਕਰ ਰਿਹਾ ਹੈ। ਇਹ ਰੁਝਾਨ ਤੇਲੰਗਾਨਾ ਸਰਕਾਰ ਨੇ ਉਦੋਂ ਸ਼ੁਰੂ ਕੀਤਾ ਸੀ, ਜਦੋਂ ਪਹਿਲੀ ਵਾਰ ਉਨ੍ਹਾਂ ਦੇ ਪੰਜ ਤਾਰਾ ਵਰਗੇ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਦਰਅਸਲ ਦਿਲਜੀਤ 14 ਦਸੰਬਰ ਨੂੰ ਚੰਡੀਗੜ੍ਹ ‘ਚ ਇੱਕ ਕੰਸਰਟ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪ੍ਰੋਗਰਾਮ ਲਈ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ। ਤੇਲੰਗਾਨਾ ਤੋਂ ਬਾਅਦ ਹੁਣ ਚੰਡੀਗੜ੍ਹ ‘ਚ ਵੀ ਦਿਲਜੀਤ ਸ਼ਰਾਬ ਜਾਂ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਹੀਂ ਗਾ ਸਕਣਗੇ। ਇੰਨਾ ਹੀ ਨਹੀਂ ਇਸ ਵਾਰ ਐਡਵਾਈਜ਼ਰੀ ‘ਚ ਕੁਝ ਹੋਰ ਚੀਜ਼ਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।
ਐਡਵਾਈਜ਼ਰੀ ਜਾਰੀ
ਚੰਡੀਗੜ੍ਹ ‘ਚ ਦਿਲਜੀਤ ਦੋਸਾਂਝ ਦੇ ਇਸ ਕੰਸਰਟ ਤੋਂ ਪਹਿਲਾਂ ਚੰਡੀਗੜ੍ਹ ਚਾਈਲਡ ਰਾਈਟਸ ਕਮਿਸ਼ਨ ਨੇ ਸ਼ੋਅ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
* ਹੈਵੀ ਸਾਊਂਡ ਕਾਰਨ ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਇਆ ਜਾਵੇ।
* ਸ਼ਰਾਬ, ਹਿੰਸਾ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਸ਼ਾਮਲ ਨਹੀਂ ਕੀਤੇ ਜਾਣਗੇ।
*ਪਟਿਆਲੇ ਪੈੱਗ ਅਤੇ ਪੰਜ ਤਾਰਾ ਵਰਗੇ ਗੀਤ ਨਾ ਗਾਉਣ ਦੀ ਸਲਾਹ।
* ਇਹ ਗੀਤ ਸ਼ਬਦਾਂ ਦੀ ਹੇਰਾਫੇਰੀ ਕਰਕੇ ਵੀ ਨਹੀਂ ਗਾਏ ਜਾਣਗੇ।
* 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਹੀਂ ਦਿੱਤੀ ਜਾਵੇਗੀ। ਅਜਿਹਾ ਕਰਨਾ ਗੈਰ-ਕਾਨੂੰਨੀ ਹੋਵੇਗਾ।
ਇਨ੍ਹਾਂ ਗੀਤਾਂ ‘ਤੇ ਪਾਬੰਦੀ
ਮਿਲੀ ਜਾਣਕਾਰੀ ਦੇ ਮੁਤਾਬਕ ਕੰਸਰਟ ਨਾਲ ਜੁੜੇ ਨਿਯਮਾਂ ਵਿੱਚ ਲਿਖਿਆ ਗਿਆ ਸੀ ਕਿ ਦਿਲਜੀਤ ਆਪਣੇ ਚੰਡੀਗੜ੍ਹ ਇਵੈਂਟ ਵਿੱਚ ਪਟਿਆਲਾ ਪੈਗ, ਪੰਜ ਤਾਰਾ ਠੇਕੇ ਅਤੇ ਕੇਸ ਵਰਗੇ ਗਾਣੇ ਤੋੜ-ਮਰੋੜ ਕੇ ਨਹੀਂ ਗਾ ਸਕਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹੈਦਰਾਬਾਦ ਅਤੇ ਮੁੰਬਈ ‘ਚ ਆਯੋਜਿਤ ਡਿਲੂਮਿਨੀਟੀ ਟੂਰ ‘ਚ ਉਨ੍ਹਾਂ ਨੇ ਪਾਬੰਦੀਸ਼ੁਦਾ ਗੀਤਾਂ ਨੂੰ ਤੋੜ-ਮਰੋੜ ਕੇ ਗਾਇਆ ਸੀ। ਐਡਵਾਈਜ਼ਰੀ ‘ਚ ਸਪੱਸ਼ਟ ਲਿਖਿਆ ਗਿਆ ਹੈ ਕਿ ਅਜਿਹੇ ਗੀਤ ਸੰਵੇਦਨਸ਼ੀਲ ਉਮਰ ਦੇ ਬੱਚਿਆਂ ਨੂੰ ਭਾਵਨਾਤਮਕ ਤੌਰ ‘ਤੇ ਪ੍ਰਭਾਵਿਤ ਕਰਦੇ ਹਨ।
- First Published :