People beat up drunk tractor driver on road see how the police barely controlled the spot hdb – News18 ਪੰਜਾਬੀ

ਪਟਿਆਲਾ ਦੇ ਤ੍ਰਿਪੜੀ ਇਲਾਕੇ ‘ਚ ਸ਼ਰਾਬ ਪੀ ਕੇ ਟਰੈਕਟਰ ਲੈ ਕੇ ਬਾਜ਼ਾਰ ‘ਚ ਦਾਖਲ ਹੋਏ ਸ਼ਖ਼ਸ਼ ਦੀ ਲੋਕਾਂ ਨੇ ਕੁੱਟਮਾਰ ਕੀਤੀ। ਉਸ ਵਿਅਕਤੀ ਦੀ ਸ਼ਰਾਬ ਇੰਨੀ ਪੀਤੀ ਹੋਈ ਸੀ ਟਰੈਕਟਰ ਕੰਟਰੋਲ ਨਾ ਹੋਣ ਕਾਰਨ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਸ਼ਰਾਬੀ ਦੀ ਇਸ ਹਰਕਤ ਤੋਂ ਬਾਅਦ ਗੁੱਸੇ ’ਚ ਆਏ ਲੋਕਾਂ ਨੇ ਉਸਨੂੰ ਘੇਰ ਲਿਆ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਲੋਕਾਂ ਨੇ ਗੁੱਸੇ ‘ਚ ਆ ਕੇ ਇਸ ਵਿਅਕਤੀ ਦੀ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ:
ਕਰਵਾਚੌਥ ਮੌਕੇ ਵੇਖਣ ਨੂੰ ਮਿਲੀ ਭਾਈਚਾਰਕ ਸਾਂਝ… ਵੇਖੋ, ਕਿਵੇਂ ਮੁਸਲਿਮ ਮੁਟਿਆਰਾਂ ਸੁਹਾਗਣਾਂ ਦੇ ਲਗਾ ਰਹੀਆਂ ਮਹਿੰਦੀ
ਮੌਕੇ ‘ਤੇ ਪਹੁੰਚੀ ਪੁਲਸ ਨੇ ਉਸ ਨੂੰ ਲੋਕਾਂ ਤੋਂ ਬਚਾਇਆ ਅਤੇ ਉਸ ਨੂੰ ਥਾਣੇ ਲੈ ਗਈ, ਇਸ ਦੌਰਾਨ ਕਿਸੇ ਵਿਅਕਤੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸ਼ਿਕਾਇਤਕਰਤਾ ਉੱਥੇ ਪਹੁੰਚ ਗਿਆ ਹੈ। ਹਾਲਾਂਕਿ ਉਸਨੇ ਪੁਲਿਸ ਨਾਲ ਵੀ ਬਦਤਮੀਜ਼ੀ ਕੀਤੀ ਪਰ ਕਾਫੀ ਜੱਦੋ ਜਹਿਦ ਤੋਂ ਬਾਅਦ ਉਸਨੂੰ ਥਾਣੇ ਲਿਜਾਇਆ ਗਿਆ।
ਇਸ ਘਟਨਾਕ੍ਰਮ ਨੂੰ ਮੌਕੇ ’ਤੇ ਖੜ੍ਹੇ ਲੋਕਾਂ ਵਲੋਂ ਵੀਡੀਓ ਬਣਾ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਹਾਲ ਦੀ ਘੜੀ ਪੁਲਿਸ ਵਲੋਂ ਉਸਨੂੰ ਹਿਰਾਸਤ ’ਚ ਹੀ ਰੱਖਿਆ ਗਿਆ ਹੈ, ਪਰ ਕੋਈ ਸ਼ਿਕਾਇਤਕਰਤਾ ਥਾਣੇ ਨਹੀਂ ਪਹੁੰਚਿਆ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :