ਬਰਾਤ ਲਈ ਰੇਲ ਦਾ ਪੂਰਾ ਕੋਚ ਬੁੱਕ ਕਰਨਾ ਸਸਤਾ ਹੈ ਜਾਂ ਵੱਖ-ਵੱਖ ਸੀਟਾਂ ? ਫਰਕ ਜਾਣ ਕੇ ਉੱਡ ਜਾਣਗੇ ਹੋਸ਼…

ਵਿਆਹ ਦਾ ਸੀਜ਼ਨ ਚੱਲ ਰਿਹਾ ਹੈ, ਇਸ ਦੌਰਾਨ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਵਿਆਹ ਦੂਜੇ ਸ਼ਹਿਰ ਜਾਂ ਦੂਜੇ ਸੂਬੇ ਵਿੱਚ ਤੈਅ ਹੋਇਆ ਹੁੰਦਾ ਹੈ, ਉਨ੍ਹਾਂ ਨੂੰ ਪੂਰੀ ਬਰਾਤ ਨੂੰ ਲਿਜਾਣ ਲਈ ਬੱਸ ਜਾਂ ਰੇਲ ਹੀ ਵਾਜਬ ਲਗਦੀ ਹੈ। ਜੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੋਵੇ ਤਾਂ ਬੱਸ ਠੀਕ ਹੁੰਦੀ ਹੈ ਪਰ ਜੇ ਦੂਜੇ ਸੂਬੇ ਵਿੱਚ ਜਾਣਾ ਹੈ ਜਾਂ ਸਫ਼ਰ ਲੰਬਾ ਹੈ ਤਾਂ ਇਸ ਲਈ ਰੇਲ ਹੀ ਵਧੀਆ ਵਿਕਲਪ ਹੁੰਦਾ ਹੈ। ਪਰ ਬਰਾਤ ਲਈ ਪੂਰਾ ਕੋਚ ਬੁੱਕ ਕਰਨਾ ਕਿੰਨਾ ਕਿਫ਼ਾਇਤੀ ਹੁੰਦਾ ਹੈ, ਆਓ ਜਾਣਦੇ ਹਾਂ।
ਭਾਰਤੀ ਰੇਲਵੇ ਦੇ ਅਨੁਸਾਰ, ਜਦੋਂ ਤੁਸੀਂ ਟ੍ਰੇਨ ਵਿੱਚ ਸੀਟ ਬੁੱਕ ਕਰਦੇ ਹੋ, ਤਾਂ ਰੇਲਵੇ ਤੁਹਾਡੇ ਤੋਂ ਸਿਰਫ ਕਿਰਾਇਆ ਵਸੂਲਦਾ ਹੈ ਅਤੇ ਕੋਈ ਹੋਰ ਚਾਰਜ ਨਹੀਂ ਲੈਂਦਾ। ਪਰ ਜੇਕਰ ਤੁਸੀਂ ਪੂਰੇ ਕੋਚ ਜਾਂ ਟ੍ਰੇਨ ਨੂੰ ਬੁੱਕ ਕਰਦੇ ਹੋ, ਤਾਂ ਤੁਹਾਨੂੰ ਕਈ ਤਰ੍ਹਾਂ ਦੇ ਖਰਚੇ ਦੇਣੇ ਪੈਂਦੇ ਹਨ, ਜੋ ਕਿ ਕਾਫੀ ਮਹਿੰਗਾ ਹੁੰਦਾ ਹੈ। ਇਸ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਸੀਟ ਬੁੱਕ ਕਰਵਾਉਣ ਦੇ ਮੁਕਾਬਲੇ ਪੂਰੇ ਕੋਚ ਦੀ ਬੁਕਿੰਗ ਲਈ ਤੁਹਾਨੂੰ ਲਗਭਗ ਤਿੰਨ ਗੁਣਾ ਜ਼ਿਆਦਾ ਪੈਸੇ ਦੇਣੇ ਪੈਂਦੇ ਹਨ। ਇਸ ਲਈ, ਵੱਖਰੀਆਂ ਸੀਟਾਂ ਬੁੱਕ ਕਰਨਾ ਸਸਤਾ ਰਹਿੰਦਾ ਹੈ।
ਕੋਚ ਦੇ ਮੁਕਾਬਲੇ ਸੀਟਾਂ ਬੁੱਕ ਕਰਨਾ ਸਸਤਾ ਹੈ ਪਰ ਇੱਕ ਸਮੱਸਿਆ ਇਹ ਹੈ ਕਿ ਇੱਕ ਪੀਐਨਆਰ ਵਿੱਚ ਛੇ ਤੋਂ ਵੱਧ ਟਿਕਟਾਂ ਬੁੱਕ ਨਹੀਂ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਵੱਖਰੀ ਟਿਕਟ ਬੁੱਕ ਕਰਵਾਉਣੀ ਪਵੇਗੀ। ਇਸ ‘ਚ ਵੱਖ-ਵੱਖ ਕੋਚਾਂ ‘ਚ ਸੀਟਾਂ ਵੀ ਮਿਲ ਸਕਦੀਆਂ ਹਨ, ਕਿਉਂਕਿ ਟਿਕਟ ਬੁਕਿੰਗ ਇੱਕੋ ਸਮੇਂ ਆਫਲਾਈਨ ਅਤੇ ਔਨਲਾਈਨ ਹੋ ਰਹੀ ਹੈ।
ਕੋਚ ਜਾਂ ਪੂਰੀ ਟਰੇਨ ਦੀ ਬੁਕਿੰਗ ਫੁੱਲ ਟੈਰਿਫ ਰੇਟ (FTR) ‘ਤੇ ਕੀਤੀ ਜਾਂਦੀ ਹੈ। ਇਸ ‘ਚ ਪ੍ਰਤੀ ਕੋਚ 50 ਹਜ਼ਾਰ ਰੁਪਏ ਦੀ ਸਕਿਓਰਿਟੀ ਜਮ੍ਹਾ ਕਰਵਾਉਣੀ ਪੈਂਦੀ ਹੈ। ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਅੰਤਿਮ ਮੰਜ਼ਿਲ ਤੱਕ ਕਿਰਾਇਆ ਅਦਾ ਕਰਨਾ ਹੋਵੇਗਾ। ਆਉਣ-ਜਾਣ ਲਈ 30 ਫੀਸਦੀ ਸਰਵਿਸ ਚਾਰਜ ਵੀ ਅਦਾ ਕਰਨਾ ਹੋਵੇਗਾ। ਯਾਤਰਾ ਘੱਟੋ-ਘੱਟ 200 ਕਿਲੋਮੀਟਰ ਹੋਣੀ ਚਾਹੀਦੀ ਹੈ।
ਜੇਕਰ ਕੋਚ ਨੂੰ ਰੋਕਿਆ ਜਾਂਦਾ ਹੈ ਤਾਂ ਇਸ ਦੇ ਚਾਰਜ ਵੱਖਰੇ ਤੌਰ ‘ਤੇ ਅਦਾ ਕਰਨੇ ਪੈਣਗੇ। ਇਸ ਦੇ ਨਾਲ ਹੀ ਏਸੀ ਅਤੇ ਫਸਟ ਕਲਾਸ ਕੋਚ ਦੀ ਬੁਕਿੰਗ ਲਈ ਪੰਜ ਫੀਸਦੀ ਜੀਐਸਟੀ ਚਾਰਜ ਦੇਣਾ ਹੋਵੇਗਾ। ਜੇਕਰ ਸੁਪਰਫਾਸਟ ਟਰੇਨ ‘ਚ ਕੋਚ ਲਗਦਾ ਹੈ ਤਾਂ ਸੁਪਰਫਾਸਟ ਦੇ ਚਾਰਜ ਸ਼ਾਮਲ ਹੋਣਗੇ। ਜੇਕਰ ਤੁਸੀਂ ਪੂਰੀ ਟਰੇਨ ਬੁੱਕ ਕਰਵਾਉਂਦੇ ਹੋ ਤਾਂ ਇੰਜਣ ਰੋਕਣ ਦਾ ਖਰਚਾ ਵੀ ਦੇਣਾ ਪੈਂਦਾ ਹੈ। ਇਸ ਤਰ੍ਹਾਂ ਇਹ ਕਾਫੀ ਮਹਿੰਗਾ ਹੋ ਜਾਂਦਾ ਹੈ।
ਆਓ ਜਾਣਦੇ ਹਾਂ ਬੁਕਿੰਗ ਨਿਯਮ: ਕੋਚ ਜਾਂ ਰੇਲਗੱਡੀ ਖੇਤਰੀ ਜਾਂ ਮੁੱਖ ਦਫ਼ਤਰ ਤੋਂ IRCTC ਰਾਹੀਂ ਬੁੱਕ ਕੀਤੀ ਜਾ ਸਕਦੀ ਹੈ। ਕੁੱਲ ਬੁਕਿੰਗ ਦਾ 5 ਫੀਸਦੀ ਲੇਵੀ ਚਾਰਜ ਅਦਾ ਕਰਨਾ ਹੁੰਦਾ ਹੈ। ਬੁਕਿੰਗ ਘੱਟੋ-ਘੱਟ ਇੱਕ ਮਹੀਨਾ ਪਹਿਲਾਂ ਅਤੇ ਵੱਧ ਤੋਂ ਵੱਧ ਛੇ ਮਹੀਨੇ ਬਾਅਦ ਦੀ ਤਰੀਕ ਲਈ ਬੁੱਕ ਕੀਤੀ ਜਾ ਸਕਦੀ ਹੈ।