latest NewsPunjab
Digital Loan ਦੇਣ ਵਾਲੇ ਫਰਜ਼ੀ ਐਪਸ ਖ਼ਿਲਾਫ਼ ਵਧੀਆਂ ਸ਼ਿਕਾਇਤਾਂ, ਇਨ੍ਹਾਂ ਦੇ ਸ਼ਿਕੰਜੇ ਤੋਂ ਬਚਣਾ ਹੈ ਤਾਂ ਸਮਝੋ ਇਹ ਗੱਲਾਂ

ਨਵੀਂ ਦਿੱਲੀ, ਬਿਜ਼ਨਸ ਡੈਸਕ : ਵਿੱਤ ਮੰਤਰਾਲੇ ਨੇ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਲੋਕ ਸਭਾ ਨੂੰ ਦੱਸਿਆ ਕਿ ਵਿੱਤੀ ਸਾਲ 23 ਵਿਚ ਗੈਰ-ਕਾਨੂੰਨੀ ਡਿਜੀਟਲ ਫਰਜ਼ੀ ਐਪਾਂ ਵਿਰੁੱਧ ਸ਼ਿਕਾਇਤਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਕੇ 1,062 ਹੋ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਪਿਛਲੇ ਕੁਝ ਸਾਲਾਂ ਤੋਂ ਗੈਰ-ਕਾਨੂੰਨੀ ਡਿਜੀਟਲ ਲੋਨ ਦੇਣ ਵਾਲੇ ਐਪਸ ‘ਤੇ ਸ਼ਿਕੰਜਾ ਕੱਸ ਰਹੀਅਂ ਹਨ ਪਰ ਇਸ ਦੇ ਬਾਵਜੂਦ ਸ਼ਿਕਾਇਤਾਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਨਵੰਬਰ 2021 ਤਕ ਦੇ ਉਪਲੱਬਧ ਅੰਕੜਿਆਂ ਅਨੁਸਾਰ ਸ਼ਿਕਾਇਤਾਂ ਦੀ ਗਿਣਤੀ 263 ਸੀ।