IND vs NZ: ਸ਼ਰਮਨਾਕ ਹਾਰ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਿਹਾ- ਸਾਨੂੰ ਉਮੀਦ ਵੀ ਨਹੀਂ ਸੀ ਕਿ…IND vs NZ: After the humiliating defeat, Rohit Sharma said

ਭਾਰਤ ਨੂੰ ਪਹਿਲੇ ਟੈਸਟ ਵਿੱਚ ਨਿਊਜ਼ੀਲੈਂਡ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਪੂਰੀ ਭਾਰਤੀ ਟੀਮ ਪਹਿਲੀ ਪਾਰੀ ‘ਚ 46 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਜਿਸ ਦੀ ਕੀਮਤ ਟੀਮ ਨੂੰ ਪਹਿਲੇ ਟੈਸਟ ‘ਚ ਭੁਗਤਣੀ ਪਈ। ਨਿਊਜ਼ੀਲੈਂਡ ਦੀ ਟੀਮ ਹੁਣ ਟੈਸਟ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਅਜਿਹੇ ‘ਚ ਭਾਰਤ ਨੂੰ ਅਗਲਾ ਟੈਸਟ ਕਿਸੇ ਵੀ ਕੀਮਤ ‘ਤੇ ਜਿੱਤਣਾ ਹੋਵੇਗਾ। ਰੋਹਿਤ ਸ਼ਰਮਾ ਨੇ ਮੈਚ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ 46 ਦੌੜਾਂ ‘ਤੇ ਆਲ ਆਊਟ ਹੋ ਜਾਣਗੇ।
ਰੋਹਿਤ ਸ਼ਰਮਾ ਨੇ ਹਾਰ ਤੋਂ ਬਾਅਦ ਕਿਹਾ, ‘‘ਅਸੀਂ ਦੂਜੀ ਪਾਰੀ ‘ਚ ਬੱਲੇ ਨਾਲ ਚੰਗਾ ਪ੍ਰਦਰਸ਼ਨ ਕੀਤਾ। ਪਰ ਅਸੀਂ ਪਹਿਲੀ ਪਾਰੀ ਵਿੱਚ ਚੰਗੀ ਬੱਲੇਬਾਜ਼ੀ ਨਹੀਂ ਕੀਤੀ। ਇਸ ਲਈ ਸਾਨੂੰ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ। ਕੁਝ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਜਦੋਂ ਤੁਸੀਂ 350 ਦੌੜਾਂ ਤੋਂ ਪਿੱਛੇ ਹੁੰਦੇ ਹੋ ਤਾਂ ਤੁਸੀਂ ਇਸ ਬਾਰੇ ਜ਼ਿਆਦਾ ਨਹੀਂ ਸੋਚ ਸਕਦੇ। ਤੁਹਾਨੂੰ ਸਿਰਫ ਗੇਂਦ ਅਤੇ ਬੱਲੇਬਾਜ਼ੀ ਨੂੰ ਦੇਖਣਾ ਹੋਵੇਗਾ। ਅਸੀਂ ਚੰਗੀ ਕੋਸ਼ਿਸ਼ ਕੀਤੀ।’’
ਰੋਹਿਤ ਨੇ ਅੱਗੇ ਕਿਹਾ, “ਰਿਸ਼ਭ ਪੰਤ ਅਤੇ ਸਰਫਰਾਜ਼ ਖਾਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਮੈਂ ਆਪਣੀ ਪ੍ਰੈੱਸ ਕਾਨਫਰੰਸ ‘ਚ ਕਿਹਾ ਸੀ ਕਿ ਸਾਨੂੰ ਪਤਾ ਸੀ ਕਿ ਸ਼ੁਰੂਆਤ ‘ਚ ਇਹ ਮੁਸ਼ਕਲ ਹੋਵੇਗਾ, ਪਰ ਸਾਨੂੰ 46 ਦੌੜਾਂ ‘ਤੇ ਆਊਟ ਹੋਣ ਦੀ ਉਮੀਦ ਨਹੀਂ ਸੀ। ਨਿਊਜ਼ੀਲੈਂਡ ਨੇ ਚੰਗੀ ਗੇਂਦਬਾਜ਼ੀ ਕੀਤੀ ਅਤੇ ਅਸੀਂ ਇਸ ਦਾ ਜਵਾਬ ਨਹੀਂ ਦੇ ਸਕੇ। ਇਸ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਰਹਿੰਦੀਆਂ ਹਨ। ਅਸੀਂ ਅੱਗੇ ਵਧਾਂਗੇ। ਅਸੀਂ ਇੰਗਲੈਂਡ ਤੋਂ ਵੀ ਇੱਕ ਮੈਚ ਹਾਰ ਗਏ ਸੀ ਅਤੇ ਇਸ ਤੋਂ ਬਾਅਦ ਅਸੀਂ 4 ਮੈਚ ਜਿੱਤੇ ਸਨ ।
24 ਅਕਤੂਬਰ ਤੋਂ ਖੇਡਿਆ ਜਾਵੇਗਾ ਦੂਜਾ ਟੈਸਟ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੈਸਟ 24 ਅਕਤੂਬਰ ਨੂੰ ਖੇਡਿਆ ਜਾਵੇਗਾ। ਇਹ ਮੈਚ ਪੁਣੇ ‘ਚ ਹੋਵੇਗਾ। ਭਾਰਤ ਇਸ ਮੈਚ ਨੂੰ ਕਿਸੇ ਵੀ ਹਾਲਤ ਵਿੱਚ ਜਿੱਤਣਾ ਚਾਹੇਗਾ। ਕਿਉਂਕਿ ਜੇਕਰ ਉਹ ਇਹ ਮੈਚ ਹਾਰ ਜਾਂਦਾ ਹੈ ਤਾਂ ਉਹ ਸੀਰੀਜ਼ ਹਾਰ ਜਾਵੇਗਾ। ਦੂਜੇ ਟੈਸਟ ‘ਚ ਕੀ ਹੋਵੇਗਾ ਇਹ ਦੇਖਣਾ ਬਾਕੀ ਹੈ।
ਦੂਜੇ ਟੈਸਟ ਲਈ ਭਾਰਤ ਦੀ ਟੀਮ: ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਸ਼ੁਬਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ। , ਰਵਿੰਦਰ ਜਡੇਜਾ , ਅਕਸ਼ਰ ਪਟੇਲ , ਕੁਲਦੀਪ ਯਾਦਵ , ਮੁਹੰਮਦ ਸਿਰਾਜ , ਆਕਾਸ਼ਦੀਪ