National
ਗੈਸ ਸਿਲੰਡਰ ਧਮਾਕੇ ‘ਚ ਦਾਦਾ-ਦਾਦੀ ਤੇ ਪੋਤੇ ਦੀ ਮੌਤ, ਅੱਜ ਹੀ ਸੀ 14 ਸਾਲਾ ਕੁਨਾਲ ਦਾ ਜਨਮ ਦਿਨ

ਫਰੀਦਾਬਾਦ ਦੇ ਪਿੰਡ ਭਾਂਕੜੀ ਵਿੱਚ ਬੀਤੀ ਰਾਤ ਹੋਏ ਗੈਸ ਸਿਲੰਡਰ ਧਮਾਕੇ ਵਿੱਚ ਦਾਦਾ, ਦਾਦੀ ਅਤੇ ਪੋਤੇ ਦੀ ਦਰਦਨਾਕ ਮੌਤ ਹੋ ਗਈ। ਤਿੰਨੋਂ ਘਰ ਦੀ ਪਹਿਲੀ ਮੰਜ਼ਿਲ ਉਤੇ ਸੌਂ ਰਹੇ ਸਨ।
ਮਕਾਨ ਡਿੱਗਣ ਕਾਰਨ ਹੇਠਾਂ ਬੰਨ੍ਹੀ ਮੱਝ ਦੀ ਵੀ ਮਲਬੇ ਹੇਠ ਦੱਬ ਕੇ ਮੌਤ ਹੋ ਗਈ। 14 ਸਾਲਾ ਪੋਤੇ ਕੁਨਾਲ ਦਾ ਅੱਜ ਜਨਮ ਦਿਨ ਸੀ। ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਫਟਣ ਕਾਰਨ ਘਰ ਦੀ ਛੱਤ ਡਿੱਗ ਗਈ। ਹੇਠਾਂ ਸੌਂ ਰਹੇ ਦਾਦਾ-ਦਾਦੀ, ਉਨ੍ਹਾਂ ਦੇ 14 ਸਾਲ ਦੇ ਪੋਤੇ ਦੀ ਮੌਤ ਹੋ ਗਈ। ਧਮਾਕੇ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਫੈਲ ਗਈ। ਇਸ ਦੌਰਾਨ ਸਾਰੇ ਪਿੰਡ ਵਾਸੀ ਘਟਨਾ ਵਾਲੀ ਥਾਂ ਵੱਲ ਭੱਜੇ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਇਸ਼ਤਿਹਾਰਬਾਜ਼ੀ
ਮੌਕੇ ਉਤੇ ਪਹੁੰਚੀ ਪੁਲਿਸ ਨੇ ਮਲਬਾ ਹਟਾਇਆ ਅਤੇ ਕਰੀਬ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਤਿੰਨਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਲਾਸ਼ਾਂ ਨੂੰ ਬਾਦਸ਼ਾਹ ਖਾਨ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ।
- First Published :