ਡਰੱਗ ਮਾਮਲੇ ‘ਚ ਕਾਂਗਰਸ ਦੇ ਸਾਬਕਾ ਵਿਧਾਇਕ ਸਤਿਕਾਰ ਕੌਰ ਗ੍ਰਿਫਤਾਰ

ਕਾਂਗਰਸ ਦੇ ਸਾਬਕਾ ਵਿਧਾਇਕ ਗ੍ਰਿਫਤਾਰ ਸਤਿਕਾਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਖਰੜ ਦੇ ਸਨੀ ਇਨਕਲੇਵ ‘ਚ ਸਰਚ ਆਪ੍ਰੇਸ਼ਨ ਚੱਲ ਰਿਹਾ। ਸਤਿਕਾਰ ਕੌਰ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਹਨ। ਉਨ੍ਹਾਂ ਨੂੰ 100 gmਹੈਰੋਇਨ ਸਮੇਤ ਖਰੜ ਦੇ ਸੰਨੀ ਇਨਕਲੇਵ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਖਰੜ ਦੇ ਸੰਨੀ ਇਨਕਲੇਵ ‘ਚ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ। ਸਤਿਕਾਰ ਕੌਰ ਗਹਿਰੀ ਕਾਂਗਰਸ ਛੱਡ ਕੇ BJP ਵਿੱਚ ਚਲੇ ਗਏ ਸਨ। ਪ੍ਰੈਸ ਕਾਨਫਰੰਸ ਕਰਦਿਆਂ IG ਨੇ ਦੱਸਿਆ ਕਿ ਸਤਿਕਾਰ ਕੌਰ ਗਹਿਰੀ ਖੁਦ ਨਸ਼ੇ ਦੀ ਡੀਲ ਕਰਨ ਆਏ ਸਨ।
ਕਾਂਗਰਸ ਦੀ ਸਾਬਕਾ ਵਿਧਾਇਕ ਜੋ ਕਿ ਅੱਜ ਕੱਲ੍ਹ ਭਾਜਪਾ ਆਗੂ ਹਨ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਨਸ਼ੇ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਸਬੰਧ ਵਿੱਚ ਖਰੜ ਦੇ ਸੰਨੀ ਇਨਕਲੈਵ ਵਿਖੇ ਸਰਚ ਆਪਰੇਸ਼ਨ ਚਲ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਆਈਜੀ ਸੁਖਚੈਨ ਗਿੱਲ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਸ ਮੌਕੇ ਸਰਚ ਦੌਰਾਨ ਨਗਦ ਪੈਸੇ, ਸੋਨਾ ਅਤੇ ਵਹੀਕਲ ਬਰਮਦ ਕੀਤੇ ਗਏ ਹਨ। ਆਈ ਜੀ ਨੇ ਦੱਸਿਆ ਕਿ ਸਤਿਕਾਰ ਕੌਰ ਗਹਿਰੀ ਖੁਦ ਡਰੱਗ ਦੀ ਡੀਲ ਕਰਨ ਲਈ ਪਹੁੰਚੇ ਸਨ।
ਇਸ ਸਬੰਧੀ ਆਈਜੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਪੁਲਿਸ ਨੂੰ ਇਹ ਵੀ ਕਿਹਾ ਕਿ ਉਹ ਰੰਗੇ ਹੱਥੀਂ ਫੜ੍ਹਾ ਸਕਦੇ ਹਨ। ਇਸ ਤੋਂ ਬਾਅਦ ਪੁਲਿਸ ਵੱਲੋਂ ਟਰੈਪ ਲਗਾਇਆ ਗਿਆ। ਇਸ ਦੌਰਾਨ ਉਨ੍ਹਾਂ ਭੱਜਣ ਦੀ ਵੀ ਕੋਸ਼ਿਸ਼ ਕੀਤੀ। ਇਸ ਦੌਰਾਨ ਚਿੱਟਾ, ਡਰੱਗ ਮਨੀ ਅਤੇ 4 ਗੱਡੀਆਂ ਫੜ੍ਹੀਆ ਗਈਆਂ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ 4-5 ਨੰਬਰ ਪਲੇਟਾਂ ਵੀ ਮਿਲੀਆਂ ਹਨ ਜਿੰਨਾਂ ਦਾ ਗੱਡੀਆਂ ਨਾਲ ਕੋਈ ਰਾਬਤਾ ਨਹੀਂ ਹੈ। ਤੁਹਾਨੂੰ ਦਸ ਦਈਏ ਕਿ ਸਤਿਕਾਰ ਕੌਰ ਕਾਂਗਰਸ ਦੀ ਸੀਟ ਉਤੇ ਵਿਧਾਇਕ ਬਣੇ ਸਨ। ਜੋ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ, ਜੋ ਹੁਣ ਭਾਜਪਾ ਦੇ ਆਗੂ ਹਨ।
- First Published :