ਏਅਰਪੋਰਟ ਦੇ ਨਵੇਂ ਨਿਯਮ- 3 ਮਿੰਟ ਤੋਂ ਵੱਧ ਸਮਾਂ ਗਲੇ ਮਿਲੇ ਤਾਂ ਕੱਟਿਆ ਜਾਵੇਗਾ ਚਲਾਨ, ਜੋੜੇ ਹੋਏ ਪਰੇਸ਼ਾਨ!

Airport Rule: ਜਦੋਂ ਤੁਸੀਂ ਆਪਣੇ ਪਰਿਵਾਰ, ਦੋਸਤ ਜਾਂ ਕਿਸੇ ਨਜ਼ਦੀਕੀ ਨੂੰ ਹਵਾਈ ਅੱਡੇ ‘ਤੇ ਛੱਡਣ ਜਾਂਦੇ ਹੋ, ਤਾਂ ਤੁਸੀਂ ਡਰਾਪ-ਆਫ ਜ਼ੋਨ ਦੇ ਨੇੜੇ ਖੜ੍ਹੇ ਹੋ ਕੇ ਉਨ੍ਹਾਂ ਨਾਲ ਗੱਲ ਕਰਦੇ ਹੋ, ਉਨ੍ਹਾਂ ਨੂੰ ਅਲਵਿਦਾ ਆਖਣ ਲਈ ਗਲੇ ਲਗਾਉਂਦੇ ਹੋ ਅਤੇ ਯਾਤਰਾ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਜ਼ਿਆਦਾ ਖੜ੍ਹੇ ਰਹਿ ਕੇ ਆਪਣਿਆਂ ਨੂੰ ਗਲੇ ਲਗਾਉਂਦੇ ਹੋ, ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।
ਜੀ ਹਾਂ, ਨਿਊਜ਼ੀਲੈਂਡ ਦੇ ਏਅਰਪੋਰਟ ਤੋਂ ਅਜਿਹੀ ਖਬਰ ਆ ਰਹੀ ਹੈ। ਡਰਾਪ-ਆਫ ਜ਼ੋਨ ਦੇ ਕੋਲ ਇੱਕ ਪੋਸਟਰ ਲਟਕਿਆ ਹੋਇਆ ਹੈ, ਜਿਸ ‘ਤੇ ਲਿਖਿਆ ਹੈ- ਗਲੇ ਲੱਗ ਕੇ ਵਿਦਾਇਗੀ ਦੇਣ ਲਈ ਏਅਰਪੋਰਟ ਪਾਰਕਿੰਗ ਦੀ ਵਰਤੋਂ ਕਰੋ। ਇੱਥੋਂ ਦੇ ਨਿਯਮਾਂ ਦੇ ਮੁਤਾਬਕ ਤੁਸੀਂ ਏਅਰਪੋਰਟ ‘ਤੇ ਸਿਰਫ 3 ਮਿੰਟ ਲਈ ਗਲੇ ਮਿਲ ਸਕਦੇ ਹੋ। ਨਹੀਂ ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।
ਨਿਊਜ਼ੀਲੈਂਡ ਦੇ ਡੁਨੇਡਿਨ ਏਅਰਪੋਰਟ ਨੇ ਇਹ ਨਿਯਮ ਜਾਰੀ ਕੀਤਾ ਹੈ। ਇਸ ਵਿੱਚ ਲਿਖਿਆ ਹੈ ਕਿ ਤੁਸੀਂ ਆਪਣੇ ਡਰਾਪ-ਆਫ ਜ਼ੋਨ ਵਿੱਚ ਕਿਸੇ ਨੂੰ ਸਿਰਫ ਤਿੰਨ ਮਿੰਟ ਲਈ ਗਲੇ ਲਗਾ ਸਕਦੇ ਹੋ। ਇਸ ਨਿਯਮ ਤੋਂ ਬਾਅਦ ਪੂਰੀ ਦੁਨੀਆ ‘ਚ ਹੰਗਾਮਾ ਮਚਿਆ ਹੋਇਆ ਹੈ। ਇਸ ਬੋਰਡ ‘ਤੇ ਇਹ ਵੀ ਲਿਖਿਆ ਹੋਇਆ ਹੈ ਕਿ ‘ਕਿਰਪਾ ਕਰਕੇ ਵਿਦਾਇਗੀ ਲਈ ਕਾਰ ਪਾਰਕਿੰਗ ਦੀ ਵਰਤੋਂ ਕਰੋ।’ ਇੱਥੇ ਪਾਰਕਿੰਗ 15 ਮਿੰਟਾਂ ਲਈ ਮੁਫਤ ਹੈ।
ਏਅਰਪੋਰਟ ਦੇ ਸੀਈਓ ਨੇ ਕੀ ਕਿਹਾ?
ਨਿਊਜ਼ੀਲੈਂਡ ਦੇ ਡੁਨੇਡਿਨ ਏਅਰਪੋਰਟ ਦੇ ਸੀਈਓ ਡੇਨੀਅਲ ਡੀ ਬੋਨੋ ਨੇ ਇੱਕ ਰੇਡੀਓ ਨੂੰ ਇੰਟਰਵਿਊ ਦਿੱਤਾ ਹੈ। ਉਨ੍ਹਾਂ ਇਸ ਵਿਵਾਦ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਲੋਕਾਂ ਦੇ ਗੁੱਸੇ ਨੂੰ ਗਲਤ ਕਰਾਰ ਦਿੰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਹਵਾਈ ਅੱਡਾ “ਭਾਵਨਾਵਾਂ ਦਾ ਸੈਂਟਰ” ਹੈ। ਜਦੋਂ ਲੋਕ ਇੱਥੇ ਵਿਦਾਇਗੀ ਦਿੰਦੇ ਹਨ ਤਾਂ ਉਹ ਥੋੜੇ ਭਾਵੁਕ ਹੋ ਜਾਂਦੇ ਹਨ। ਪਰ ਤਰਕ ਨਾਲ, “ਲਵ ਹਾਰਮੋਨ”/ਆਕਸੀਟੌਸਿਨ ਦੇ ਵਿਸਫੋਟ ਲਈ 20 ਸਕਿੰਟ ਕਾਫੀ ਹਨ। ਯਾਤਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਨਾਲ ਵਧੇਰੇ ਲੋਕਾਂ ਨੂੰ ਗਲੇ ਮਿਲਣ ਦਾ ਮੌਕਾ ਮਿਲੇਗਾ।
ਮੁਫਤ ਪਾਰਕਿੰਗ ਵਿੱਚ ਮੌਜ
ਮੁਸਕਰਾਉਂਦੇ ਹੋਏ, ਬੋਨੋ ਨੇ ਅੱਗੇ ਕਿਹਾ ਕਿ ਅਸੀਂ ਸਾਲਾਂ ਤੋਂ ਏਅਰਪੋਰਟ ਪਾਰਕਿੰਗ ਵਿੱਚ ਦਿਲਚਸਪ ਚੀਜ਼ਾਂ ਦੇਖ ਰਹੇ ਹਾਂ। ਇੱਥੇ ਆਉਣਾ 15 ਮਿੰਟਾਂ ਲਈ ਮੁਫਤ ਹੈ। ਲੋਕ ਇਸ ਦਾ ਭਰਪੂਰ ਫਾਇਦਾ ਉਠਾਉਂਦੇ ਹਨ। ਇਸ ਦੇ ਨਾਲ ਹੀ ਏਅਰਪੋਰਟ ਦੇ ਇਸ ਨਿਯਮ ਤੋਂ ਲੋਕ ਕਾਫੀ ਪਰੇਸ਼ਾਨ ਹਨ। ਉਹ ਫੇਸਬੁੱਕ ‘ਤੇ ਏਅਰਪੋਰਟ ਅਥਾਰਟੀ ਨੂੰ ਚੰਗਾ-ਮਾੜਾ ਕਹਿ ਰਹੇ ਹਨ।