Innocent brothers and sisters crushed under tractor Daughter died in front of mother eyes hdb – News18 ਪੰਜਾਬੀ

ਫਤਿਹਗੜ ਚੂੜੀਆਂ ਅਜਨਾਲਾ ਰੋਡ ਸਰਕਾਰੀ ਡੇਅਰੀ ਦੇ ਨਜਦੀਕ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿਚ ਇੱਕ ਟਰੈਕਟਰ ਟਰਾਲੀ ਚਾਲਕ ਵੱਲੋਂ ਛੋਟੇ ਭੈਣ ਭਰਾਵਾਂ ਕੁਚਲ ਦਿੱਤਾ। ਜਿਸ ਨਾਲ ਛੋਟੀ 3 ਸਾਲ ਦੀ ਬੱਚੀ ਦੀ ਮੌਤ ਹੋ ਗਈ। ਜਦਕਿ ਉਸ ਦੇ ਵੱਡੇ 6 ਸਾਲਾ ਭਰਾ ਜਖਮੀ ਹੋ ਗਿਆ ਜਿਸ ਨੂੰ ਫਤਿਹਗੜ ਚੂੜੀਆਂ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ:
ਮਨਪ੍ਰੀਤ ਬਾਦਲ ਅਤੇ ਡਿੰਪੀ ਢਿਲੋਂ ਆਹਮੋ-ਸਾਹਮਣੇ… ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜਨ ਦਾ ਦਿੱਤਾ ਚੈਲੰਜ
ਇਸ ਸਬੰਧੀ ਲੜਕੀ ਦੇ ਪਿਤਾ ਹਰਵਿੰਦਰ ਸਿੰਘ ਅਤੇ ਮਾਂ ਰੁਪਿੰਦਰ ਕੌਰ ਵਾਸੀ ਮੱਤੇਨੰਗਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਦੀ ਅਜਨਾਲਾ ਰੋਡ ਰੇਲਵੇ ਫਾਟਕ ਨਜਦੀਕ ਉਨਾਂ ਦੀ ਮੋਟਰਸਾਈਕਲ ਠੀਕ ਕਰਨ ਦੀ ਦੁਕਾਨ ਹੈ ਅਤੇ ਦੁਕਾਨ ਦੇ ਨਜਦੀਕ ਹੀ ਭਾਈ ਗੁਰਦਾਸ ਜੀ ਦੇ ਪ੍ਰਾਈਵੇਟ ਸਕੂਲ ਵਿਖੇ ਦੋਵੇਂ ਛੋਟੇ ਬੱਚੇ ਪੜਦੇ ਸਨ ਅਤੇ ਸਕੂਲ’ਚ ਛੁੱਟੀ ਹੋਣ ਤੇ ਬੱਚਿਆਂ ਦੀ ਮਾਂ ਰੁਪਿੰਦਰ ਕੌਰ ਸਕੂਟਰੀ ਤੇ ਆਪਣੇ ਦੋਵਾਂ ਬੱਚਿਆਂ ਨੂੰ ਵਾਪਿਸ ਆਪਣੀ ਦੁਕਾਨ ਤੇ ਲੈ ਕੇ ਜਾ ਰਹੀ ਸੀ।
ਜੱਦ ਉਸ ਨੇ ਸਕੂਟਰੀ ਆਪਣੀ ਦੁਕਾਨ ਵੱਲ ਨੂੰ ਮੋੜੀ ਤਾਂ ਅਜਨਾਲੇ ਵਾਲੇ ਪਾਸੇ ਤੋਂ ਤੇਜ ਰਫਤਾਰ ਆ ਰਹੀ ਟਰੈਕਟਰ ਟਰਾਲੀ ਸਕੂਟਰੀ ਨਾਲ ਜਾ ਟਕਰਾਈ। ਇਸ ਹਾਦਸੇ ’ਚ ਛੋਟੀ 3 ਸਾਲ ਦੀ ਬੱਚੀ ਜਾਪਲੀਨ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ । ਜਦਕਿ 6 ਸਾਲ ਦੇ ਛੋਟੇ ਭਰਾ ਜਪਨੂਰ ਸਿੰਘ ਜਖਮੀ ਹੋ ਗਿਆ। ਜਖ਼ਮੀ ਬੱਚੇ ਨੂੰ ਚੂੜੀਆਂ ਦੇ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :