DGP ਵੱਲੋਂ Encounter ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼, SSP ਨੂੰ ਜਾਰੀ ਕੀਤੀਆਂ ਹਦਾਇਤਾਂ

Police Encounter- ਸੁਲਤਾਨਪੁਰ ਅਤੇ ਬਹਿਰਾਈਚ ਵਿਚ ਹੋਏ ਮੁਕਾਬਲਿਆਂ (Encounter) ਉਤੇ ਸਵਾਲ ਉੱਠਣ ਤੋਂ ਬਾਅਦ ਸੂਬੇ ਦੀ ਯੋਗੀ ਸਰਕਾਰ ਨਵੇਂ ਦਿਸ਼ਾ-ਨਿਰਦੇਸ਼ ਲੈ ਕੇ ਆਈ ਹੈ। ਮੁਕਾਬਲੇ ਨੂੰ ਲੈ ਕੇ ਡੀਜੀਪੀ ਪ੍ਰਸ਼ਾਂਤ ਕੁਮਾਰ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸ ਤਹਿਤ ਕਿਸੇ ਮੁਕਾਬਲੇ (Police Encounter) ਵਿੱਚ ਮੌਤ ਜਾਂ ਜ਼ਖ਼ਮੀ ਹੋਣ ਦੀ ਸੂਰਤ ਵਿੱਚ ਘਟਨਾ ਵਾਲੀ ਥਾਂ ਦੀ ਵੀਡੀਓਗ੍ਰਾਫੀ ਕਰਵਾਉਣੀ ਜ਼ਰੂਰੀ ਹੋਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਮੁਜਰਮ ਮੁੱਠਭੇੜ ਵਿੱਚ ਮਾਰਿਆ ਜਾਂਦਾ ਹੈ ਤਾਂ ਪੋਸਟਮਾਰਟਮ ਅਤੇ ਉਸ ਦੀ ਵੀਡੀਓਗ੍ਰਾਫੀ ਵੀ ਦੋ ਡਾਕਟਰਾਂ ਦੇ ਪੈਨਲ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ਦਾ ਮੁਆਇਨਾ ਵੀ ਕਰੇਗੀ।
ਇੰਨਾ ਹੀ ਨਹੀਂ, ਡੀਜੀਪੀ ਨੇ ਕਿਹਾ ਹੈ ਕਿ ਜਿੱਥੇ ਮੁਕਾਬਲਾ ਹੋਇਆ ਹੈ, ਉਸ ਖੇਤਰ ਦੀ ਪੁਲਿਸ ਜਾਂਚ ਨਹੀਂ ਕਰੇਗੀ। ਬਲਕਿ ਕਿਸੇ ਹੋਰ ਥਾਣੇ ਜਾਂ ਅਪਰਾਧ ਸ਼ਾਖਾ ਤੋਂ ਜਾਂਚ ਕਰਵਾਈ ਜਾਵੇਗੀ। ਐਨਕਾਊਂਟਰ ਵਿੱਚ ਸ਼ਾਮਲ ਅਫਸਰਾਂ ਤੋਂ ਉੱਚ ਅਧਿਕਾਰੀ ਜਾਂਚ ਕਰਨਗੇ। ਇਹ ਹਦਾਇਤਾਂ ਡੀਜੀਪੀ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਕਪਤਾਨਾਂ ਨੂੰ ਜਾਰੀ ਕੀਤੀਆਂ ਗਈਆਂ ਹਨ। ਡੀਜੀਪੀ ਨੇ ਕਿਹਾ ਕਿ ਜੇਕਰ ਕਿਸੇ ਮੁਜਰਮ ਦੀ ਮੁੱਠਭੇੜ ਵਿੱਚ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਤੁਰੰਤ ਇਸ ਦੀ ਸੂਚਨਾ ਦਿੱਤੀ ਜਾਵੇ। ਇੰਨਾ ਹੀ ਨਹੀਂ, ਘਟਨਾ ਵਾਲੀ ਥਾਂ ਦੀ ਵੀਡੀਓਗ੍ਰਾਫੀ ਦੀਆਂ ਵੱਖਰੀਆਂ ਕਾਪੀਆਂ ਰਿਕਾਰਡ ਵਜੋਂ ਰੱਖੀਆਂ ਜਾਣ।
ਅਖਿਲੇਸ਼ ਯਾਦਵ ਨੇ ਮੁੱਦਾ ਉਠਾਇਆ ਸੀ
ਜ਼ਿਕਰਯੋਗ ਹੈ ਕਿ ਸੁਲਤਾਨਪੁਰ ਡਕੈਤੀ ਮਾਮਲੇ ‘ਚ 1 ਲੱਖ ਰੁਪਏ ਦੇ ਇਨਾਮੀ ਮੰਗੇਸ਼ ਯਾਦਵ ਦੇ ਐਨਕਾਊਂਟਰ ਤੋਂ ਬਾਅਦ ਸਮਾਜਵਾਦੀ ਪਾਰਟੀ ਵੱਲੋਂ ਸਵਾਲ ਉਠਾਏ ਗਏ ਸਨ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਐਨਕਾਊਂਟਰ ਨੂੰ ਮੁੱਦਾ ਕਰਾਰ ਦਿੰਦਿਆਂ ਮੰਗੇਸ਼ ਯਾਦਵ ਨੂੰ ਫਰਜ਼ੀ ਮੁਕਾਬਲੇ ‘ਚ ਮਾਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਯੂਪੀ ਵਿੱਚ ਹੋ ਰਹੇ ਮੁਕਾਬਲੇ ਨੂੰ ਪੀਡੀਏ ਨਾਲ ਵੀ ਜੋੜਿਆ। ਉਨ੍ਹਾਂ ਦੋਸ਼ ਲਾਇਆ ਕਿ ਯੂਪੀ ਪੁਲਿਸ ਪੀਡੀਏ ਦੇ ਲੋਕਾਂ ਦੇ ਝੂਠੇ ਮੁਕਾਬਲੇ (Fake Encounter) ਕਰਵਾ ਰਹੀ ਹੈ।
- First Published :