Tanker overturned while rescuing stray cattle Two cranes had to be came on the spot hdb – News18 ਪੰਜਾਬੀ

ਨੰਗਲ ਦੇ ਅਜੌਲੀ ਮੋੜ ਫਲਾਈ ਓਵਰ ਕੋਲ ਸਵੇਰੇ ਸਵੇਰੇ ਵਾਪਰਿਆ ਜਬਰਦਸਤ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਾਨਵਰ ਨੂੰ ਬਚਾਉਂਦਿਆਂ ਟਰੱਕ ਪਲਟ ਗਿਆ, ਪਰ ਇਸ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਬੀਤੇ ਦਿਨ ਤਕਰੀਬਨ ਸਵੇਰੇ ਦੇ ਕਰੀਬ ਨੰਗਲ ਵੱਲੋਂ ਊਨਾ ਜਾ ਰਿਹਾ ਟਰੱਕ ਇੱਕ ਜਾਨਵਰ ਨੂੰ ਬਚਾਉਂਦੇ ਹੋਏ ਨੰਗਲ ਦੇ ਨਜ਼ਦੀਕ ਅਜੌਲੀ ਮੋੜ ਫਲਾਈ ਓਵਰ ਦੇ ਨਜ਼ਦੀਕ ਪਲਟ ਗਿਆ।
ਇਹ ਵੀ ਪੜ੍ਹੋ:
ਕਰਵਾਚੌਥ ਮੌਕੇ ਵੇਖਣ ਨੂੰ ਮਿਲੀ ਭਾਈਚਾਰਕ ਸਾਂਝ… ਵੇਖੋ, ਕਿਵੇਂ ਮੁਸਲਿਮ ਮੁਟਿਆਰਾਂ ਸੁਹਾਗਣਾਂ ਦੇ ਲਗਾ ਰਹੀਆਂ ਮਹਿੰਦੀ
ਡਰਾਈਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਤਕਰੀਬਨ ਸਵੇਰੇ 7 ਵਜੇ ਵਾਪਰਿਆ ਉਸ ਨੇ ਕਿਹਾ ਕਿ ਉਹ ਆਰਾਮ ਨਾਲ ਗੱਡੀ ਚਲਾ ਰਿਹਾ ਸੀ ਪਰੰਤੂ ਇੱਕਦਮ ਸਾਹਮਣੇ ਤੋਂ ਇੱਕ ਜਾਨਵਰ ਆ ਗਿਆ ਜਿਸ ਨੂੰ ਬਚਾਉਣ ਸਮੇਂ ਇਹ ਹਾਦਸਾ ਵਾਪਰਿਆ। ਡਰਾਈਵਰ ਨੇ ਕਿਹਾ ਕਿ ਜਿਸ ਜਦੋਂ ਇੱਕ ਦਮ ਟਰੱਕ ਦੇ ਸਾਹਮਣੇ ਡਰਾਈਵਰ ਆ ਗਿਆ ਤਾਂ ਉਸ ਨੂੰ ਇਹ ਡਿਸੀਜ਼ਨ ਲੈਣ ਵਿੱਚ ਦੇਰੀ ਲੱਗ ਗਈ ਕੇ ਮੌਕੇ ਤੇ ਕੀ ਕੀਤਾ ਜਾਵੇ ਜਿਸ ਦੇ ਚਲਦਿਆਂ ਉਸ ਦੀ ਗੱਡੀ ਪਲਟ ਗਈ।
ਡਰਾਈਵਰ ਦੇ ਦੱਸਣ ਮੁਤਾਬਿਕ ਇਸ ਹਾਦਸੇ ਵਿੱਚ ਉਸ ਦੇ ਕੋਈ ਸੱਟ ਚੋਟ ਨਹੀਂ ਆਈ ਪਰੰਤੂ ਟਰੱਕ ਦਾ ਨੁਕਸਾਨ ਜਰੂਰ ਹੋਇਆ ਹੈ। ਮੌਕੇ ਤੇ ਹਾਈਡਰਾ ਅਤੇ ਹੋਰ ਵਹੀਕਲ ਮੰਗਾ ਕੇ ਇਸ ਟਰੱਕ ਨੂੰ ਸਿੱਧਾ ਕਰਕੇ ਬਾਹਰ ਕੱਢਿਆ ਜਾ ਰਿਹਾ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :