ਬੈਂਕ ‘ਚ ਕੰਮ ਕਰਨ ਵਾਲਿਆਂ ਦੀ ਮੌਜ…RBI ਨੇ ਦੀਵਾਲੀ ‘ਤੇ ਦਿੱਤੀ 2 ਦਿਨਾਂ ਦੀ ਛੁੱਟੀ, ਜਾਣੋ ਕਾਰਨ

Bank Holiday on Diwali: ਸਾਲ 2024 ‘ਚ ਦੀਵਾਲੀ ਮਨਾਉਣ ਦੀ ਤਰੀਕ ਨੂੰ ਲੈ ਕੇ ਕਾਫੀ ਭੰਬਲਭੂਸਾ ਹੈ। ਦੀਵਾਲੀ ਕਦੋਂ ਮਨਾਈ ਜਾਵੇਗੀ, 31 ਅਕਤੂਬਰ ਜਾਂ 1 ਨਵੰਬਰ? ਜੇਕਰ ਪੰਚਾਗ ਦੀ ਮੰਨੀਏ ਤਾਂ ਦੀਵਾਲੀ 31 ਅਕਤੂਬਰ ਵੀਰਵਾਰ ਨੂੰ ਮਨਾਈ ਜਾਵੇਗੀ ਕਿਉਂਕਿ ਸ਼ੁੱਕਰਵਾਰ 1 ਨਵੰਬਰ ਨੂੰ ਦੀਵਾਲੀ ਸ਼ਾਮ ਤੱਕ ਦੀ ਹੈ।
ਇਹੀ ਕਨਫੀਊਜ਼ਨ ਇਸ ਵਾਰ RBI ਨੂੰ ਵੀ ਹੁੰਦੀ ਨਜ਼ਰ ਆ ਰਹੀ ਹੈ। ਆਰਬੀਆਈ ਨੇ ਇਸ ਵਾਰ ਦੀਵਾਲੀ ਦੀ ਛੁੱਟੀ 2 ਦਿਨਾਂ ਲਈ ਦਿੱਤੀ ਹੈ। ਜਾਣੋ, RBI ਨੇ ਦੀਵਾਲੀ ‘ਤੇ ਕਿਉਂ ਦਿੱਤੀ ਦੋ ਦਿਨ ਦੀ ਛੁੱਟੀ ?
ਦੇਸ਼ ਵਿੱਚ ਦੀਵਾਲੀ ਕਦੋਂ ਮਨਾਈ ਜਾਵੇਗੀ – 31 ਅਕਤੂਬਰ ਜਾਂ 1 ਨਵੰਬਰ ?
ਦੇਸ਼ ਵਿੱਚ ਸਾਲ 2024 ਵਿੱਚ ਦੀਵਾਲੀ ਦਾ ਤਿਉਹਾਰ ਮਨਾਉਣ ਦੀ ਤਰੀਕ ਨੂੰ ਲੈ ਕੇ ਲੋਕਾਂ ਅਤੇ ਨਿਵੇਸ਼ਕਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਦੀਵਾਲੀ ਹਰ ਸਾਲ ਕਾਰਤਿਕ ਮਹੀਨੇ ਦੀ ਅਮਾਵਸਿਆ ਨੂੰ ਮਨਾਈ ਜਾਂਦੀ ਹੈ। ਇਸ ਸਾਲ 31 ਅਕਤੂਬਰ ਵੀਰਵਾਰ ਨੂੰ ਦੁਪਹਿਰ 3:12 ਤੋਂ ਅਮਾਵਸਿਆ ਲੱਗ ਰਹੀ ਹੈ, ਜੋ ਸ਼ੁੱਕਰਵਾਰ 1 ਨਵੰਬਰ ਨੂੰ ਸ਼ਾਮ 5:53 ਵਜੇ ਤੱਕ ਚੱਲੇਗੀ।
ਦੀਵਾਲੀ ਦੇ ਦਿਨ ਸੂਰਜ ਡੁੱਬਣ ਤੋਂ ਬਾਅਦ ਦੀਵੇ ਜਗਾਉਣ ਅਤੇ ਲਕਸ਼ਮੀ ਦੀ ਪੂਜਾ ਕਰਨ ਦੀ ਪਰੰਪਰਾ ਹੈ। 1 ਨਵੰਬਰ ਨੂੰ ਅਮਾਵਸਿਆ ਸ਼ਾਮ 6 ਵਜੇ ਤੋਂ ਪਹਿਲਾਂ ਹੀ ਖਤਮ ਹੋ ਜਾਵੇਗੀ। ਅਜਿਹੇ ‘ਚ ਲਕਸ਼ਮੀ ਪੂਜਾ 31 ਅਕਤੂਬਰ ਨੂੰ ਹੋਵੇਗੀ।
- First Published :