ਮੁਕੇਸ਼ ਅੰਬਾਨੀ ਨੇ ਕੀਤੇ ਬਦਰੀਨਾਥ ਅਤੇ ਕੇਦਾਰਨਾਥ ਦੇ ਦਰਸ਼ਨ, ਮੰਦਰਾਂ ਲਈ ਦਾਨ ਕੀਤੇ 5 ਕਰੋੜ ਰੁਪਏ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਐਮਡੀ ਮੁਕੇਸ਼ ਅੰਬਾਨੀ ਨੇ ਐਤਵਾਰ ਨੂੰ ਭਗਵਾਨ ਬਦਰੀਨਾਥ ਅਤੇ ਕੇਦਾਰਨਾਥ ਦੇ ਦਰਸ਼ਨ ਕੀਤੇ ਅਤੇ ਦੋਹਾਂ ਮੰਦਰਾਂ ‘ਚ ਕੁੱਲ 5 ਕਰੋੜ 2 ਲੱਖ ਰੁਪਏ ਚੜ੍ਹਾਏ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪਹਿਲਾਂ ਬਦਰੀਨਾਥ ਧਾਮ ਪਹੁੰਚੇ ਜਿੱਥੇ ਸ਼੍ਰੀ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਉਪ ਪ੍ਰਧਾਨ ਕਿਸ਼ੋਰ ਪੰਵਾਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੇ ਪ੍ਰਸਾਦ ਥਾਪਲਿਆਲ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਐਮਡੀ ਮੁਕੇਸ਼ ਅੰਬਾਨੀ ਨੇ ਸਵੇਰੇ ਨੌਂ ਵਜੇ ਮੰਦਰ ਪਹੁੰਚ ਕੇ ਉਨ੍ਹਾਂ ਨੇ ਭਗਵਾਨ ਦੇ ਦਰਸ਼ਨ ਕੀਤੇ ਅਤੇ ਪੂਜਾ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੰਦਰ ਕੰਪਲੈਕਸ ਵਿੱਚ ਸਥਿਤ ਲਕਸ਼ਮੀ ਮੰਦਰ ਵਿੱਚ ਦੇਵੀ ਲਕਸ਼ਮੀ ਦੇ ਦਰਸ਼ਨ ਕੀਤੇ, ਜਿੱਥੇ ਕਮੇਟੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਗਵਾਨ ਬਦਰੀਵਿਸ਼ਾਲ ਦਾ ਪ੍ਰਸ਼ਾਦ ਭੇਟ ਕੀਤਾ। ਇਸ ਤੋਂ ਬਾਅਦ ਅੰਬਾਨੀ ਕੇਦਾਰਨਾਥ ਮੰਦਰ ਪਹੁੰਚੇ ਜਿੱਥੇ ਕਮੇਟੀ ਪ੍ਰਧਾਨ ਅਜੇਂਦਰ ਅਜੈ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਮੰਦਰ ਵਿੱਚ ਭਗਵਾਨ ਸ਼ਿਵ ਦਾ ਰੁਦਰਾਭਿਸ਼ੇਕ ਕੀਤਾ। ਇਸ ਤੋਂ ਬਾਅਦ ਅਜੈ ਨੇ ਉਦਯੋਗਪਤੀ ਨੂੰ ਭਗਵਾਨ ਕੇਦਾਰਨਾਥ ਦਾ ਪ੍ਰਸ਼ਾਦ ਭੇਟ ਕੀਤਾ।
ਮੰਦਰ ਕਮੇਟੀ ਦੇ ਮੀਡੀਆ ਇੰਚਾਰਜ ਡਾਕਟਰ ਹਰੀਸ਼ ਗੌੜ ਨੇ ਦੱਸਿਆ ਕਿ ਅੰਬਾਨੀ ਹਰ ਸਾਲ ਬਦਰੀਨਾਥ ਅਤੇ ਕੇਦਾਰਨਾਥ ਮੰਦਰਾਂ ਵਿੱਚ ਦਰਸ਼ਨਾਂ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਉਨ੍ਹਾਂ ਨੇ ਬਦਰੀਨਾਥ ਅਤੇ ਕੇਦਾਰਨਾਥ ਧਾਮ ਲਈ ਦਾਨ ਵਜੋਂ ਮੰਦਰ ਕਮੇਟੀ ਨੂੰ ਕੁੱਲ 5 ਕਰੋੜ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਹੈ। ਗੌੜ ਨੇ ਕਿਹਾ ਕਿ ਕਰੋਨਾ ਦੌਰਾਨ ਜਦੋਂ ਯਾਤਰਾ ਘੱਟ ਸੀ ਤਾਂ ਵੀ ਉਨ੍ਹਾਂ ਨੇ ਮੰਦਰ ਕਮੇਟੀ ਨੂੰ ਵੱਡਾ ਦਾਨ ਦਿੱਤਾ ਸੀ।
- First Published :