AAP announced Dimpy Dhillon as the candidate The political arena started to rage in Giddarbaha hdb – News18 ਪੰਜਾਬੀ

ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਹਲਕਾ ਗਿੱਦੜਬਾਹਾ ਦੀ ਜਿਮਨੀ ਚੋਣ ਲਈ ਪਹਿਲ ਕਰਦਿਆ ਆਮ ਆਦਮੀ ਪਾਰਟੀ ਨੇ ਹਰਦੀਪ ਸਿੰਘ ਡਿੰਪੀ ਢਿੱਲੋੰ ਨੂੰ ਉਮੀਦਵਾਰ ਐਲਾਨਿਆ ਹੈ। ਟਿਕਟ ਮਿਲਣ ਉਪਰੰਤ ਡਿੰਪੀ ਢਿੱਲੋੰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਡਿੰਪੀ ਢਿੱਲੋੰ ਨੇ ਕਿਹਾ ਕਿ ਉਹ ਹਮੇਸ਼ਾ ਪਿੰਡਾਂ ‘ਚ ਆਮ ਲੋਕਾਂ ਵਿਚ ਰਹਿੰਦੇ ਹਨ।
ਇਹ ਵੀ ਪੜ੍ਹੋ:
ਲੋਕਾਂ ਨੇ ਚੌਂਕ ’ਚ ਕੁੱਟਿਆ ਸ਼ਰਾਬੀ ਟਰੈਕਟਰ ਚਾਲਕ… ਵੇਖੋ, ਮੌਕੇ ’ਤੇ ਪੁਲਿਸ ਨੇ ਕਿਵੇਂ ਮੁਸ਼ਕਿਲ ਨਾਲ ਕੀਤਾ ਕਾਬੂ
ਉਹਨਾਂ ਦਾ ਮੁਕਾਬਲਾ ਵੱਡੇ ਆਗੂਆਂ ਨਾਲ ਹੈ ਇਕ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਗਿੱਦੜਬਾਹਾ ‘ਚ ਸਰਗਰਮ ਹਨ।
ਡਿੰਪੀ ਨੇ ਕਿਹਾ ਕਿ ਉਹਨਾ ਦੇ ਪਿੰਡਾਂ ਦੇ ਪੁਰਾਣੇ ਸਾਥੀ ਉਹਨਾਂ ਨਾਲ ਹਨ ਅਤੇ ਆਪ ਦੇ ਸਾਥੀ ਵੀ ਉਹਨਾਂ ਨਾਲ ਜੁੜ ਚੁੱਕੇ ਹਨ। ਉਹਨਾਂ ਕਿਹਾ ਕਿ ਉਹ ਇਹ ਸੀਟ ਜਿੱਤ ਕਿ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :