ਸੋਨਾਕਸ਼ੀ ਤੇ ਜ਼ਹੀਰ ਨੂੰ ਲੈ ਕੇ ਜੋਤਸ਼ੀ ਨੇ ਕੀਤੀ ਭਵਿੱਖਬਾਣੀ, ਕਿਹਾ “2 ਸਾਲ ਤੋਂ ਵੱਧ ਨਹੀਂ ਟਿਕੇਗਾ ਇਹ ਵਿਆਹ”

ਜੋਤਿਸ਼ ਸ਼ਾਸਤਰ ਵਿੱਚ ਅਸੀਂ ਕਿਸੇ ਦੇ ਵੀ ਭਵਿੱਖ ਦਾ ਅੰਦਾਜ਼ਾ ਲਗਾ ਸਕਦੇ ਹਾਂ। ਸਾਡੇ ਨਾਲ ਭਵਿੱਖ ਵਿੱਚ ਕੀ ਚੰਗਾ ਜਾਂ ਮਾੜਾ ਹੋਣ ਵਾਲਾ ਹੈ ਇਸ ਦਾ ਅੰਦਾਜ਼ਾ ਲਗਾਉਣ ਲਈ ਕਈ ਸੰਕੇਤ ਸਾਨੂੰ ਜੋਤਿਸ਼ ਸ਼ਾਸਤਰ ਵਿੱਚ ਮਿਲਦੇ ਹਨ। ਹੁਣ ਇੱਕ ਜੋਤਸ਼ੀ ਵੱਲੋਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ (Sonakshi Sinha) ਨੂੰ ਲੈ ਕੇ ਅਜੀਬੋ ਗ਼ਰੀਬ ਭਵਿੱਖਬਾਣੀ ਕੀਤੀ ਗਈ ਹੈ।
ਸੋਨਾਕਸ਼ੀ ਸਿਨਹਾ (Sonakshi Sinha) ਇੱਕ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਅਤੇ ਅਨੁਭਵੀ ਅਭਿਨੇਤਾ ਸ਼ਤਰੂਘਨ ਸਿਨਹਾ (Shatrughan Sinha) ਦੀ ਇਕਲੌਤੀ ਧੀ ਹੈ। ਸੋਨਾਕਸ਼ੀ ਸਿਨਹਾ (Sonakshi Sinha) ਨੇ 23 ਜੂਨ 2024 ਨੂੰ ਐਕਟਰ ਜ਼ਹੀਰ ਇਕਬਾਲ (Zaheer Iqbal) ਨਾਲ ਵਿਆਹ ਕਰਵਾ ਲਿਆ ਸੀ। ਹਾਲਾਂਕਿ ਕਈ ਲੋਕਾਂ ਨੂੰ ਅਦਾਕਾਰਾ ਦਾ ਮੁਸਲਿਮ ਅਦਾਕਾਰ ਨਾਲ ਵਿਆਹ ਕਰਨਾ ਪਸੰਦ ਨਹੀਂ ਆਇਆ। ਇਸ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਕਾਫ਼ੀ ਟ੍ਰੋਲ ਕੀਤਾ ਗਿਆ।
ਪਰ ਸੋਨਾਕਸ਼ੀ ਸਿਨਹਾ (Sonakshi Sinha) ਨੇ ਕਿਸੇ ਦੀ ਪਰਵਾਹ ਕੀਤੇ ਬਿਨਾਂ ਜ਼ਹੀਰ ਇਕਬਾਲ (Zaheer Iqbal) ਨਾਲ ਵਿਆਹ ਕੀਤਾ। ਪਰ ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਜੋਤਸ਼ੀ ਸੋਨਾਕਸ਼ੀ ਸਿਨਹਾ (Sonakshi Sinha) ਬਾਰੇ ਭਵਿੱਖਬਾਣੀ ਕਰ ਰਿਹਾ ਹੈ। ਵਾਇਰਲ (Viral Video) ਹੋ ਰਹੀ ਇਸ ਵੀਡੀਓ ਵਿੱਚ ਜੋਤਸ਼ੀ ਸੁਸ਼ੀਲ ਕੁਮਾਰ ਸਿੰਘ ਇੱਕ ਪੋਡਕਾਸਟ ਦੌਰਾਨ ਸੋਨਾਕਸ਼ੀ ਸਿਨਹਾ (Sonakshi Sinha) ਅਤੇ ਉਸ ਦੀ ਵਿਆਹੁਤਾ ਜ਼ਿੰਦਗੀ ਬਾਰੇ ਭਵਿੱਖਬਾਣੀ ਕਰਦੇ ਨਜ਼ਰ ਆ ਰਹੇ ਹਨ। ਉਸ ਨੇ ਪੋਡਕਾਸਟ ਦੌਰਾਨ ਇਹ ਤੱਕ ਕਹਿ ਦਿੱਤਾ ਕਿ ਸੋਨਾਕਸ਼ੀ ਸਿਨਹਾ (Sonakshi Sinha) ਦੀ ਕੁੰਡਲੀ ਵਿੱਚ, ਇਹ ਵਿਆਹ 2 ਸਾਲ ਤੋਂ ਵੱਧ ਨਹੀਂ ਚੱਲ ਸਕਦਾ ਹੈ।
ਪੋਡਕਾਸਟ ਦੌਰਾਨ ਜੋਤਸ਼ੀ ਨੇ ਕਿਹਾ ਕਿ ਸੋਨਾਕਸ਼ੀ ਦਾ ਮੱਥਾ ਕਾਫ਼ੀ ਵੱਡਾ ਹੈ। ਅਜਿਹੇ ਮੱਥੇ ਨਾਲ ਵਿਆਹੁਤਾ ਖ਼ੁਸ਼ਹਾਲੀ ਨਹੀਂ ਮਿਲਦੀ। ਜ਼ਹੀਰ ਇਕਬਾਲ (Zaheer Iqbal) ਦੀਆਂ ਅੱਖਾਂ ਵੀ ਕਾਫ਼ੀ ਅਲੱਗ ਹਨ। ਮੈਨੂੰ ਸੋਨਾਕਸ਼ੀ ਸਿਨਹਾ (Sonakshi Sinha) ਦੀ ਜਨਮ ਤਰੀਕ ਬਾਰੇ ਜੋ ਪਤਾ ਹੈ, ਉਸ ਮੁਤਾਬਿਕ ਉਨ੍ਹਾਂ ਦੇ ਵਿਆਹ ਤੋਂ ਬਾਅਦ ਦੋਵਾਂ ਦਾ ਇੱਕ ਬੱਚਾ ਹੋਵੇਗਾ।
ਭਵਿੱਖ ਵਿੱਚ ਉਨ੍ਹਾਂ ਦੇ ਵਿਆਹ ਵਿੱਚ ਕਾਫ਼ੀ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ। ਇਹ ਵਿਆਹ ਜ਼ਿਆਦਾ ਸਮੇਂ ਤੱਕ ਚੱਲਦਾ ਨਜ਼ਰ ਆ ਰਿਹਾ ਹੈ। ਇਹ ਜ਼ਿਆਦਾ ਤੋਂ ਜ਼ਿਆਦਾ 2 ਸਾਲ ਟਿਕੇਗਾ। ਸੋਨਾਕਸ਼ੀ ਸਿਨਹਾ ਦੇ ਫੈਨ ਇਸ ਜੋਤਸ਼ੀ ਨੂੰ ਕਾਫ਼ੀ ਟ੍ਰੋਲ ਕਰ ਰਹੇ ਹਨ। ਕੇ ਇੱਕ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਉਹ ਇਹ ਵੀਡੀਓ ਸੇਵ ਕਰਕੇ ਰੱਖੇਗਾ ਤੇ 2 ਸਾਲ ਬਾਅਦ ਤੁਹਾਨੂੰ ਇਸ ਬਾਰੇ ਪੁੱਛੇਗਾ।
- First Published :