Sarfaraz Khan has a large stock of luxury cars, how much is his net worth, read full details – News18 ਪੰਜਾਬੀ

ਕ੍ਰਿਕਟ ਦੇ ਅਜਿਹੇ ਕਈ ਖਿਡਾਰੀ ਹਨ ਜਿਹਨਾਂ ਨੇ ਥੋੜ੍ਹੇ ਸਮੇਂ ਵਿੱਚ ਸ਼ੌਹਰਤ ਦੇ ਆਸਮਾਨ ਨੂੰ ਛੂਹਿਆ ਹੈ। ਇਹਨਾਂ ਵਿੱਚ ਕਈ ਖਿਡਾਰੀਆਂ ਨੇ ਜਿੱਥੇ ਦੇਸ਼ ਵਿੱਚ ਆਪਣਾ ਨਾਮ ਬਣਾਇਆ ਹੈ, ਉੱਥੇ ਹੀ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੱਕ ਨਾਮਣਾ ਖੱਟਿਆ ਹੈ। ਅੱਜ ਅਸੀਂ ਜਿਸ ਖਿਡਾਰੀ ਦੀ ਸ਼ੌਹਰਤ ਬਾਰੇ ਗੱਲ ਕਰਨ ਜਾ ਰਹੇ ਹਾਂ, ਉਸਦਾ ਨਾਮ ਹੈ ਸਰਫਰਾਜ਼ ਖਾਨ (Sarfaraz Khan)।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਬੈਂਗਲੁਰੂ ‘ਚ ਖੇਡਿਆ ਗਿਐ । ਸਰਫਰਾਜ਼ ਖਾਨ (Sarfaraz Khan) ਨੇ ਪਹਿਲੇ ਟੈਸਟ ਦੀ ਦੂਜੀ ਪਾਰੀ ‘ਚ ਸੈਂਕੜਾ ਲਗਾ ਕੇ ਕਮਾਲ ਕਰ ਦਿੱਤਾ ਹੈ। ਉਸ ਨੇ 110 ਗੇਂਦਾਂ ਦਾ ਸਾਹਮਣਾ ਕਰਦੇ ਹੋਏ 13 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਸਰਫਰਾਜ਼ ਖਾਨ (Sarfaraz Khan) ਸੈਂਕੜਾ ਬਣਾ ਕੇ ਲਗਾਤਾਰ ਸੁਰਖੀਆਂ ‘ਚ ਹਨ। ਅੱਜ ਅਸੀਂ ਉਸ ਦੀ ਸੰਪਤੀ ਬਾਰੇ ਗੱਲ ਕਰਾਂਗੇ। ਸਾਨੂੰ ਪਤਾ ਲੱਗੇਗਾ ਕਿ ਉਹ ਕਿੰਨੀ ਜਾਇਦਾਦ ਦਾ ਮਾਲਕ ਹੈ। ਦੀ ਕਾਰ ਕਲੈਕਸ਼ਨ ਵੀ ਦੇਖਣਗੇ।
ਇੱਕ ਰਿਪੋਰਟ ਦੇ ਅਨੁਸਾਰ, 2024 ਵਿੱਚ ਸਰਫਰਾਜ਼ ਖਾਨ (Sarfaraz Khan) ਦੀ ਕੁੱਲ ਜਾਇਦਾਦ ਲਗਭਗ 2 ਮਿਲੀਅਨ ਡਾਲਰ ਹੈ। ਜੋ ਕਿ ਭਾਰਤੀ ਰੁਪਏ ਵਿੱਚ ਲਗਭਗ 16.6 ਕਰੋੜ ਹੈ। ਇਸ ਅੰਕੜੇ ‘ਚ ਆਈ.ਪੀ.ਐੱਲ., ਘਰੇਲੂ ਕ੍ਰਿਕਟ ਤੋਂ ਹੋਣ ਵਾਲੀ ਕਮਾਈ, ਅੰਤਰਰਾਸ਼ਟਰੀ ਕ੍ਰਿਕਟ ਅਤੇ ਇਸ਼ਤਿਹਾਰਬਾਜ਼ੀ ‘ਚ ਮਿਲੀ ਰਕਮ ਸ਼ਾਮਲ ਹੈ। ਮੁੰਬਈ ਵਿੱਚ ਆਪਣੇ ਬਚਪਨ ਦੇ ਘਰ ਵਿੱਚ ਸਾਦਗੀ ਨਾਲ ਰਹਿਣ ਵਾਲੇ ਸਰਫਰਾਜ਼ ਦੇ ਕਾਰ ਸੰਗ੍ਰਹਿ ਦੀ ਗੱਲ ਕਰੀਏ ਤਾਂ, ਉਸਦੀ ਮਸ਼ਹੂਰ ਕਾਰ ਕਲੈਕਸ਼ਨ ਵਿੱਚ ਇੱਕ ਰੇਨੋ ਡਸਟਰ ਐਸਯੂਵੀ (Renault Duster SUV) ਅਤੇ ਇੱਕ ਔਡੀ (Audi) ਸ਼ਾਮਲ ਹੈ। ਆਨੰਦ ਮਹਿੰਦਰਾ ਨੇ ਉਨ੍ਹਾਂ ਨੂੰ ਇੱਕ SUV ਗਿਫਟ ਕੀਤੀ ਸੀ।
ਇਸ ਸਾਲ ਡੈਬਿਊ ਕੀਤਾ
ਸਰਫਰਾਜ਼ ਖਾਨ (Sarfaraz Khan) ਨੇ 15 ਫਰਵਰੀ 2024 ਨੂੰ ਰਾਜਕੋਟ ਵਿੱਚ ਇੰਗਲੈਂਡ ਅਤੇ ਭਾਰਤ ਵਿਚਕਾਰ ਤੀਜੇ ਟੈਸਟ ਦੌਰਾਨ ਭਾਰਤ ਲਈ ਆਪਣੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਦੋਵੇਂ ਪਾਰੀਆਂ ‘ਚ ਸ਼ਾਨਦਾਰ ਅਰਧ ਸੈਂਕੜੇ ਲਗਾਏ ਸਨ। ਅਜਿਹਾ ਕਰਨ ਵਾਲਾ ਉਹ ਚੌਥਾ ਭਾਰਤੀ ਕ੍ਰਿਕਟਰ ਬਣ ਗਿਆ ਹੈ। ਹੁਣ ਤੱਕ ਸਰਫਰਾਜ਼ (Sarfaraz Khan) ਨੇ ਭਾਰਤ ਲਈ ਕੁੱਲ 5 ਟੈਸਟ ਪਾਰੀਆਂ ਖੇਡੀਆਂ ਹਨ। ਇਸ ਦੌਰਾਨ ਉਸ ਨੇ 50 ਦੀ ਔਸਤ ਨਾਲ ਕੁੱਲ 200 ਦੌੜਾਂ ਬਣਾਈਆਂ ਹਨ।
- First Published :