National
Cyclone Alert: 120 ਕਿਲੋਮੀਟਰ ਦੀ ਰਫਤਾਰ ਨਾਲ ਤੂਫਾਨ ਮਚਾਵੇਗਾ ਤਬਾਹੀ….

Cyclone Alert: ਮੌਸਮ ਵਿਭਾਗ ਨੇ ਕਿਹਾ, ‘ਇਸ ਤੋਂ ਬਾਅਦ 24 ਅਕਤੂਬਰ ਦੀ ਸਵੇਰ ਤੱਕ ਇਸ ਦੇ ਉੱਤਰ-ਪੱਛਮ ਵੱਲ ਵਧਣ ਅਤੇ ਓਡੀਸ਼ਾ-ਪੱਛਮੀ ਬੰਗਾਲ ਦੇ ਤੱਟਾਂ ਤੋਂ ਉੱਤਰ-ਪੱਛਮੀ ਬੰਗਾਲ ਦੀ ਖਾੜੀ ਤੱਕ ਪਹੁੰਚਣ ਦੀ ਸੰਭਾਵਨਾ ਹੈ।’ ਮੌਸਮ ਵਿਭਾਗ ਨੇ ਕਿਹਾ ਕਿ ਇਸ ਦੇ ਪ੍ਰਭਾਵ ਹੇਠ 23 ਤੋਂ 25 ਅਕਤੂਬਰ ਤੱਕ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟਵਰਤੀ ਖੇਤਰਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਵਿਭਾਗ ਨੇ ਮਛੇਰਿਆਂ ਨੂੰ 21 ਅਕਤੂਬਰ ਤੱਕ ਕਿਨਾਰੇ ‘ਤੇ ਪਰਤਣ ਦੀ ਸਲਾਹ ਦਿੱਤੀ ਹੈ।