ਜ਼ਿੰਦਗੀ ‘ਚ ਟੈਨਸ਼ਨ ਹੀ ਟੈਨਸ਼ਨ ਹੈ ਤਾਂ ਅੱਜ ਹੀ ਸ਼ੁਰੂ ਕਰੋ ਇਹ 5 ਕੰਮ, ਦਿਨ ਭਰ ਰਹੋਗੇ ਖੁਸ਼…

ਅੱਜ ਦੀ ਤੇਜ਼ੀ ਨਾਲ ਭਰੀ ਜ਼ਿੰਦਗੀ ਵਿਚ ਲੋਕ ਆਪਣੇ ਆਪ ਨੂੰ ਸਮਾਂ ਨਹੀਂ ਦੇ ਪਾਉਂਦੇ। ਜ਼ਿਆਦਤਰ ਲੋਕਾਂ ਦਾ ਵਧੇਰੇ ਸਮਾਂ ਦਫ਼ਤਰ ਤੇ ਹੋਰ ਕੰਮਾਂ ਵਿਚ ਹੀ ਬੀਤ ਜਾਂਦਾ ਹੈ। ਜਿਸਦਾ ਸਿੱਧਾ ਪ੍ਰਭਾਵ ਉਹਨਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਉੱਤੇ ਪੈਂਦਾ ਹੈ।
ਇਸ ਲਈ ਅੱਜ ਦੇ ਸਮੇਂ ਵਿਚ ਵਧੇਰੇ ਲੋਕਾਂ ਨੂੰ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਣਾਅ ਅੱਗੋਂ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਤਣਾਅ ਕਾਰਨ ਤੁਹਾਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਤਣਾਅ ਤੋਂ ਕਿਵੇਂ ਬਚਾਅ ਸਕਦੇ ਹੋ-
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੇਕਰ ਤੁਸੀਂ ਲੰਮੇ ਸਮੇ ਤੱਕ ਤਣਾਅ ਵਿਚ ਰਹਿੰਦੇ ਹੋ ਤਾਂ ਤੁਹਾਨੂੰ ਕਈ ਗੰਭੀਰ ਮਾਸਿਰਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸਦੇ ਨਾਲ ਹੀ ਤਣਾਅ ਤੁਹਾਡੇ ਮਨ ਅਤੇ ਮੂਡ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਲਈ ਤੁਹਾਨੂੰ ਗੰਭੀਰ ਸਮੱਸਿਆਵਾਂ ਤੋਂ ਬਚਣ ਲਈ ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਤਣਾਅ ਤੋਂ ਬਚਣ ਦੇ ਤਰੀਕੇ…
ਮੈਡੀਟੇਸ਼ਨ ਅਤੇ ਯੋਗਾ
ਮਾਨਸਿਕ ਸ਼ਾਂਤੀ ਲਈ ਮੈਡੀਟੇਸ਼ਨ ਅਤੇ ਯੋਗਾ ਬਹੁਤ ਮਹੱਤਵਪੂਰਨ ਹਨ। ਜਦੋਂ ਤੁਸੀਂ ਹਰ ਰੋਜ਼ ਕੁਝ ਮਿੰਟਾਂ ਲਈ ਮੈਡੀਟੇਸ਼ਨ ਕਰਦੇ ਹੋ, ਤਾਂ ਇਹ ਤੁਹਾਡੇ ਮਨ ਨੂੰ ਸ਼ਾਂਤ ਹੁੰਦਾ ਹੈ। ਯੋਗਾ ਕਰਨ ਨਾਲ ਸਰੀਰ ਦੀ ਲਚਕਤਾ ਵਧਦੀ ਹੈ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ।
ਕੁਦਰਤ ਨਾਲ ਸਮਾਂ ਬਿਤਾਉਣਾ
ਕੁਦਰਤ ਨਾਲ ਸਮਾਂ ਬਿਤਾਉਣਾ ਤਣਾਅ ਨੂੰ ਘੱਟ ਕਰਦਾ ਹੈ। ਹਰੇ-ਭਰੇ ਪਾਰਕਾਂ ਵਿੱਚ ਸੈਰ ਕਰਨਾ ਜਾਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣਾ ਤੁਹਾਡੇ ਮਨ ਨੂੰ ਸ਼ਾਂਤੀ ਅਤੇ ਤਾਜ਼ਗੀ ਪ੍ਰਦਾਨ ਕਰਦਾ ਹੈ। ਜਦੋਂ ਤੁਸੀਂ ਖੁੱਲ੍ਹੇ ਵਿਚ ਹੁੰਦੇ ਹੋ, ਤਾਂ ਤੁਹਾਡਾ ਦਿਮਾਗ ਅਤੇ ਸਰੀਰ ਦੋਵੇਂ ਤਰੋ-ਤਾਜ਼ਾ ਹੁੰਦੇ ਹਨ, ਜਿਸ ਨਾਲ ਤੁਹਾਡੀ ਮਾਨਸਿਕ ਸਿਹਤ ਵਿਚ ਸੁਧਾਰ ਹੁੰਦਾ ਹੈ।
ਭੋਜਨ ਆਦਤਾਂ
ਖਾਣ ਪੀਣ ਦੀਆਂ ਆਦਤਾਂ ਵੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ। ਫਲਾਂ, ਸਬਜ਼ੀਆਂ ਅਤੇ ਸਾਬਤ ਅਨਾਜ ਨਾਲ ਭਰਪੂਰ ਖੁਰਾਕ ਖਾਣ ਨਾਲ ਤਣਾਅ ਘੱਟ ਹੋ ਸਕਦਾ ਹੈ। ਜਦੋਂ ਤੁਸੀਂ ਸਿਹਤਮੰਦ ਭੋਜਨ ਖਾਂਦੇ ਹੋ, ਤਾਂ ਤੁਹਾਡਾ ਸਰੀਰ ਅਤੇ ਦਿਮਾਗ ਦੋਵੇਂ ਬਿਹਤਰ ਕੰਮ ਕਰਦੇ ਹਨ।
ਰੋਜ਼ਾਨਾ ਕਸਰਤ
ਸਰੀਰਕ ਗਤੀਵਿਧੀਆਂ ਨਾ ਸਿਰਫ਼ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਂਦੀਆਂ ਹਨ ਬਲਕਿ ਤੁਹਾਡੀ ਮਨ ਦੀ ਸਥਿਤੀ ਨੂੰ ਵੀ ਸਕਾਰਾਤਮਕ ਬਣਾਉਂਦੀਆਂ ਹਨ। ਰੋਜ਼ਾਨਾ ਕਸਰਤ ਕਰਨ ਨਾਲ ਵੀ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ। ਹਰ ਰੋਜ਼ ਦੌੜਨਾ, ਤੈਰਾਕੀ ਕਰਨਾ ਜਾਂ ਸਾਈਕਲ ਚਲਾਉਣਾ ਤੁਹਾਡੇ ਸਰੀਰ ਵਿੱਚ ਐਂਡੋਰਫਿਨ ਛੱਡਦਾ ਹੈ, ਜਿਸ ਨਾਲ ਤੁਸੀਂ ਖੁਸ਼ ਮਹਿਸੂਸ ਕਰਦੇ ਹੋ।
ਪਰਿਵਾਰ ਨਾਲ ਸਮਾਂ ਬਿਤਾਉਣਾ
ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਮਾਨਸਿਕ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦੋਸਤਾਂ ਅਤੇ ਪਰਿਵਾਰ ਨਾਲ ਗੱਲਬਾਤ ਕਰਨ ਨਾਲ ਤੁਹਾਨੂੰ ਮਾਨਸਿਕ ਖ਼ੁਸ਼ੀ ਮਿਲਦੀ ਹੈ ਅਤੇ ਤੁਹਾਡਾ ਤਣਾਅ ਘੱਟ ਹੁੰਦਾ ਹੈ।
ਹੱਸਣਾ
ਹਾਸਾ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਮਜ਼ਾਕੀਆ ਫਿਲਮਾਂ ਦੇਖਣਾ, ਕਾਮੇਡੀ ਸ਼ੋਅ ਵਿੱਚ ਜਾਣਾ ਜਾਂ ਦੋਸਤਾਂ ਨਾਲ ਮਜ਼ਾਕ ਕਰਨਾ ਤੁਹਾਨੂੰ ਤਣਾਅ ਤੋਂ ਦੂਰ ਰੱਖਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਹਰ ਰੋਜ਼ ਚੰਗੀ ਨੀਂਦ ਲੈਣੀ ਚਾਹੀਦੀ ਹੈ। ਚੰਗੀ ਨੀਂਦ ਵੀ ਚਿੰਤਾਂ ਤੇ ਤਣਾਅ ਨੂੰ ਘੱਟ ਕਰਦੀ ਹੈ।