Sports
ਕੀ ਦੂਜੇ ਟੈਸਟ ਮੈਚ 'ਚ ਪਵੇਗਾ ਮੀਂਹ ਜਾਂ ਦੇਖਣ ਨੂੰ ਮਿਲੇਗੀ ਟੱਕਰ, ਜਾਣੋ ਮੌਸਮ ਦਾ ਹਾਲ

ਟਾਮ ਲੈਥਮ ਦੀ ਸੈਨਾ ਇੱਕ ਵਾਰ ਫਿਰ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਦਾ ਸਾਹਮਣਾ ਕਰੇਗੀ। ਦੂਜਾ ਟੈਸਟ ਮੈਚ ਵੀਰਵਾਰ 24 ਅਕਤੂਬਰ ਤੋਂ ਮਹਾਰਾਸ਼ਟਰ ਕ੍ਰਿਕਟ ਸੰਘ (MCA) ਸਟੇਡੀਅਮ ਪੁਣੇ ਵਿੱਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਮੈਚ ਦਾ ਲਾਈਵ ਟੈਲੀਕਾਸਟ ਸਪੋਰਟਸ 18 ਦੇ ਵੱਖ-ਵੱਖ ਚੈਨਲਾਂ ‘ਤੇ ਦੇਖਿਆ ਜਾ ਸਕਦਾ ਹੈ। ਲਾਈਵ ਸਟ੍ਰੀਮਿੰਗ ਲਈ ਤੁਹਾਨੂੰ ਜੀਓ ਸਿਨੇਮਾ ‘ਤੇ ਜਾਣਾ ਹੋਵੇਗਾ। ਇੱਥੇ ਤੁਸੀਂ ਮੈਚ ਦਾ ਮੁਫਤ ਆਨੰਦ ਲੈ ਸਕਦੇ ਹੋ।