ਨਿਹੰਗਾਂ ਨਾਲ ਵਿਵਾਦ ਪਿੱਛੋਂ ਕੁੱਲ੍ਹੜ ਪੀਜ਼ਾ ਕਪਲ ਦੀ ਆਈ ਨਵੀਂ VIDEO, ਆਖ ‘ਤੀ ਵੱਡੀ ਗੱਲ

ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ (kulhad pizza couple Viral) ਦਾ ਪਿਛਲੇ ਦਿਨੀ ਨਿਹੰਗ ਸਿੰਘਾਂ ਨਾਲ ਵਿਵਾਦ ਹੋ ਗਿਆ ਸੀ। ਜੋੜੇ ਦੀ ਦੁਕਾਨ ਮੂਹਰੇ ਨਿਹੰਗ ਬਾਬਾ ਮਾਨ ਸਿੰਘ ਅਕਾਲੀ ਹੋਰ ਸਿੰਘਾਂ ਨਾਲ ਕੁੱਲ੍ਹੜ ਪੀਜ਼ਾ ਵਾਲੇ ਸਹਿਜ ਅਰੋੜਾ ਨੂੰ ਮਿਲਣ ਪਹੁੰਚੇ ਸਨ। ਨਿਹੰਗਾਂ ਨੂੰ ਜੋੜੇ ਦੇ ਸੋਸ਼ਲ ਮੀਡੀਆ ਉਤੇ ਪੈ ਰਹੇ ਕੰਟੇਂਟ ਨੂੰ ਲੈਕੇ ਸ਼ਿਕਾਇਤ ਸੀ।
ਇਸ ਘਟਨਾਕ੍ਰਮ ਤੋਂ ਬਾਅਦ ਕੁਲ੍ਹਾਦ ਪੀਜ਼ਾ ਜੋੜਾ ਸੁਰੱਖਿਆ ਲਈ ਹਾਈਕੋਰਟ ਪਹੁੰਚਿਆ ਸੀ। ਹੁਣ ਉਨਾਂ ਨੂੰ ਹਾਈਕੋਰਟ ਦੇ ਵੱਲੋਂ ਸਿਕਿਓਰਟੀ ਦੇਣ ਦੇ ਆਦੇਸ਼ ਪੰਜਾਬ ਸਰਕਾਰ ਨੂੰ ਜਾਰੀ ਕਰ ਵੀ ਦਿੱਤੇ ਗਏ ਹਨ। ਦਰਅਸਲ ਨਿਹੰਗ ਸਿੰਘ ਦੇ ਵੱਲੋਂ ਕੁੱਲ੍ਹੜ ਪੀਜ਼ਾ ਕਪਲ ਵਾਲੇ ਸਹਿਜ ਅਰੋੜਾ ਨੂੰ ਪੱਗ ਬੰਨਣ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਸੀ। ਜਿਸ ਨੂੰ ਲੈ ਕੇ ਕੁੱਲ੍ਹੜ ਪੀਜ਼ਾ ਕਪਲ ਹਾਈਕੋਰਟ ਦੇ ਵਿੱਚ ਸਕਿਓਰਟੀ ਦੇ ਲਈ ਪਹੁੰਚਿਆ ਸੀ।
ਨਿਹੰਗ ਸਿੰਘਾਂ ਵਾਲੇ ਵਿਵਾਦ ਤੋਂ ਬਾਅਦ ਕੁਲ੍ਹਾਦ ਪੀਜ਼ਾ ਕਪਲ ਨੇ ਨਵੀਂ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਸ਼ੇਅਰ ਕੀਤੀ ਹੈ। ਵੀਡੀਓ ਵਿਚ ਸਹਿਜ ਅਰੋੜਾ ਕੋਈ ਨਵੀਂ ਖਾਣ ਵਾਲੀ ਡਿਸ਼ ਬਣਾਉਂਦੇ ਨਜ਼ਰ ਆ ਰਹੇ ਹਨ। ਕੁਮੈਂਟਾਂ ਵਿਚ ਲੋਕ ਉਨ੍ਹਾਂ ਨੂੰ ਟ੍ਰੋਲ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਜੀ ਸੁਤੇ ਸਹਿਜ ਨੇ ਜਵਾਬ ਵੀ ਦਿੱਤਾ ਹੈ।
ਸਹਿਜ ਨੇ ਇਕ ਟ੍ਰੋਲਰ ਦੇ ਕੁਮੈਂਟ ਦਾ ਰਿਪਲਾਈ ਦਿੰਦਿਆਂ ਕੁਮੈਂਟ ਕੀਤਾ ਕਿ ਜਿਸਨੂੰ ਸਾਡੀ ਵੀਡੀਓ ਨਹੀਂ ਪਸੰਦ, ਉਹ ਵੀਡੀਓ ਇਗਨੋਰ ਕਰਕੇ ਅੱਗੇ ਵੱਧ ਸਕਦੇ ਹਨ। ਸਾਨੂੰ ਸਾਡਾ ਕੰਮ ਕਰਨ ਦਿਓ, ਤੁਹਾਨੂੰ ਨਹੀਂ, ਪਸੰਦ Unfollow ਕਰ ਦਿਓ, ਹਾਲਾਂਕਿ ਹੁਣ ਸਹਿਜ ਅਰੋੜਾ ਨੇ ਉਸ ਵੀਡੀਓ ਦੇ ਕੁਮੈਂਟ ਹੀ ਬੰਦ ਕਰ ਦਿੱਤੇ ਹਨ।
ਦੱਸ ਦਈਏ ਕਿ ਕੁੱਲ੍ਹੜ ਪੀਜ਼ਾ ਵਾਲਾ ਜੋੜਾ ਸੋਸ਼ਲ ਮੀਡੀਆ ਉਤੇ ਖੂਬ ਐਕਟਿਵ ਹੈ। ਇੰਸਟਾਗ੍ਰਾਮ ਉਤੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਵੱਲੋਂ ਕੋਈ ਨਾ ਕੋਈ ਰੀਲ ਜਾਂ ਵੀਡੀਓ ਸ਼ੇਅਰ ਕੀਤੀ ਜਾਂਦੀ ਹੈ। ਜਿਸ ਨੂੰ ਲੋਕ ਪਸੰਦ ਵੀ ਕਰਦੇ ਹਨ।