ਵਿਆਹ ਤੋਂ ਬਾਅਦ ਕਿਵੇਂ ਰਿਹਾ ਐਸ਼ਵਰਿਆ ਦਾ ਫ਼ਿਲਮੀ ਕਰੀਅਰ, ਕੀ ਅਦਾਕਾਰੀ ਨਾਲ ਕਰਨਾ ਪਿਆ ਸਮਝੌਤਾ

ਐਸ਼ਵਰਿਆ ਰਾਏ (Aishwarya Rai) ਦਾ ਨਾਂ ਬਾਲੀਵੁੱਡ ਦੀਆਂ ਸੁੰਦਰ ਅਭਿਨੇਤਰੀਆਂ ਵਿੱਚ ਸ਼ੁਮਾਰ ਹੈ। ਉਸਨੇ ਮਿਸ ਵਰਲਡ (Miss World) ਦਾ ਖਿਤਾਬ ਵੀ ਜਿੱਤਿਆ ਹੋਇਆ ਹੈ। ਮਿਸ ਵਰਲਡ ਬਣਨ ਤੋਂ ਬਾਅਦ ਐਸ਼ਵਰਿਆ ਨੇ ਅਦਾਕਾਰ ਅਭਿਸ਼ੇਕ ਬੱਚਨ (Abhishek Bachchan) ਦੇ ਨਾਲ ਵਿਆਹ ਕਰਵਾ ਲਿਆ।
ਅਜਿਹੇ ਵਿੱਚ ਪ੍ਰਸ਼ੰਸਕਾਂ ਦੇ ਮਨਾਂ ਵਿੱਚ ਇੱਕ ਹੀ ਸਵਾਲ ਸੀ ਕਿ ਵਿਆਹ ਤੋਂ ਬਾਅਦ ਐਸ਼ਵਰਿਆ ਫ਼ਿਲਮ ਇੰਡਸਟਰੀ ਵਿੱਚ ਕੰਮ ਕਰੇਗੀ, ਕਿਉਂਕਿ ਕਈ ਅਭਿਨੇਤਰੀਆਂ ਵਿਆਹ ਤੋਂ ਬਾਅਦ ਇੰਡਸਟਰੀ ਛੱਡ ਦਿੰਦੀਆਂ ਹਨ ਤੇ ਸਿਰਫ਼ ਆਪਣੇ ਪਰਿਵਾਰ ਉੱਤੇ ਫੋਕਸ ਕਰਦੀਆਂ ਹਨ। ਵਿਆਹ ਤੋਂ ਕਈ ਸਾਲਾਂ ਬਾਅਦ ਐਸ਼ਵਰਿਆ ਨੇ ਇਸ ਦੇ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਆਓ ਜਾਣਦੇ ਹਾਂ ਕਿ ਅਭਿਨੇਤਰੀ ਨੇ ਕੀ ਕਿਹਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਐਸ਼ਵਰਿਆ ਰਾਏ (Aishwarya Rai) ਨੇ ਸਾਲ 2007 ‘ਚ ਅਭਿਸ਼ੇਕ ਬੱਚਨ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਐਸ਼ਵਰਿਆ ਆਪਣੇ ਪਤੀ ਅਭਿਸ਼ੇਕ ਨਾਲ ਇੰਟਰਨੈਸ਼ਨਲ ਪ੍ਰੈੱਸ ਕਾਨਫਰੰਸ (International press conference) ‘ਚ ਨਜ਼ਰ ਆਈ। ਜਿੱਥੇ ਉਸ ਤੋਂ ਵਿਆਹ ਅਤੇ ਬੱਚਿਆਂ ਤੋਂ ਬਾਅਦ ਫ਼ਿਲਮ ਇੰਡਸਟਰੀ ਛੱਡਣ ਬਾਰੇ ਸਵਾਲ ਕੀਤੇ ਗਏ।
ਪ੍ਰੈੱਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ਨੇ ਐਸ਼ਵਰਿਆ ਤੋਂ ਪੁੱਛਿਆ ਕਿ ਕੀ ਅਭਿਸ਼ੇਕ ਨਾਲ ਵਿਆਹ ਅਤੇ ਬੱਚੇ ਹੋਣ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਉਸ ਨੂੰ ਗੁਆ ਦੇਣਗੇ? ਤਾਂ ਐਸ਼ਵਰਿਆ ਨੇ ਜਵਾਬ ਦਿੱਤਾ ਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ। ਮੈਂ ਬਹੁਤ ਖੁਸ਼ ਹਾਂ ਅਤੇ ਆਪਣੇ ਵਿਆਹ ਦਾ ਆਨੰਦ ਲੈ ਰਹੀ ਹਾਂ। ਇਸ ਲਈ ਇਸ ਵਿੱਚ ਆਪਣੇ ਆਪ ਨੂੰ ਗੁਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਹਾਲਾਂਕਿ ਉਸ ਸਮੇਂ ਐਸ਼ਵਰਿਆ ਨੇ ਆਪਣੇ ਕਰੀਅਰ ਤੋਂ ਬ੍ਰੇਕ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਪਰ ਬੇਟੀ ਆਰਾਧਿਆ ਦੇ ਜਨਮ ਤੋਂ ਬਾਅਦ ਅਦਾਕਾਰਾ ਫ਼ਿਲਮ ਇੰਡਸਟਰੀ ‘ਚ ਐਕਟਿਵ ਨਜ਼ਰ ਨਹੀਂ ਆਈ। ਉਸਨੂੰ ਬਹੁਤ ਘੱਟ ਫ਼ਿਲਮਾਂ ਵਿੱਚ ਦੇਖਿਆ ਗਿਆ। ਉਹ ਆਖਰੀ ਵਾਰ ਫ਼ਿਲਮ ‘ਪੋਨੀਯਿਨ ਸੇਲਵਨ 2’ ਵਿੱਚ ਵੀ ਨਜ਼ਰ ਆਈ ਸੀ। ਵਿਆਹ ਤੋਂ ਬਾਅਦ ਉਸਦੇ ਫ਼ਿਲਮੀ ਕਰੀਅਰ ਨੂੰ ਇੱਕ ਤਰ੍ਹਾਂ ਨਾਲ ਬ੍ਰੇਕ ਲੱਗ ਗਈ।
ਜ਼ਿਕਰਯੋਗ ਹੈ ਕਿ ਹੁਣ ਅਭਿਸ਼ੇਕ ਅਤੇ ਐਸ਼ਵਰਿਆ ਦੇ ਤਲਾਕ ਦੀਆਂ ਖ਼ਬਰਾਂ ਚੱਲ ਰਹੀਆਂ ਹਨ। ਕਈ ਸਾਰੇ ਈਵੈਂਟਸ ਵਿੱਚ ਉਹ ਵੱਖ-ਵੱਖ ਨਜ਼ਰ ਆਏ ਹਨ। ਜਿਸ ਤੋਂ ਉਹਨਾਂ ਦੇ ਵੱਖ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਪਰ ਉਹਨਾਂ ਦੋਵਾਂ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ।