Death of an employee on duty during panchayat elections family accused the department hdb – News18 ਪੰਜਾਬੀ

ਗੁਰਦਾਸਪੁਰ ਵਿੱਚ ਇੱਕ ਹਸਪਤਾਲ ਵਿੱਚ ਦਾਖਲ ਬਿਮਾਰ ਖੇਤੀਬਾੜੀ ਮੁਲਾਜ਼ਮ ਜਿਸ ਦੀ ਆਰ ਓ ਦੇ ਤੌਰ ਤੇ ਚੋਣ ਡਿਊਟੀ ਸੀ, ਨੂੰ ਦਬਾਅ ਪਾ ਕੇ ਡਿਊਟੀ ਤੇ ਬੁਲਾਉਣ ਅਤੇ ਉਸ ਦੀ ਮੌਤ ਹੋ ਜਾਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਖੇਤੀਬਾੜੀ ਮੁਲਾਜ਼ਮਾਂ ਨੇ ਇਸ ਨੂੰ ਕਤਲ ਕਰਾਰ ਦਿੰਦਿਆਂ ਮਾਮਲੇ ਦੀ ਜਾਂਚ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਵੀ ਕੀਤਾ ਹੈ।
ਇਹ ਵੀ ਪੜ੍ਹੋ:
ਕਰਵਾਚੌਥ ਮੌਕੇ ਬਜ਼ਾਰਾਂ ’ਚ ਲੱਗੀਆਂ ਰੌਣਕਾਂ… ਸੁਹਾਗਣਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਇਹ ਤਿਉਹਾਰ
ਜਾਣਕਾਰੀ ਅਨੁਸਾਰ ਜਗਮੋਹਨ ਨਾਂ ਦੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਦੀ ਧਾਰੀਵਾਲ ਵਿਖੇ ਸਰਪੰਚੀ ਚੋਣ ਦੌਰਾਨ ਆਰ ਓ ਦੀ ਡਿਊਟੀ ਲੱਗੀ ਸੀ। ਜਗਮੋਹਨ ਨਾਂ ਦਾ ਖੇਤੀਬਾੜੀ ਵਿਭਾਗ ਦਾ ਮੁਲਾਜ਼ਮ ਜੋ ਛੇ ਤਰੀਕ ਨੂੰ ਹਸਪਤਾਲ ਦਾਖਲ ਸੀ ਨੂੰ ਡਿਉਢੀ ਤੇ ਹਾਜ਼ਰ ਹੋਣ ਦਾ ਅਧਿਕਾਰੀਆਂ ਵੱਲੋਂ ਦਬਾਅ ਪਾਇਆ ਗਿਆ ਤੇ ਉਸਨੂੰ ਡਰਿਪ ਲੱਗੇ ਹੀ ਡਿਊਟੀ ਤੇ ਹਾਜ਼ਰ ਹੋਣਾ ਪਿਆ।
ਉਸਦੇ ਪਰਿਵਾਰ ਵਾਲੇ ਉਸ ਦੇ ਲਈ ਘਰੋਂ ਮੰਜਾ ਵੀ ਲੈ ਕੇ ਆਏ ਪਰ ਉੱਥੇ ਉਸਦੀ ਹਾਲਤ ਜਿਆਦਾ ਵਿਗੜ ਗਈ ਅਤੇ ਧਾਰੀਵਾਲ ਵਿਖੇ ਤੈਨਾਤ ਹੋਰ ਮੁਲਾਜ਼ਮਾਂ ਵੱਲੋਂ ਉਸ ਨੂੰ ਗੱਡੀ ਤੇ ਪਾ ਕੇ ਹਸਪਤਾਲ ਭੇਜਿਆ ਗਿਆ ਪਰ ਉਸ ਦੀ ਮੌਤ ਹੋ ਗਈ। ਖੇਤੀਬਾੜੀ ਵਿਭਾਗ ਮੁਲਾਜ਼ਮ ਦੇ ਆਪਣੇ ਸਾਥੀ ਮੁਲਾਜ਼ਮ ਦੀ ਮੌਤ ਨੂੰ ਕਤਲ ਦੱਸਦੇ ਹੋਏ ਉਸਦੇ ਪਰਿਵਾਰ ਨੂੰ ਇਨਸਾਫ ਦੀ ਮੰਗ ਕਰ ਰਹੇ ਹਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :