ਰੇਖਾ ਤੇ ਜਯਾ ਬੱਚਨ ਦੀ ਤਸਵੀਰ ਹੋਈ ਵਾਇਰਲ! ਲੋਕ ਦੇਖ ਕੇ ਹੋਏ ਹੈਰਾਨ

ਰੇਖਾ (Rekha) ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਹੈ। ਉਸਨੂੰ ਉਸਦੀ ਖੂਬਸੂਰਤੀ ਕਰਕੇ ਜਾਣਿਆ ਜਾਂਦਾ ਹੈ। 70 ਸਾਲ ਦੀ ਉਮਰ ਵਿੱਚ ਵੀ ਉਸਦੀ ਖੂਬਸੂਰਤੀ ਘੱਟ ਨਹੀਂ ਹੋਈ। ਅੱਜ ਦੀਆਂ ਅਭਿਨੇਤਰੀਆਂ ਉਸਦੀ ਖੂਬਸੂਰਤੀ ਦਾ ਮੁਕਾਬਲਾ ਕਰਦੀਆਂ ਹਨ। ਆਪਣੀ ਖੂਬਸੂਰਤੀ ਤੇ ਈਵੈਂਟਸ ਵਿੱਚ ਸ਼ਮੂਲੀਅਤ ਕਾਰਨ ਉਹ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਸਦਾ ਫਿਲਮਫੇਅਰ ‘ਤੇ ਪਰਫਾਰਮੈਂਸ ਹੋਇਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਉਸਨੇ ਵੱਡੀ ਉਮਰ ਦੇ ਬਾਵਜੂਦ ਅੱਜ ਦੀਆਂ ਅਭਿਨੇਤਰੀਆਂ ਨੂੰ ਸਖ਼ਤ ਟੱਕਰ ਦਿੱਤੀ।
ਇਸ ਦੌਰਾਨ ਹੀ ਰੇਖਾ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਉਸਨੇ ਬਹੁਤ ਭਾਰੀ ਕੱਪੜੇ ਅਤੇ ਗਹਿਣੇ ਪਾਏ ਹੋਏ ਹਨ। ਇਸ ਫੋਟੋ ਵਿੱਚ ਰੇਖਾ ਇਕੱਲੀ ਨਹੀਂ, ਬਲਕਿ ਜਯਾ ਬੱਚਨ (Jaya Bachchan) ਵੀ ਉਸ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਦੇਖ ਕੇ ਲੋਕਾਂ ਦੇ ਮਨ ਵਿੱਚ ਉਲਝਣ ਪੈਦਾ ਹੋ ਰਹੀ ਹੈ ਕਿ ਜਯਾ ਬੱਚਨ ਰੇਖਾ ਦੇ ਨਾਲ ਕੀ ਕਰ ਰਹੀ ਹੈ।
ਲੋਕ ਰੇਖਾ ਤੇ ਜਯਾ ਬੱਚਨ ਨੂੰ ਇੱਕ ਤਸਵੀਰ ਵਿੱਚ ਇਕੱਠਿਆਂ ਦੇਖ ਕੇ ਹੈਰਾਨ ਹੋ ਰਹੇ ਹਨ। ਇਸ ਤਸਵੀਰ ਦੇ ਵਾਇਰਲ ਹੋਣ ਦਾ ਕਾਰਨ ਵੀ ਰੇਖਾ ਤੇ ਜਯਾ ਬੱਚਨ ਦਾ ਇਕੱਠਿਆ ਨਜ਼ਰ ਆਉਣਾ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫੋਟੋ ਵਿੱਚ ਰੇਖਾ ਦੇ ਨਾਲ ਨਜ਼ਰ ਆ ਰਹੀ ਔਰਤ ਜਯਾ ਬੱਚਨ ਨਹੀਂ ਹੈ। ਰੇਖਾ ਨਾਲ ਨਜ਼ਰ ਆ ਰਹੀ ਔਰਤ ਕੋਈ ਹੋਰ ਹੈ।
ਇਸ ਦੇ ਨਾਲ ਹੀ ਜੇਕਰ ਰੇਖਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ 1970 ਵਿੱਚ ਰੇਖਾ ਨੇ ਬਾਲੀਵੁੱਡ ਦੀ ਪਹਿਲੀ ਫ਼ਿਲਮ ਕੀਤੀ ਸੀ। ਇਸ ਤੋਂ ਪਹਿਲਾਂ ਰੇਖਾ ਨੇ ਤੇਲਗੂ ਸਿਨੇਮਾ ਵਿੱਚ ਇੱਕ ਬਾਲ ਅਦਾਕਾਰਾ ਵਜੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਲੈ ਕੇ ਉਹ ਅੱਜ ਤੱਕ ਆਪਣੀ ਅਦਾਕਾਰੀ ਤੇ ਖ਼ੂਬਸੂਰਤੀ ਕਰਕੇ ਜਾਣੀ ਜਾਂਦੀ ਹੈ। ਅੱਜ ਵੀ ਉਸ ਨੂੰ ਬਹੁਤ ਸਾਰੇ ਈਵੈਂਟਸ ਵਿੱਚ ਸਜੀ-ਧਜੀ ਦੇਖਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਬੱਚਨ ਪਰਿਵਾਰ ਵੀ ਇਹਨਾਂ ਦਿਨਾਂ ਵਿੱਚ ਸੁਰਖੀਆਂ ਵਿੱਚ ਹੈ। ਈਵੈਂਟਸ ਵਿੱਚ ਬੱਚਨ ਪਰਿਵਾਰ ਨੂੰ ਅਲੱਗ-ਅਲੱਗ ਦੇਖਿਆ ਗਿਆ। ਇੱਥੇ ਤੱਕ ਕਿ ਐਸ਼ਵਰਿਆ ਅਤੇ ਅਭਿਸ਼ੇਕ ਦੇ ਤਲਾਕ ਦੀਆਂ ਖ਼ਬਰਾਂ ਵੀ ਫੈਲ ਰਹੀਆਂ ਹਨ। ਪਰ ਖ਼ਬਰ ਅਜੇ ਤੱਕ ਅਫ਼ਵਾਹ ਹੈ। ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ News18Punjabi ਇਸਦੀ ਪੁਸ਼ਟੀ ਨਹੀਂ ਕਰਦਾ ਕਿ ਕੀ ਅਸਲ ਵਿੱਚ ਇਹ ਫੋਟੋ ਰੇਖਾ ਅਤੇ ਜਯਾ ਬੱਚਨ ਦੀ ਹੈ।