Business

ਤੁਹਾਡੀ ਜ਼ਿੰਦਗੀ ਲਈ ਵਿੱਤੀ ਸੁਰੱਖਿਆ ਦੇ ਸਰਪ੍ਰਸਤ ਅਤੇ ਭਰੋਸੇਯੋਗ ਸਲਾਹਕਾਰ – News18 ਪੰਜਾਬੀ

ਜੇਕਰ ਤੁਸੀਂ ਕਿਸੇ ਭਾਰਤੀ ਨਾਗਰਿਕ ਕੋਲੋਂ ਪੁੱਛੋਗੇ ਕਿ ਉਹ ਆਪਣੇ ਪਰਿਵਾਰ ਲਈ ਕਿਸ ਚੀਜ਼ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ, ਤਾਂ ਤੁਹਾਨੂੰ ਤਕਰੀਬਨ ਹਰੇਕ ਕੋਲੋਂ ਇਹ ਜਵਾਬ ਮਿਲੇਗਾ: ਅਸੀਂ ਆਪਣੇ ਪਰਿਵਾਰ ਦੀ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ। ਇਸ ਵੇਲੇ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਫੈਸਲਾ ਕਰਨਾ ਹੈ। ਸੰਸਾਰ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ, ਭਾਰਤ ਵਿੱਚ ਬਹੁਤ ਸਾਰੇ ਲੋਕਾਂ ਕੋਲ ਅਜੇ ਵੀ ਸੁਰੱਖਿਆ ਦੀ ਘਾਟ ਹੈ, ਜੋ ਇੱਕ ਬੀਮਾ ਪੂਰੀ ਕਰ ਸਕਦਾ ਹੈ। ਸਾਡੀ ਜੀਡੀਪੀ ਵਿੱਚ ਸਿਰਫ਼ 4% ਬੀਮੇ ਤੋਂ ਆਉਂਦਾ ਹੈ, ਜਿਸ ਕਰਕੇ ਬਹੁਤੇ ਪਰਿਵਾਰ ਅਚਾਨਕ ਤੋਂ ਆਉਣ ਵਾਲੀਆਂ ਮੁਸੀਬਤਾਂ ਲਈ ਤਿਆਰ ਨਹੀਂ ਹੁੰਦੇ ਹਨ, ਉਹ ਨਹੀਂ ਜਾਣਦੇ ਕਿ ਆਪਣੇ ਸੁਪਨਿਆਂ ਨੂੰ ਕਿਵੇਂ ਪੂਰਾ ਕਰਨਾ ਹੈ ਅਤੇ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ।

ਇਸ਼ਤਿਹਾਰਬਾਜ਼ੀ

ਇਸ ਲੋੜ ਨੂੰ ਸਮਝਦੇ ਹੋਏ, ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (ਆਈਆਰਡੀਏਆਈ) ਨੇ ਇੱਕ ਪ੍ਰੇਰਨਾਦਾਇਕ ਮਿਸ਼ਨ ਸ਼ੁਰੂ ਕੀਤਾ ਹੈ: 2047 ਤੱਕ ‘ਸਭ ਲਈ ਬੀਮਾ’। ਇਹ ਦੂਰਅੰਦੇਸ਼ੀ ਪਹਿਲਕਦਮੀ ਇਹ ਯਕੀਨੀ ਬਣਾਉਂਦੀ ਹੈ ਕਿ ਹਰ ਨਾਗਰਿਕ ਜੀਵਨ, ਸਿਹਤ ਅਤੇ ਜਾਇਦਾਦ ਦਾ ਬੀਮਾ ਕਰਵਾ ਸਕੇ, ਜਿਸਦਾ ਉਹ ਹੱਕਦਾਰ ਹੈ। ਇਹ ਦ੍ਰਿਸ਼ਟੀਕੋਣ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਭਾਰਤ ਵਿੱਚ ਹਰੇਕ ਵਿਅਕਤੀ ਕੋਲ ਉਸ ਦੀ ਲੋੜ ਦੇ ਅਨੁਸਾਰ ਵਿਅਕਤੀਗਤ ਬੀਮਾ ਹੋਵੇ, ਜਿਸ ਨਾਲ ਉਹ ਬਿਨਾਂ ਕਿਸੇ ਡਰ ਦੇ ਆਪਣੀਆਂ ਇੱਛਾਵਾਂ ਨੂੰ ਪ੍ਰਾਪਤ ਕਰਨ ਲਈ ਅੱਗੇ ਵੱਧਣ ਦੇ ਯੋਗ ਬਣ ਜਾਏ।

ਇਸ਼ਤਿਹਾਰਬਾਜ਼ੀ

ਆਈਆਰਡੀਏਆਈ ਨਾ ਸਿਰਫ਼ ਸਾਡੇ ਘਰੇਲੂ ਬੀਮੇ ਦੇ ਢਾਂਚੇ ਨੂੰ ਮਜ਼ਬੂਤ ​​ਕਰਨ ਵੱਲ ਧਿਆਨ ਦੇ ਰਹੀ ਹੈ ਸਗੋਂ ਭਾਰਤ ਨੂੰ ਵਿਸ਼ਵ ਬੀਮਾ ਮੰਚ ‘ਤੇ ਇੱਕ ਪ੍ਰਮੁੱਖ ਹਿੱਸੇਦਾਰ ਬਣਾਉਣ ਲਈ ਵੀ ਸਮਰਪਿਤ ਹੈ। ਇਕੱਠੇ ਮਿਲ ਕੇ, ਉਹ ਇੱਕ ਅਜਿਹਾ ਭਵਿੱਖ ਬਣਾਉਣ ਦਾ ਟੀਚਾ ਰੱਖਦੇ ਹਨ ਜਿੱਥੇ ਹਰ ਭਾਰਤੀ ਸੁਰੱਖਿਅਤ ਅਤੇ ਸਸ਼ਕਤ ਮਹਿਸੂਸ ਕਰੇ।

ਇਸ਼ਤਿਹਾਰਬਾਜ਼ੀ

ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ, ਨੀਤੀਗਤ ਤਬਦੀਲੀਆਂ ਤੋਂ ਹੱਟ ਕੇ ਸੋਚਣ ਦੀ ਲੋੜ ਹੈ। ਇੱਥੇ ਇੱਕ ਬੁਨਿਆਦੀ ਤਬਦੀਲੀ ਦੀ ਲੋੜ ਹੈ, ਜਿਵੇਂ ਕਿ ਅਸੀਂ ਭਾਰਤੀ ਹੋਣ ਦੇ ਨਾਤੇ, ਬੀਮੇ ਨੂੰ ਕੀ ਸਮਝਦੇ ਹਾਂ। ਪਰ ਇੱਥੇ ਇੱਕ ਅਹਿਮ ਸਵਾਲ ਇਹ ਹੈ: ਅਸੀਂ ਇਸ ਸੋਚ ਨੂੰ ਹਕੀਕਤ ਵਿੱਚ ਕਿਵੇਂ ਬਦਲ ਸਕਦੇ ਹਾਂ?

ਇਸ਼ਤਿਹਾਰਬਾਜ਼ੀ

ਇਸਦੇ ਜਵਾਬ ਲਈ ਇਹ ਅਸਲ ਨਾਇਕ ਸਾਡੀ ਮਦਦ ਕਰ ਸਕਦੇ ਹਨ – ਜੀਵਨ ਬੀਮਾ ਏਜੰਟ, ਲਾਈਫ ਮਿੱਤਰ!

ਲਾਈਫ ਮਿੱਤਰ ਨੂੰ ਜਾਣੋ: ਤੁਹਾਡੇ ਵਿੱਤੀ ਸਭ ਤੋਂ ਵਧੀਆ ਦੋਸਤ

ਤੁਸੀਂ ਉਹਨਾਂ ਵਿੱਤੀ ਗਾਈਡਾਂ ਨੂੰ ਆਪਣੇ ਦੋਸਤਾਂ ਜਾਂ ਗੁਆਂਢੀਆਂ ਵਰਗਾ ਸੋਚ ਸਕਦੇ ਹੋ, ਉਹ ਤੁਹਾਨੂੰ ਇੱਥੇ ਉੱਥੇ ਉਲਝਾਉਣ ਦੀ ਥਾਂ ‘ਤੇ, ਬੀਮੇ ਦੀਆਂ ਔਖੀਆਂ ਗੱਲਾਂ ਬਾਰੇ ਸਮਝਾਉਂਦੇ ਹਨ। ਲਾਈਫ ਮਿੱਤਰ ਸਮੱਸਿਆ-ਹੱਲ ਕਰਨ ਵਾਲੇ, ਭਰੋਸੇਮੰਦ, ਅਤੇ ਕਈ ਵਾਰ ਸਾਡੇ ਆਪਣੇ ਦੋਸਤ ਵੀ ਹੁੰਦੇ ਹਨ। ਉਹ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਸੁਪਨਿਆਂ ਅਤੇ ਚਿੰਤਾਵਾਂ ਨੂੰ ਸਮਝਦੇ ਹਨ, ਅਤੇ ਤੁਹਾਡੇ ਲਈ ਲੋੜੀਂਦਾ ਸੁਰੱਖਿਆ ਹੱਲ ਪ੍ਰਦਾਨ ਕਰਦੇ ਹਨ।

ਇਸ਼ਤਿਹਾਰਬਾਜ਼ੀ

News18

ਜੀਵਨ ਬੀਮਾ ਦੇ ਸਲਾਹਕਾਰਾਂ ਦੀ ਭੂਮਿਕਾ

ਕੀ ਤੁਸੀਂ ਇਹ ਪਤਾ ਲਗਾਉਣਾ ਚਾਹੁੰਦੇ ਹੋ ਕਿ ਆਪਣੇ ਪਰਿਵਾਰ ਦੇ ਭਵਿੱਖ ਨੂੰ ਕਿਵੇਂ ਸੁਰੱਖਿਅਤ ਕਰਨਾ ਹੈ? ਇਸ ਬਾਰੇ ਉਲਝਣ ਵਿੱਚ ਹੋ ਕਿ ਕਿਹੜੀ ਬੀਮਾ ਯੋਜਨਾ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਦੀ ਹੈ? ਇਹਨਾਂ ਔਖੇ ਸਵਾਲਾਂ ਦੇ ਜਵਾਬ ਲਈ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇੱਕ ਭਰੋਸੇਮੰਦ ਸਾਥੀ ਦੀ ਤਲਾਸ਼ ਵਿੱਚ ਹਨ, ਜੋ ਸਾਡੀ ਵਿੱਤੀ ਹਾਲਤ ਨੂੰ ਸੁਰੱਖਿਅਤ ਕਰਨ ਵਿੱਚ ਸਾਡੀ ਸਹਾਇਤਾ ਕਰੇ।

ਇਸ਼ਤਿਹਾਰਬਾਜ਼ੀ

ਐਸਬੀਆਈ ਲਾਈਫ ਦੀ ਲਾਈਫ ਮਿੱਤਰ ਇਸ ਭੂਮਿਕਾ ਨੂੰ ਵਧੀਆ ਢੰਗ ਨਾਲ ਨਿਭਾਉਂਦੀ ਹੈ।

ਇਸ ਵਿੱਚ ਸ਼ਾਮਲ ਏਜੰਟ, ਆਮ ਰਵਾਇਤੀ ਬੀਮਾ ਏਜੰਟਾਂ ਦੀ ਤਰ੍ਹਾਂ ਕੰਮ ਨਹੀਂ ਕਰਦੇ ਹਨ। ਇਸ ਦੀ ਬਜਾਏ, ਉਹ ਅਜਿਹੇ ਵਿੱਤੀ ਸਲਾਹਕਾਰ ਵਜੋਂ ਹਨ, ਜਿਨ੍ਹਾਂ ਨੇ ਇਸ ਖੇਤਰ ਵਿੱਚ ਸਭ ਤੋਂ ਉੱਤਮ ਸਿਖਲਾਈ ਪ੍ਰਾਪਤ ਕੀਤੀ ਹੈ ਜਿਸ ਕਰਕੇ ਉਹ ਜੀਵਨ ਵਿੱਚ ਆਉਣ ਵਾਲੀਆਂ ਕਿਸੇ ਵੀ ਚੁਣੌਤੀਆਂ ਨੂੰ ਦੂਰ ਕਰਨ ਲਈ, ਤੁਹਾਡੀ ਮਦਦ ਕਰਨ ਵਾਸਤੇ ਪੂਰੀ ਤਰ੍ਹਾਂ ਤਿਆਰ ਹਨ।

ਉਹ ‘ਬੀਮਾ’ ਬਿਨਾਂ ਕਿਸੇ ਹਿਚਕਿਚਾਹਟ ਦੇ ਬੋਲਦੇ ਹਨ, ਅਤੇ ਬਹੁਤ ਹੀ ਆਸਾਨ ਭਾਸ਼ਾ ਵਿੱਚ ਉਸਦਾ ਅਨੁਵਾਦ ਕਰਦੇ ਹਨ ਜੋ ਤੁਸੀਂ ਸਮਝ ਸਕਦੇ ਹੋ। ਭਾਵੇਂ ਤੁਸੀਂ ਆਪਣੇ ਪਰਿਵਾਰ ਦੀ ਸ਼ੁਰੂਆਤ ਕਰ ਰਹੇ ਹੋ, ਘਰ ਖਰੀਦ ਰਹੇ ਹੋ, ਜਾਂ ਰਿਟਾਇਰਮੈਂਟ ਦੀ ਯੋਜਨਾ ਬਣਾ ਰਹੇ ਹੋ, ਉਹ ਹਰੇਕ ਚੀਜ਼ ਲਈ ਸਹੀ ਵਿੱਤੀ ਹੱਲ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

ਇਹ ਉਹ ਭੂਮਿਕਾ ਹੈ ਜੋ ਲਾਈਫ ਮਿੱਤਰ ਤੁਹਾਡੀ ਜ਼ਿੰਦਗੀ ਵਿੱਚ ਨਿਭਾਉਂਦੀ ਹੈ।

ਪਰ ਇੱਥੇ ਸਭ ਤੋਂ ਵਧੀਆ ਗੱਲ ਇਹ ਹੈ – ਲਾਈਫ ਮਿੱਤਰ ਦੇ ਏਜੰਟ ਤੁਹਾਡੇ ਆਲੇ-ਦੁਆਲੇ ਹੀ ਹੁੰਦੇ ਹਨ, ਜਿਸਦਾ ਮਤਲਬ ਹੈ ਕਿ ਉਹ ਲੰਬੇ ਸਮੇਂ ਲਈ ਤੁਹਾਡੀ ਮਦਦ ਵਾਸਤੇ ਹਾਜ਼ਰ ਹਨ। ਉਹਨਾਂ ਨੂੰ ਤੁਸੀਂ ਆਪਣੇ ਨਿੱਜੀ ਵਿੱਤੀ ਚੀਅਰਲੀਡਰ ਵਜੋਂ ਸਮਝ ਸਕਦੇ ਹੋ, ਜਦੋਂ ਤੁਸੀਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ ਅਤੇ ਆਪਣੇ ਅਜ਼ੀਜ਼ਾਂ ਦੀ ਦੇਖਭਾਲ ਕਰਦੇ ਹੋ, ਉਹ ਤੁਹਾਨੂੰ ਸਹੀ ਰਾਹ ਦਿਖਾਉਂਦੇ ਹਨ। ਤੁਸੀਂ ਲਾਈਫ ਮਿੱਤਰ ਰਾਹੀਂ ਬੀਮਾ ਖਰੀਦ ਕੇ ਸੁਰੱਖਿਅਤ ਭਵਿੱਖ ਦੀ ਆਪਣੀ ਯਾਤਰਾ ਲਈ ਇੱਕ ਭਰੋਸੇਯੋਗ ਸਹਿਯੋਗੀ ਪ੍ਰਾਪਤ ਕਰ ਸਕਦੇ ਹੋ।

ਵਿੱਤੀ ਸੁਰੱਖਿਆ ਦੀ ਨੀਂਹ

ਲਾਈਫ ਮਿੱਤਰ ਵਿੱਤੀ ਸੁਰੱਖਿਆ ਲਈ ਦਮਦਾਰ ​​ਬੁਨਿਆਦ ਪ੍ਰਦਾਨ ਕਰਨ ਲਈ ਸਮਰਪਿਤ ਹੈ ਅਤੇ ਵਿੱਤੀ ਉਤਪਾਦਾਂ ਦੀ ਔਖੀ ਦੁਨੀਆ ਬਾਰੇ ਗਾਹਕਾਂ ਦਾ ਮਾਰਗਦਰਸ਼ਨ ਕਰਨ ਲਈ ਉਹਨਾਂ ਨੂੰ ਆਪਣੀ ਮੁਹਾਰਤ ਰਾਹੀਂ ਲਾਭ ਦਿੰਦੀ ਹੈ।

ਜੋ ਗੱਲ ਲਾਈਫ ਮਿੱਤਰ ਨੂੰ ਸਭ ਤੋਂ ਵੱਖ ਬਣਾਉਂਦੀ ਹੈ, ਉਹ ਹੈ – ਤੁਹਾਡੀਆਂ ਵਿਅਕਤੀਗਤ ਜ਼ਰੂਰਤਾਂ ਨੂੰ ਸਮਝਣ ਲਈ ਉਨ੍ਹਾਂ ਦੀ ਅਟੁੱਟ ਵਚਨਬੱਧਤਾ। ਉਹ ਤੁਹਾਡੇ ਜੀਵਨ – ਤੁਹਾਡੀ ਉਮਰ, ਆਮਦਨੀ, ਪਰਿਵਾਰਕ ਸਥਿਤੀ, ਅਤੇ ਭਵਿੱਖ ਦੀਆਂ ਇੱਛਾਵਾਂ ਬਾਰੇ ਪੂਰੀ ਜਾਣਕਾਰੀ ਹਾਸਲ ਕਰਦੇ ਹਨ। ਇਹ ਇੰਝ ਲੱਗਦਾ ਹੈ ਜਿਵੇਂ ਕਿ ਉਹ ਤੁਹਾਨੂੰ ਕਿਸੇ ਵਿੱਤੀ ਬੁਝਾਰਤ ਵਜੋਂ ਲੈ ਰਹੇ ਹਨ। ਇਹ ਵਿਅਕਤੀਗਤ ਸੋਚ ਉਹਨਾਂ ਨੂੰ ਤੁਹਾਡੇ ਲਈ ਅਜਿਹੀਆਂ ਢੁੱਕਵੀਆਂ ਬੀਮਾ ਯੋਜਨਾਵਾਂ ਦੱਸਣ ਦੇ ਯੋਗ ਬਣਾਉਂਦੀ ਹੈ, ਜੋ ਅਸਲ ਵਿੱਚ ਤੁਹਾਡੇ ਖਾਸ ਹਾਲਾਤਾਂ ਲਈ ਤਿਆਰ ਕੀਤੀਆਂ ਗਈਆਂ ਹਨ।

ਹਾਲਾਂਕਿ, ਲਾਈਫ ਮਿੱਤਰ ਵੱਲੋਂ ਸਿਰਫ਼ ਬੀਮਾ ਸੁਰੱਖਿਆ ‘ਤੇ ਹੀ ਧਿਆਨ ਨਹੀਂ ਦਿੱਤਾ ਜਾਂਦਾ, ਇਹ ਤੁਹਾਡੇ ਵਿੱਤੀ ਵਿਕਾਸ ਦਾ ਸਮਰਥਨ ਕਰਨ ਲਈ ਵੀ ਸਮਰਪਿਤ ਹੈ। ਭਾਵੇਂ ਤੁਸੀਂ ਆਰਾਮਦਾਇਕ ਰਿਟਾਇਰਮੈਂਟ ਦੀ ਤਿਆਰੀ ਕਰ ਰਹੇ ਹੋ, ਆਪਣੀ ਸਿਹਤ ਦੀ ਸੁਰੱਖਿਆ ਜਾਂ ਆਪਣੇ ਪਰਿਵਾਰ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਬਾਰੇ ਸੋਚ ਰਹੇ ਹੋ, ਉਹਨਾਂ ਕੋਲ ਤੁਹਾਡੀ ਮਦਦ ਕਰਨ ਲਈ ਰਣਨੀਤੀਆਂ ਹਨ। ਉਹ ਤੁਹਾਨੂੰ ਇਹ ਸਮਝਾਉਂਦੇ ਹਨ ਕਿ ਇੱਕ ਮਜ਼ਬੂਤ ​​ਵਿੱਤੀ ਅਧਾਰ ਕਿਵੇਂ ਬਣਾਇਆ ਜਾਵੇ ਤਾਂ ਜੋ ਤੁਸੀਂ ਜੀਵਨ ਵਿੱਚ ਅਚਾਨਕ ਤੋਂ ਆਉਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਆਸਾਨੀ ਨਾਲ ਸਕੋ।

ਵਿੱਤੀ ਫੈਸਲੇ ਲੈਣਾ ਅਕਸਰ ਔਖਾ ਹੁੰਦਾ ਹੈ। ਤੁਸੀਂ ਲਾਈਫ ਮਿੱਤਰ ਰਾਹੀਂ, ਇੱਕ ਚੰਗੀ ਯੋਜਨਾ ਅਤੇ ਸਭ ਤੋਂ ਅਹਿਮ ਗੱਲ, ਬਿਨਾਂ ਕਿਸੇ ਚਿੰਤਾ ਦੇ, ਭਵਿੱਖ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਵੋਗੇ।

ਲੋੜ-ਅਧਾਰਿਤ ਸੋਚ

ਲਾਈਫ ਮਿੱਤਰ ਦੀ ਸੋਚ ਦੀ ਇੱਕ ਵਿਸ਼ੇਸ਼ਤਾ ਲੋੜ-ਅਧਾਰਿਤ ਵਿਕਰੀ ਲਈ ਉਨ੍ਹਾਂ ਦੀ ਵਚਨਬੱਧਤਾ ਹੈ। ਇਹ ਸਮੱਸਿਆ-ਹੱਲ ਕਰਨ ਦਾ ਤਰੀਕਾ, ਉਹਨਾਂ ਨੂੰ ਵਿੱਤੀ ਸੇਵਾਵਾਂ ਉਦਯੋਗ ਵਿੱਚ ਸਭ ਤੋਂ ਵੱਖਰਾ ਬਣਾਉਂਦਾ ਹੈ। ਆਮ ਬੀਮਾ ਯੋਜਨਾਵਾਂ ਦੀ ਪੇਸ਼ਕਸ਼ ਕਰਨ ਦੀ ਬਜਾਏ, ਉਹ ਇਸ ਗੱਲ ‘ਤੇ ਧਿਆਨ ਦਿੰਦੇ ਹਨ ਕਿ ਹਰੇਕ ਵਿਅਕਤੀ ਨੂੰ ਅਸਲ ਵਿੱਚ ਕੀ ਚਾਹੀਦਾ ਹੈ। ਇਹ ਵਿਚਾਰਸ਼ੀਲ, ਸਮੱਸਿਆ-ਹੱਲ ਕਰਨ ਵਾਲੀ ਸੋਚ, ਉਹਨਾਂ ਨੂੰ ਬਾਕੀ ਵਿੱਤੀ ਸੇਵਾਵਾਂ ਉਦਯੋਗ ਤੋਂ ਵੱਖ ਬਣਾਉਂਦੀ ਹੈ।

ਲਾਈਫ ਮਿੱਤਰ ਦੀ ਸ਼ੁਰੂਆਤ ਸੁਣਨ ਨਾਲ ਹੁੰਦੀ ਹੈ। ਗੰਭੀਰਤਾ ਨਾਲ ਗੱਲਬਾਤ ਕਰਨ ਰਾਹੀਂ, ਉਹ ਲੋੜੀਂਦੀਆਂ ਚੀਜ਼ਾਂ ਨੂੰ ਸਮਝਦੇ ਹਨ ਅਤੇ ਉਚਿਤ ਬੀਮਾ ਹੱਲਾਂ ਦਾ ਸੁਝਾਅ ਦਿੰਦੇ ਹਨ। ਇਹ ਸੋਚ ਯਕੀਨੀ ਬਣਾਉਂਦੀ ਹੈ ਕਿ ਗਾਹਕਾਂ ਨੂੰ ਅਨੁਕੂਲ ਸਲਾਹ ਮਿਲੇ, ਜੋ ਅਸਲ ਵਿੱਚ ਉਹਨਾਂ ਦੀਆਂ ਖਾਸ ਲੋੜਾਂ ਨੂੰ ਸੰਬੋਧਿਤ ਕਰਦੀ ਹੋਵੇ, ਭਾਵੇਂ ਇਹ ਉਹਨਾਂ ਦੇ ਪਰਿਵਾਰ ਦੇ ਭਵਿੱਖ ਦੀ ਸੁਰੱਖਿਆ ਕਰਨ, ਬੱਚਿਆਂ ਦੀ ਸਿੱਖਿਆ ਲਈ ਬੱਚਤ ਕਰਨ, ਜਾਂ ਆਰਾਮਦਾਇਕ ਰਿਟਾਇਰਮੈਂਟ ਲਈ ਯੋਜਨਾ ਬਣਾਉਣ ਬਾਰੇ ਹੋਵੇ।

ਲਾਈਫ ਮਿੱਤਰ ਰਾਹੀਂ ਪ੍ਰਦਾਨ ਕੀਤੇ ਗਏ ਹੱਲ ਕਿਸੇ ਵੀ ਆਮ ਵਿੱਤੀ ਉਤਪਾਦ ਤੋਂ ਵੱਖਰੇ ਹਨ; ਉਹ ਮਨ ਦੀ ਸ਼ਾਂਤੀ ਅਤੇ ਵਿੱਤੀ ਸਥਿਰਤਾ ਪ੍ਰਦਾਨ ਕਰਦੇ ਹਨ। ਲਾਈਫ ਮਿੱਤਰ, ਆਪਣੇ ਗਾਹਕਾਂ ਨੂੰ ਉਹਨਾਂ ਦੇ ਵਿੱਤੀ ਭਵਿੱਖ ਬਾਰੇ ਲੋੜੀਂਦੇ ਫੈਸਲੇ ਲੈਣ ਵਿੱਚ ਮਦਦ ਕਰਕੇ, ਵਿੱਤੀ ਮਾਮਲਿਆਂ ਨਾਲ ਦਾ ਤਣਾਅ ਅਤੇ ਚਿੰਤਾ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜਿਸ ਨਾਲ ਉਹਨਾਂ ਦੇ ਗਾਹਕਾਂ ਨੂੰ ਆਪਣੀ ਪੂਰੀ ਜ਼ਿੰਦਗੀ ਖੁੱਲ੍ਹ ਕੇ ਜਿਉਣ ਦਾ ਮੌਕਾ ਮਿਲਦਾ ਹੈ।

ਲੰਬੀ ਅਵਧੀ ਤੱਕ ਕਾਇਮ ਰਹਿਣ ਵਾਲੇ ਸੰਬੰਧਾਂ ਨੂੰ ਉਤਸ਼ਾਹਿਤ ਕਰਨਾ

ਲਾਈਫ ਮਿੱਤਰ ਰਾਹੀਂ ਆਪਣੇ ਗਾਹਕਾਂ ਨੂੰ ਹੀ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ। ਉਹ ਗਾਹਕਾਂ ਰਾਹੀਂ ਲਏ ਗਏ ਵਿੱਤੀ ਫੈਸਲਿਆਂ ਦੀ ਡੂੰਘਾਈ ਅਤੇ ਕਿਸੇ ਨਵੇਂ ਵਿਅਕਤੀ ‘ਤੇ ਭਰੋਸਾ ਕਰਨ ਦੀ ਮੁਸ਼ਕਲ ਨੂੰ ਵੀ ਸਮਝਦੇ ਹਨ। ਇਸ ਲਈ ਉਹ ਪਹਿਲਾਂ ਇੱਕ ਸੱਚੀ ਦੋਸਤੀ ਬਣਾਉਣ ਅਤੇ ਫਿਰ ਪਾਰਦਰਸ਼ਤਾ ਲਈ ਆਪਣੀ ਅਟੱਲ ਵਚਨਬੱਧਤਾ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਗਾਹਕ ਦੀਆਂ ਲੋੜਾਂ ਨੂੰ ਸਭ ਤੋਂ ਅੱਗੇ ਰੱਖਣਾ ਉਨ੍ਹਾਂ ਦੀ ਇੱਕ ਖਾਸ ਵਿਸ਼ੇਸ਼ਤਾ ਹੈ।

ਇੱਕ ਬੀਮਾ ਸਲਾਹਕਾਰ ਵਜੋਂ ਕਰੀਅਰ ਸ਼ੁਰੂ ਕਰਨਾ

ਲਾਈਫ ਮਿੱਤਰ ਬਣਨ ਤੋਂ ਬਾਅਦ, ਤੁਸੀਂ ਇੱਕ ਅਜਿਹੀ ਭੂਮਿਕਾ ਦੀ ਸ਼ੁਰੂਆਤ ਕਰਦੇ ਹੋ, ਜਿਸ ਰਾਹੀਂ ਤੁਸੀਂ ਲੋਕਾਂ ਦੇ ਜੀਵਨ ਅਤੇ ਭਾਰਤ ਦੇ ਵਿੱਤੀ ਭਵਿੱਖ ਵਿੱਚ ਇੱਕ ਵੱਡਾ ਫਰਕ ਲਿਆ ਸਕਦੇ ਹੋ। ਇਹ ਮਾਰਗ, ਤੁਹਾਡੇ ਪੇਸ਼ੇਵਰ ਵਿਕਾਸ ਅਤੇ ਨਿੱਜੀ ਸਿਹਤਯਾਬੀ ਦੋਵਾਂ ਦੀ ਕਦਰ ਕਰਦਾ ਹੈ, ਇਹ ਸੁਨਿਸ਼ਚਿਤ ਕਰਦਾ ਹੈ ਕਿ ਤੁਹਾਡੇ ਕੋਲ ਕੰਮ ਅਤੇ ਆਪਣੀ ਨਿੱਜੀ ਜੀਵਨ ਵਿੱਚ ਸੰਤੁਲਨ ਬਣਾਈ ਰੱਖਦਿਆਂ ਅੱਗੇ ਵੱਧਣ ਲਈ ਲੋੜੀਂਦੇ ਸਾਧਨ ਹਨ। ਇਸ ਰਾਹੀਂ ਤੁਸੀਂ ਨਾ ਸਿਰਫ਼ ਆਪਣੇ ਕਰੀਅਰ ਨੂੰ ਅੱਗੇ ਵਧਾਉਂਦੇ ਹੋ, ਸਗੋਂ ਇੱਕ ਅਜਿਹੇ ਭਾਈਚਾਰੇ ਦਾ ਹਿੱਸਾ ਵੀ ਬਣਦੇ ਹੋ, ਜੋ ਸਭ ਦੀ ਪਰਵਾਹ ਕਰਦਾ ਹੈ।

ਇੱਕ ਲਾਈਫ ਮਿੱਤਰ ਵਜੋਂ, ਤੁਸੀਂ ਬੁਨਿਆਦੀ ਗੱਲਾਂ ਨੂੰ ਸਿੱਖਣ ਤੋਂ ਇਲਾਵਾ, ਵਿਆਪਕ ਸਿਖਲਾਈ ਦੇ ਨਾਲ ਸ਼ੁਰੂਆਤ ਕਰੋਗੇ। ਤੁਹਾਨੂੰ ਲੋਕਾਂ ਨੂੰ ਉਹਨਾਂ ਫੈਸਲਿਆਂ ਵਿੱਚ ਮਦਦ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ ਜੋ ਉਹਨਾਂ ਲਈ ਸਭ ਤੋਂ ਅਹਿਮ ਚੀਜ਼ਾਂ ਦੀ ਸੁਰੱਖਿਆ ਕਰਦੇ ਹਨ। ਤੁਸੀਂ ਬੀਮੇ, ਵਿਕਰੀ ਤਕਨੀਕਾਂ, ਅਤੇ ਉਹਨਾਂ ਨਿਯਮਾਂ ਬਾਰੇ ਸਿੱਖੋਗੇ ਜੋ ਹਰ ਚੀਜ਼ ਨੂੰ ਸੁਚਾਰੂ ਢੰਗ ਨਾਲ ਚਲਾਉਂਦੇ ਹਨ। ਤੁਸੀਂ ਆਈਆਰਡੀਏਆਈ ਰਾਹੀਂ 15-ਘੰਟੇ ਦੀ ਸਿਖਲਾਈ ਨੂੰ ਪੂਰਾ ਕਰਨ ਅਤੇ ਪ੍ਰਮਾਣੀਕਰਣ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਇੱਕ ਭਰੋਸੇਮੰਦ ਸਲਾਹਕਾਰ ਵਜੋਂ ਇਸ ਸਾਰਥਕ ਭੂਮਿਕਾ ਨੂੰ ਨਿਭਾਉਣ ਲਈ ਤਿਆਰ ਹੋ ਜਾਵੋਗੇ।

ਲਾਈਫ ਮਿੱਤਰ ਹੋਣ ਦਾ ਮਤਲਬ ਹੈ ਆਪਣੇ ਲਈ ਚੰਗਾ ਕਰੀਅਰ ਬਣਾਉਂਦੇ ਹੋਏ, ਲੋਕਾਂ ਨੂੰ ਮਨ ਦੀ ਸ਼ਾਂਤੀ ਅਤੇ ਵਿੱਤੀ ਸੁਰੱਖਿਆ ਪ੍ਰਾਪਤ ਕਰਨ ਵਿੱਚ ਮਦਦ ਕਰਨਾ। ਇਹ ਅੱਗੇ ਵੱਧਣ, ਲੋਕਾਂ ਨਾਲ ਜੁੜਨ ਅਤੇ ਕਿਸੇ ਵੱਡੀ ਚੀਜ਼ ਦਾ ਹਿੱਸਾ ਬਣਨ ਦਾ ਮੌਕਾ ਹੈ — ਤੁਹਾਡੇ ਆਪਣੇ ਲਈ ਅਤੇ ਉਹਨਾਂ ਦੇ ਭਵਿੱਖ ਲਈ ਜਿਨ੍ਹਾਂ ਦੀ ਤੁਸੀਂ ਮਦਦ ਕਰਦੇ ਹੋ।

ਉਦੇਸ਼ ਅਤੇ ਵਿਕਾਸ ਦਾ ਇੱਕ ਲਾਭਦਾਇਕ ਮਾਰਗ

ਆਉਣ ਵਾਲੇ ਕੱਲ੍ਹ ਨੂੰ ਦੇਖਦੇ ਹੋਏ, ਲਾਈਫ ਮਿੱਤਰ ਦੀ ਭੂਮਿਕਾ ਇੱਕ ਦਿਲਚਸਪ ਕਰੀਅਰ ਦੀ ਪੇਸ਼ਕਸ਼ ਕਰਦੀ ਹੈ, ਜੋ ਤੁਹਾਨੂੰ ਨਿੱਜੀ ਅਤੇ ਪੇਸ਼ੇਵਰ ਤੌਰ ‘ਤੇ ਵਿਕਾਸ ਕਰਨ ਦੇ ਨਾਲ-ਨਾਲ ਲੋਕਾਂ ਦੇ ਜੀਵਨ ਵਿੱਚ ਵੱਡਾ ਫਰਕ ਲਿਆਉਣ ਦਾ ਮੌਕਾ ਦਿੰਦਾ ਹੈ। ਜੇਕਰ ਤੁਸੀਂ ਲੋਕਾਂ ਨੂੰ ਸਕਾਰਾਤਮਕ ਤੌਰ ‘ਤੇ ਪ੍ਰਭਾਵਤ ਕਰਨ, ਵਿੱਤੀ ਜਾਣਕਾਰੀ ਹਾਸਲ ਕਰਨ ਦੇ ਚਾਹਵਾਨ ਹੋ, ਤਾਂ ਲਾਈਫ ਮਿੱਤਰ ਵਜੋਂ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦੇ ਨਾਲ, ਤੁਹਾਨੂੰ ਉਦੇਸ਼, ਲਚਕਤਾ ਅਤੇ ਸੰਪੂਰਨ ਯਾਤਰਾ ਦਾ ਵਾਅਦਾ ਮਿਲਦਾ ਹੈ।

ਇਸ ਪੇਸ਼ੇ ਵਿੱਚ ਸ਼ਾਮਲ ਹੋ ਕੇ, ਤੁਸੀਂ 2047 ਤੱਕ ਆਈਆਰਡੀਏਆਈ ਦੇ ‘ਸਭ ਲਈ ਬੀਮਾ’ ਦੇ ਦ੍ਰਿਸ਼ਟੀਕੋਣ ਵਿੱਚ ਇੱਕ ਵੱਡਾ ਹਿੱਸਾ ਪਾ ਸਕਦੇ ਹੋ। ਤੁਸੀਂ ਭਾਰਤ ਵਿੱਚ ਬੀਮੇ ਦੀ ਪਹੁੰਚ ਨੂੰ ਵਧਾਉਣ ਅਤੇ ਲੱਖਾਂ ਲੋਕਾਂ ਦੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਕੇ, ਆਪਣੇ ਦੇਸ਼ ਦੀ ਵਿੱਤੀ ਹਾਲਤ ਨੂੰ ਹੋਰ ਵੀ ਮਜ਼ਬੂਤ ਬਣਾ ਸਕਦੇ ਹੋ। ਇਹ ਕਰੀਅਰ ਨਾ ਸਿਰਫ਼ ਨਿੱਜੀ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ, ਸਗੋਂ ਇਸ ਗੱਲ ਦੀ ਸੰਤੁਸ਼ਟੀ ਵੀ ਪ੍ਰਦਾਨ ਕਰਦਾ ਹੈ ਕਿ ਤੁਹਾਡੇ ਯਤਨ ਵਿੱਤੀ ਤੌਰ ‘ਤੇ ਲਚਕੀਲੇ ਰਾਸ਼ਟਰ ਦੇ ਨਿਰਮਾਣ ਲਈ ਅਹਿਮ ਹਨ।

Source link

Related Articles

Leave a Reply

Your email address will not be published. Required fields are marked *

Back to top button