International
ਸਕੂਲ ਵਿਚ ਅੱਗ ਲੱਗਣ ਕਾਰਨ 17 ਬੱਚਿਆਂ ਦੀ ਮੌਤ…

ਨਾਈਜੀਰੀਆ ਦੇ ਉੱਤਰ-ਪੱਛਮੀ ਰਾਜ ਜ਼ਮਫਾਰਾ ਵਿੱਚ ਇੱਕ ਸਕੂਲ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 17 ਬੱਚਿਆਂ ਦੀ ਮੌਤ ਹੋ ਗਈ ਹੈ। ਇਕ ਸਥਾਨਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੌਰਾ-ਨਮੋਦਾ ਇਲਾਕੇ ‘ਚ ਸਥਿਤ ਧਾਰਮਿਕ ਅਧਿਐਨ ਕੇਂਦਰ ਮਕਰੰਤ ਮੱਲਮ ਗਲੀ ‘ਚ ਅੱਗ ਲੱਗ ਗਈ।
ਅੱਗ ਲੱਗਣ ਕਾਰਨ 17 ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਜ਼ਮਫਾਰਾ ਸੂਬੇ ਦੇ ਕੌਰਾਂ ਨਮੋਦਾ ਕਸਬੇ ਦੇ ਇੱਕ ਇਸਲਾਮੀ ਸਕੂਲ ਵਿਚ ਅੱਗ ਲੱਗ ਗਈ ਤੇ ਇਸ ਕਾਰਨ 17 ਵਿਦਿਆਰਥੀਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ ਸੱਤ ਤੋਂ ਸਤਾਰਾਂ ਸਾਲ ਦਰਮਿਆਨ ਸੀ। ਇਸ ਅੱਗ ਕਾਰਨ 12 ਹੋਰ ਗੰਭੀਰ ਰੂਪ ਵਿੱਚ ਝੁਲਸ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਇਸ਼ਤਿਹਾਰਬਾਜ਼ੀ
ਪੁਲਿਸ ਬੁਲਾਰੇ ਯਾਜਿਦ ਅਬੂਬਕਰ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਤੇ ਇਸ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ।