Diljit Dosanjh ਸਿਰਫ਼ ਚੰਡੀਗੜ੍ਹ ‘ਚ ਨਹੀਂ ਕਰਨਗੇ ਸ਼ੋਅ, ਗਾਇਕ ਨੇ ਦਿੱਤੀ ਸਫ਼ਾਈ

ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ‘ਦਿਲ-ਲੁਮੀਨਾਟੀ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਉਹ ਦੇਸ਼ ਦੇ ਚੋਣਵੇਂ ਸ਼ਹਿਰਾਂ ਵਿੱਚ ਲਾਈਵ ਸ਼ੋਅ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਿਹਾ ਹੈ। ਇਸੀ ਵਿਚਾਲੇ ਦਿਲਜੀਤ ਦੋਸਾਂਝ ਦਾ ਇੱਕ ਬਿਆਨ ਚਰਚਾ ਵਿੱਚ ਆਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਭਾਰਤ ਵਿੱਚ ਕੋਈ ਵੀ ਕੰਸਰਟ ਨਹੀਂ ਕਰਨਗੇ ਜਦੋਂ ਤੱਕ ਸਰਕਾਰ ਭਾਰਤ ਵਿੱਚ ਕੰਸਰਟ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਨਹੀਂ ਕਰਦੀ। ਦਿਲਜੀਤ ਨੇ ਸ਼ਨੀਵਾਰ ਰਾਤ ਚੰਡੀਗੜ੍ਹ ‘ਚ ਪਰਫਾਰਮ ਕਰਦੇ ਹੋਏ ਇਹ ਬਿਆਨ ਦਿੱਤਾ ਸੀ, ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਇਆ ਸੀ।
ਹੁਣ ਦਿਲਜੀਤ ਨੇ ਖੁਦ ਇਸ ਬਿਆਨ ‘ਤੇ ਸਫਾਈ ਦਿੱਤੀ ਹੈ। ਗਾਇਕ ਨੇ ਪੋਸਟ ਸ਼ੇਅਰ ਕਰਕੇ ਕਿਹਾ ਕਿ ਨਹੀਂ… ਮੈਂ ਕਿਹਾ ਸੀ ਕਿ ਮੈਂ ਚੰਡੀਗੜ੍ਹ ਵਿੱਚ ਵੈਨਯੂ ਦੀ ਸਮੱਸਿਆ ਸੀ। ਜਦੋਂ ਤੱਕ ਸਹੀ ਵੈਨਯੂ ਨਹੀਂ ਮਿਲ ਜਾਂਦਾ ਮੈਂ ਤਦ ਤੱਕ ਚੰਡੀਗੜ੍ਹ ‘ਚ ਅਗਲਾ ਪ੍ਰੋਗਰਾਮ ਪਲਾਨ ਨਹੀਂ ਕਰਾਂਗਾ।
ਦਿਲਜੀਤ ਦੋਸਾਂਝ ਕਿਸ ਤਰ੍ਹਾਂ ਦਾ ਸਟੇਜ ਚਾਹੁੰਦੇ ਹਨ?
ਦਿਲਜੀਤ ਦੁਸਾਂਝ ਨੇ ਅੱਗੇ ਕਿਹਾ, ‘ਮੈਂ ਸਟੇਜ ਨੂੰ ਮੱਧ ਵਿਚ ਰੱਖਣ ਦੀ ਕੋਸ਼ਿਸ਼ ਕਰਾਂਗਾ, ਤਾਂ ਜੋ ਭੀੜ ਇਸ ਦੇ ਆਲੇ-ਦੁਆਲੇ ਬਣੀ ਰਹੇ ਅਤੇ ਕੰਸਰਟ ਦਾ ਅਨੁਭਵ ਬਿਹਤਰ ਹੋ ਸਕੇ। ਜਦੋਂ ਤੱਕ ਇੱਥੇ ਸਥਿਤੀ ਨਹੀਂ ਸੁਧਰਦੀ, ਮੈਂ ਇੱਥੇ ਸ਼ੋਅ ਨਹੀਂ ਕਰਾਂਗਾ। ਸਾਨੂੰ ਪਰੇਸ਼ਾਨ ਕਰਨ ਦੀ ਬਜਾਏ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰੋ।
ਇਸ਼ਤਿਹਾਰਬਾਜ਼ੀਮਿਊਜ਼ੀਕਲ ਟੂਰ ਦੀ ਸ਼ੁਰੂਆਤ ਦਿੱਲੀ ਤੋਂ ਹੋਈ
ਭਾਰਤ ਵਿੱਚ ਦਿਲਜੀਤ ਦੋਸਾਂਝ ਦੇ ਕੰਸਰਟ ਬਹੁਤ ਹੀ ਸ਼ਾਨਦਾਰ ਰਹੇ ਹਨ। ਉਸ ਦੀ ਜ਼ਬਰਦਸਤ ਸਟੇਜ ਮੌਜੂਦਗੀ ਅਤੇ ਬੇਮਿਸਾਲ ਊਰਜਾ ਹਰ ਸ਼ੋਅ ਵਿਚ ਦੇਖਣ ਨੂੰ ਮਿਲੀ। ਦਿਲਜੀਤ ਨੇ ਆਪਣੇ ਦਿਲ-ਲੁਮੀਨਾਤੀ ਟੂਰ ਦੌਰਾਨ ਕਈ ਸ਼ਹਿਰਾਂ ਵਿੱਚ ਦਰਸ਼ਕਾਂ ਦਾ ਮਨ ਮੋਹ ਲਿਆ। ਉਨ੍ਹਾਂ ਦਾ ਮਿਊਜ਼ੀਕਲ ਟੂਰ ਦਿੱਲੀ ਤੋਂ ਸ਼ੁਰੂ ਹੋਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਜੈਪੁਰ, ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ ਅਤੇ ਬੈਂਗਲੁਰੂ ਵਿੱਚ ਵੀ ਧਮਾਕੇਦਾਰ ਪ੍ਰਦਰਸ਼ਨ ਕੀਤੇ। ਹਰ ਜਗ੍ਹਾ ਭਾਰੀ ਭੀੜ ਇਕੱਠੀ ਹੋ ਗਈ ਅਤੇ ਇਹ ਉਸਦੇ ਪ੍ਰਸ਼ੰਸਕਾਂ ਲਈ ਇੱਕ ਯਾਦਗਾਰ ਅਨੁਭਵ ਬਣ ਗਿਆ।ਇਸ਼ਤਿਹਾਰਬਾਜ਼ੀ