ਇਸ ਹਫ਼ਤੇ OTT ‘ਤੇ ਰਿਲੀਜ਼ ਹੋ ਰਹੀਆਂ ਹਨ ਸਤ੍ਰੀ 2 ਸਮੇਤ ਇਹ 10 ਫ਼ਿਲਮਾਂ ਤੇ ਸੀਰੀਜ਼, ਦੇਖੋ ਪੂਰੀ ਲਿਸਟ

ਜਿਹੜੀਆਂ ਫਿਲਮਾਂ ਤੁਸੀਂ ਸਿਨੇਮਾਘਰਾਂ ‘ਚ ਦੇਖਣ ਤੋਂ ਖੁੰਝ ਗਏ, ਉਹ ਹੁਣ ਤੁਸੀਂ ਘਰ ਬੈਠੇ ਦੇਖ ਸਕਦੇ ਹੋ ਕਿਉਂਕਿ ਅਕਤੂਬਰ ਦਾ ਦੂਜਾ ਹਫ਼ਤਾ OTT ਪ੍ਰੇਮੀਆਂ ਲਈ ਬਹੁਤ ਖਾਸ ਹੋਣ ਵਾਲਾ ਹੈ। ਅਕਸ਼ੈ ਕੁਮਾਰ ਦੀ ਫਿਲਮ ‘ਸਰਫਿਰਾ’ ਤੋਂ ਲੈ ਕੇ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਫਿਲਮ ‘ਸਤ੍ਰੀ 2’ ਤੱਕ, ਤੁਸੀਂ ਪੂਰੇ ਪਰਿਵਾਰ ਨਾਲ ਘਰ ਬੈਠੇ ਇਨ੍ਹਾਂ ਫਿਲਮਾਂ ਦਾ ਆਨੰਦ ਲੈ ਸਕਦੇ ਹੋ।
ਹਾਲਾਂਕਿ ਫਿਲਮਾਂ ਤੋਂ ਇਲਾਵਾ ਨਵੀਂ ਵੈੱਬ ਸੀਰੀਜ਼ ਵੀ ਰਿਲੀਜ਼ ਲਈ ਤਿਆਰ ਹਨ। ਤੁਹਾਨੂੰ ਦੱਸ ਦੇਈਏ ਕਿ ਇਹ 10 ਫਿਲਮਾਂ ਅਤੇ ਵੈੱਬ ਸੀਰੀਜ਼ 9 ਤੋਂ 13 ਅਕਤੂਬਰ ਦਰਮਿਆਨ OTT ਪਲੇਟਫਾਰਮ ‘ਤੇ ਰਿਲੀਜ਼ ਹੋ ਰਹੀਆਂ ਹਨ। ਆਓ ਦੇਖਦੇ ਹਾਂ ਪੂਰੀ ਲਿਸਟ:
ਸਤ੍ਰੀ 2 ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਫਿਲਮ ‘ਸਤ੍ਰੀ 2’, 15 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ, ਜਿਸ ਦੀ ਸਫਲਤਾ 594.6 ਕਰੋੜ ਰੁਪਏ ਦੀ ਕਮਾਈ ਕਰਨ ਦੇ ਬਾਵਜੂਦ ਬਾਕਸ ਆਫਿਸ ‘ਤੇ ਜਾਰੀ ਹੈ। ਜਿਨ੍ਹਾਂ ਨੇ ਇਹ ਫਿਲਮ ਸਿਨੇਮਾਘਰਾਂ ‘ਚ ਨਹੀਂ ਦੇਖੀ, ਉਨ੍ਹਾਂ ਲਈ ਹੁਣ ‘ਸਤ੍ਰੀ 2’, 11 ਅਕਤੂਬਰ ਤੋਂ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਮੁਫ਼ਤ ਉਪਲਬਧ ਹੋਣ ਜਾ ਰਹੀ ਹੈ। ਦਰਅਸਲ, ਹੁਣ ਤੁਹਾਨੂੰ ਇਸ ਨੂੰ ਦੇਖਣ ਲਈ ਰੈਂਟ ਨਹੀਂ ਦੇਣਾ ਹੋਵੇਗਾ।
ਸਰਫਿਰਾ
ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੀ ਫਿਲਮ ‘ਸਿਰਫਿਰਾ’ ਅਸਲ ‘ਚ ਸਾਊਥ ਸੁਪਰਸਟਾਰ ਸੂਰਿਆ ਦੀ ਨੈਸ਼ਨਲ ਐਵਾਰਡ ਜੇਤੂ ਫਿਲਮ ‘ਸੂਰਾਰਾਏ ਪੋਤਰੂ’ ਦਾ ਹਿੰਦੀ ਰੀਮੇਕ ਹੈ। ਇਹ ਫਿਲਮ ਸਿਨੇਮਾਘਰਾਂ ‘ਚ ਕੁਝ ਖਾਸ ਕਮਾਲ ਨਹੀਂ ਕਰ ਸਕੀ ਪਰ ਹੁਣ ਇਸ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਸਟ੍ਰੀਮ ਕੀਤਾ ਜਾ ਰਿਹਾ ਹੈ। 11 ਅਕਤੂਬਰ ਤੋਂ ਤੁਸੀਂ ਆਪਣੇ ਪਰਿਵਾਰ ਨਾਲ ਇਹ ਫਿਲਮ ਦੇਖ ਸਕਦੇ ਹੋ।
ਖੇਲ ਖੇਲ ਮੇਂ
ਅਕਸ਼ੈ ਕੁਮਾਰ ਦੀ ਦੂਜੀ ਮਲਟੀਸਟਾਰਰ ਫਿਲਮ ‘ਖੇਲ ਖੇਲ ਮੇਂ’ ਵੀ 15 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ ਪਰ ‘ਸਤ੍ਰੀ 2’ ਕਾਰਨ ਇਹ ਫਿਲਮ ਬਾਕਸ ਆਫਿਸ ‘ਤੇ ਟਿਕ ਨਹੀਂ ਸਕੀ। ਇਹ ਫਿਲਮ 9 ਅਕਤੂਬਰ ਨੂੰ ਨੈੱਟਫਲਿਕਸ ‘ਤੇ ਸਟ੍ਰੀਮ ਕੀਤੀ ਜਾ ਰਹੀ ਹੈ।
ਰਾਤ ਜਵਾਨ ਹੈ
ਬਰੁਣ ਸੋਬਤੀ, ਅੰਜਲੀ ਆਨੰਦ ਅਤੇ ਪ੍ਰਿਆ ਬਾਪਟ ਸਟਾਰਰ ਕਾਮੇਡੀ ਡਰਾਮਾ ਸੀਰੀਜ਼ ‘ਰਾਤ ਜਵਾਨ ਹੈ’ 11 ਅਕਤੂਬਰ ਨੂੰ ਸੋਨੀ ਲਿਵ ‘ਤੇ ਸਟ੍ਰੀਮ ਕੀਤੀ ਜਾ ਰਹੀ ਹੈ। ਇਸ ਸੀਰੀਜ਼ ਦੀ ਕਹਾਣੀ ਤਿੰਨ ਦੋਸਤਾਂ ਦੀ ਦੋਸਤੀ ‘ਤੇ ਆਧਾਰਿਤ ਹੈ, ਜੋ ਹਾਲ ਹੀ ‘ਚ ਮਾਤਾ-ਪਿਤਾ ਬਣੇ ਹਨ। ਤੁਹਾਨੂੰ ਇਸ ਸੀਰੀਜ਼ ‘ਚ ਪਤਾ ਲੱਗੇਗਾ ਕਿ ਮਾਤਾ-ਪਿਤਾ ਬਣਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ‘ਚ ਕਿਹੜੇ ਨਵੇਂ ਮੋੜ ਆਉਂਦੇ ਹਨ।
Vaazhai
ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਵੱਖਰਾ ਕੰਟੈਂਟ ਦਿਖਾਉਣਾ ਚਾਹੁੰਦੇ ਹੋ, ਤਾਂ ਤੁਸੀਂ ਤਾਮਿਲ ਫਿਲਮ ‘Vaazhai’ ਦਿਖਾ ਸਕਦੇ ਹੋ। ਇਹ ਬੱਚਿਆਂ ਦੀ ਡਰਾਮਾ ਫਿਲਮ ਹੈ, ਜੋ 11 ਅਕਤੂਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਰਿਲੀਜ਼ ਹੋ ਰਹੀ ਹੈ।
ਵੇਦਾ
ਬਾਲੀਵੁੱਡ ਅਭਿਨੇਤਾ ਜਾਨ ਅਬ੍ਰਾਹਮ ਅਤੇ ਸ਼ਰਵਰੀ ਵਾਘ ਸਟਾਰਰ ਫਿਲਮ ‘ਵੇਦਾ’ 15 ਅਗਸਤ ਨੂੰ ਰਿਲੀਜ਼ ਹੋਈ ਸੀ ਪਰ ‘ਸਤ੍ਰੀ 2’ ਦੇ ਸਾਹਮਣੇ ਇਹ ਫਿਲਮ ਵੀ ਅਸਫਲ ਰਹੀ। ਜਿਨ੍ਹਾਂ ਨੇ ਅਜੇ ਤੱਕ ਇਹ ਫਿਲਮ ਨਹੀਂ ਦੇਖੀ ਹੈ, ਉਹ OTT ਪਲੇਟਫਾਰਮ Zee5 ‘ਤੇ ਜੌਨ ਅਬ੍ਰਾਹਮ ਦੀ ਇਹ ਫਿਲਮ ਦੇਖ ਸਕਦੇ ਹਨ। ਇਸ ਦੀ ਰਿਲੀਜ਼ ਡੇਟ 12 ਅਕਤੂਬਰ ਹੈ।
Girl Haunts Boy
ਵੈੱਬ ਸੀਰੀਜ਼ ‘ਗਰਲ ਹਾਉਂਟਸ ਬੁਆਏ’ ਇਕ ਲੜਕੇ ਅਤੇ 100 ਸਾਲ ਦੀ ਉਮਰ ਦੀ ਆਤਮਾ ਵਿਚਕਾਰ ਅਲੌਕਿਕ ਬੰਧਨ ਦੀ ਕਹਾਣੀ ਹੈ। ਜਦੋਂ ਸੀਰੀਜ਼ ਦਾ ਮੁੱਖ ਪਾਤਰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਮਾਂ ਦੇ ਨਾਲ ਇੱਕ ਨਵੇਂ ਘਰ ਵਿੱਚ ਜਾਂਦਾ ਹੈ, ਤਾਂ ਉਹ ਇੱਕ ਪ੍ਰਾਚੀਨ ਆਤਮਾ ਨੂੰ ਮਿਲਦਾ ਹੈ। ਇਹ ਸ਼ਾਨਦਾਰ ਸੀਰੀਜ਼ 10 ਅਕਤੂਬਰ ਨੂੰ Netflix ‘ਤੇ ਸਟ੍ਰੀਮ ਹੋਵੇਗੀ।
Citadel: Diana
ਇਤਾਲਵੀ ਜਾਸੂਸੀ ‘ਤੇ ਆਧਾਰਿਤ ਐਕਸ਼ਨ-ਥ੍ਰਿਲਰ ਵੈੱਬ ਸੀਰੀਜ਼ ‘ਸਿਟਾਡੇਲ: ਡਾਇਨਾ’ 10 ਅਕਤੂਬਰ ਨੂੰ ਅਮੇਜ਼ਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋ ਰਹੀ ਹੈ। ਇਸ ਸੀਰੀਜ਼ ਵਿੱਚ, ਸੀਟਾਡੇਲ ਦਾ ਇੱਕ ਗੁਪਤ ਏਜੰਟ ਦੁਸ਼ਮਣ ਦੇ ਖੇਤਰ ਵਿੱਚ ਫਸ ਜਾਂਦਾ ਹੈ। ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਕਿਵੇਂ ਬਚਾਉਂਦੀ ਹੈ, ਇਹ ਸਭ ਸੀਰੀਜ਼ ਵਿੱਚ ਦਿਖਾਇਆ ਗਿਆ ਹੈ।
Lonely Planet
ਲੌਰਾ ਡਰਨ, ਲਿਆਮ ਹੇਮਸਵਰਥ, ਡਾਇਨਾ ਸਿਲਵਰ ਸਟਾਰਰ ਵੈੱਬ ਸੀਰੀਜ਼ ‘ਲੋਨਲੀ ਪਲੈਨੇਟ’ ਇੱਕ ਔਰਤ ਲੇਖਕ ਦੀ ਕਹਾਣੀ ਹੈ ਜੋ ਮੋਰੋਕੋ ਵਿੱਚ ਇੱਕ ਰੀਟਰੀਟ ਵਿੱਚ ਹਿੱਸਾ ਲੈਣ ਲਈ ਪਹੁੰਚਦੀ ਹੈ। ਉਹ ਨੂੰ ਆਸ ਹੁੰਦੀ ਹੈ ਸ਼ਾਇਦ ਇੱਥੇ ਉਸ ਦੀ ਕਹਾਣੀ ਨੂੰ ਨਵੀਂ ਪ੍ਰੇਰਨਾ ਮਿਲੇਗੀ। ਵਾਪਸੀ ਵੇਲੇ, ਉਹ ਇੱਕ ਲੜਕੇ ਨੂੰ ਮਿਲਦੀ ਹੈ ਜੋ ਆਪਣੀ ਜ਼ਿੰਦਗੀ ਵਿੱਚ ਰੁੱਝਿਆ ਹੋਇਆ ਹੈ। ਉਨ੍ਹਾਂ ਦੀ ਮੁਲਾਕਾਤ ਬਾਅਦ ਵਿੱਚ ਪਿਆਰ ਵਿੱਚ ਬਦਲ ਜਾਂਦੀ ਹੈ। ਤੁਸੀਂ ਇਸ ਵੈੱਬ ਸੀਰੀਜ਼ ਨੂੰ 11 ਅਕਤੂਬਰ ਤੋਂ Netflix ‘ਤੇ ਦੇਖ ਸਕੋਗੇ।
La Máquina
ਜੇਕਰ ਤੁਸੀਂ ਸਪੈਨਿਸ਼ ਵੈੱਬ ਸੀਰੀਜ਼ ਦੇਖਣਾ ਪਸੰਦ ਕਰਦੇ ਹੋ ਤਾਂ ਤੁਸੀਂ ‘La Máquina’ ਦੇਖ ਸਕਦੇ ਹੋ, ਜੋ ਕਿ ਇੱਕ ਪੇਸ਼ੇਵਰ ਮੁੱਕੇਬਾਜ਼ ਐਸਟੇਬਨ ‘ਤੇ ਆਧਾਰਿਤ ਹੈ। ਸਮੇਂ ਦੇ ਨਾਲ, ਐਸਟੇਬਨ ਨੂੰ ਅਹਿਸਾਸ ਹੁੰਦਾ ਹੈ ਕਿ ਉਸਦੀ ਪ੍ਰਸਿੱਧੀ ਘਟ ਰਹੀ ਹੈ ਕਿਉਂਕਿ ਉਸਦਾ ਸਰੀਰ ਅਤੇ ਦਿਮਾਗ ਉਸਦਾ ਸਾਥ ਨਹੀਂ ਦੇ ਰਹੇ ਹਨ। ਫਿਰ ਉਹ ਕੁੱਝ ਅਜਿਹਾ ਕਰਦਾ ਹੈ ਜਿਸ ਨਾਲ ਉਸ ਦਾ ਕਰੀਅਰ ਮੁੜ ਲੀਹ ਉੱਤੇ ਆ ਸਕੇ। ਇਹ ਸੀਰੀਜ਼ 9 ਅਕਤੂਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਰਿਲੀਜ਼ ਹੋ ਰਹੀ ਹੈ।