ਲੁਟੇਰਿਆਂ ਨੇ ਘੇਰ ਲਿਆ ਨਵਾਂ ਬਣਿਆ ਪੰਚਾਇਤ ਮੈਂਬਰ, ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ ਲਏ ਲੱਖਾਂ ਰੁਪਏ

ਇੱਕ ਨੌਜਵਾਨ ਨਾਲ ਉਸ ਵੇਲੇ ਵੱਡੀ ਵਾਰਦਾਤ ਵਾਪਰੀ ਜਦੋਂ ਲੁਟੇਰਿਆਂ ਨੇ ਉਸਨੂੰ ਘੇਰਾ ਪਾ ਲਿਆ ਅਤੇ ਉਸਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਕੋਲੋਂ ਲੱਖਾਂ ਰੁਪਏ ਲੁੱਟ ਲਏ । ਜਿਸ ਨੌਜਵਾਨ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾਂ ਬਣਾਇਆ ਉਹ ਨਵਾਂ ਬਣਿਆ ਪੰਚਾਇਤ ਮੈਂਬਰ ਹੈ ਜਿਸ ਨੂੰ 6-7 ਲੁਟੇਰਿਆਂ ਨੇ ਘੇਰਾ ਪਾਇਆ ਸੀ।
ਦਰਅਸਲ ਨੌਜਵਾਨ ਆਪਣੇ ਦੋਸਤ ਤੋਂ ਪੈਸੇ ਉਧਾਰੇ ਲੈ ਕੇ ਆ ਰਿਹਾ ਸੀ ਤੇ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਘਰ ਜਾ ਰਿਹਾ ਸੀ ਪਰ ਸੜਕ ਵਿਚਕਾਰ ਇੱਕ ਬਾਈਕ ਖੜ੍ਹੀ ਸੀ ਜਿਸਨੂੰ ਹਟਾਉਣ ਲਈ ਜਿਵੇਂ ਹੀ ਉਹ ਗੱਡੀ ਵਿੱਚੋਂ ਉਤਰਣ ਲੱਗਿਆ, ਲੁਟੇਰਿਆਂ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਉਸ ਉੱਤੇ ਹਮਲਾ ਕਰ ਦਿੱਤਾ ਪਹਿਲਾਂ ਉਸਦੀ ਗੱਡੀ ਦਾ ਸ਼ੀਸ਼ਾ ਬੇਸਬਾਲ ਦੇ ਨਾਲ ਤੋੜਿਆ ਫਿਰ ਉਸ ਨਾਲ ਕੁੱਟਮਾਰ ਕੀਤੀ ਤੇ ਅੱਖਾਂ ਵਿੱਚ ਮਿਰਚਾਂ ਪਾ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਇਹ ਵਾਰਦਾਤ ਫ਼ਾਜ਼ਿਲਕਾ ਤੋਂ ਸਾਹਮਣੇ ਆਈ ਹੈ। ਨੌਜਵਾਨ ਪਿੰਡ ਲਾਧੂਕਾ ਤੋਂ ਆਪਣੇ ਪਿੰਡ ਸਾਜਰਾਣਾ ਦੀ ਢਾਣੀ ਮਾਛੀ ਰਾਮ ਆ ਰਿਹਾ ਸੀ। ਇਸ ਮੌਕੇ ਨੌਜਵਾਨ ਨੇ ਦੱਸਿਆ ਕਿ ਉਸ ਕੋਲ 320000 ਰੁਪਏ ਦਾ ਕੈਸ਼ ਸੀ ਜੋ ਉਹ ਆਪਣੇ ਦੋਸਤ ਤੋਂ ਲੈ ਕੇ ਆ ਰਿਹਾ ਸੀ ਅਤੇ ਇਹ ਪੈਸੇ ਉਸਨੇ ਜ਼ਮੀਨ ਖਰੀਦਣ ਲਈ ਦੇਣੇ ਸਨ ਤੇ ਪੈਸੇ ਇਕੱਠੇ ਕਰ ਰਿਹਾ ਸੀ। ਫਿਲਹਾਲ ਨੌਜਵਾਨ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਉੱਥੇ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਮੌਕੇ ਨੌਜਾਵਨ ਨੇ ਇਨਸਾਫ਼ ਦੀ ਮੰਗ ਕੀਤੀ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :