ਅੱਧੇ ਘੰਟੇ ਵਿਚ ਭਾਰਤ ਤੋਂ ਲੰਡਨ ਦਾ ਸਫਰ, ਨੌਕਰੀ ਕਰਕੇ ਸ਼ਾਮ ਨੂੰ ਘਰ ਵਾਪਸ ਆ ਸਕੋਗੇ, ਜਾਣੋ ਕਦੋਂ ਸ਼ੁਰੂ ਹੋਵੇਗੀ ਸੇਵਾ

ਦੁਨੀਆਂ ਵਿਚ ਹਰ ਰੋਜ਼ ਅਜਿਹੀਆਂ ਕਾਢਾਂ ਹੋ ਰਹੀਆਂ ਹਨ, ਜਿਨ੍ਹਾਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। Reusable Rocket ਰਾਕੇਟ ਤੋਂ ਲੈ ਕੇ ਦੂਜੇ ਗ੍ਰਹਿਆਂ ‘ਤੇ ਮਨੁੱਖੀ ਬਸਤੀਆਂ ਸਥਾਪਤ ਕਰਨ ਤੱਕ ਹਰ ਚੀਜ਼ ਬਾਰੇ ਸੋਚਿਆ ਜਾਣ ਲੱਗਾ ਹੈ, ਪਰ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਸਿਰਫ 1 ਘੰਟੇ ਵਿੱਚ ਦਿੱਲੀ ਤੋਂ ਲੰਡਨ ਪਹੁੰਚ ਸਕੋਗੇ, ਤਾਂ ਇਸ ਉਤੇ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗੀ?
ਹਾਂ… ਤੁਸੀਂ ਠੀਕ ਸੁਣ ਰਹੇ ਹੋ। ਭਾਵ, ਉਸੇ ਦਿਨ, ਤੁਸੀਂ ਦਿੱਲੀ ਵਿੱਚ ਲੰਚ ਅਤੇ ਲੰਡਨ ਵਿੱਚ ਰਾਤ ਦਾ ਖਾਣਾ ਖਾ ਸਕਦੇ ਹੋ। ਇਹ ਕਿਵੇਂ ਸੰਭਵ ਹੈ, ਕਿਹੜਾ ਵਾਹਨ ਇਸ ਨੂੰ ਸੰਭਵ ਬਣਾ ਰਿਹਾ ਹੈ ਅਤੇ ਇਹ ਸੇਵਾ ਕਦੋਂ ਸ਼ੁਰੂ ਹੋਵੇਗੀ… ਆਓ ਜਾਣਦੇ ਹਾਂ…
ਅਮਰੀਕਾ ਵਿਚ ਸਥਿਤ ਹਿਊਸਟਨ ਦੀ ਇੱਕ ਸਟਾਰਟਅੱਪ ਇੰਜਨੀਅਰਿੰਗ ਕੰਪਨੀ ਵੀਨਸ ਏਰੋਸਪੇਸ ਦੁਨੀਆ ਦਾ ਪਹਿਲਾ ਹਾਈਪਰਸੋਨਿਕ ਕਮਰਸ਼ੀਅਲ ਏਅਰਕ੍ਰਾਫਟ ਵੀਨਸ ਸਟਾਰਗੇਜ਼ਰ M4 ਵਿਕਸਤ ਕਰ ਰਹੀ ਹੈ। ਇਹ ਜਹਾਜ਼ Mach 9 (6905 mph) ਦੀ ਰਫ਼ਤਾਰ ਨਾਲ ਉੱਡ ਸਕਦਾ ਹੈ। ਇਹ ਆਵਾਜ਼ ਦੀ ਗਤੀ ਤੋਂ 9 ਗੁਣਾ ਤੇਜ਼ ਉੱਡਣ ਦੇ ਸਮਰੱਥ ਹੈ। ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਆਸਾਨ ਨਹੀਂ ਹੈ। ਇਹ ਰਾਕੇਟ ਸਇੰਸ ਹੈ।
ਬਹੁਤ ਸਾਰੇ ਮਾਹਿਰਾਂ ਨੂੰ ਨਿਯੁਕਤ ਕੀਤਾ ਗਿਆ
ਵੀਨਸ ਏਰੋਸਪੇਸ ਇੱਕ ਅਜਿਹੀ ਕੰਪਨੀ ਹੈ ਜੋ ਆਮ ਆਦਮੀ ਦੀ ਕਲਪਨਾ ਤੋਂ ਪਰੇ ਕੰਮ ਕਰ ਰਹੀ ਹੈ। ਇਹ ਕੰਪਨੀ ਐਡਵਾਂਸਡ ਹਾਈਪਰਸੋਨਿਕ ਟਰੈਵਲਿੰਗ ਏਅਰਕ੍ਰਾਫਟ ਤਿਆਰ ਕਰ ਰਹੀ ਹੈ। ਬਿਹਤਰ ਡਿਜ਼ਾਈਨ ਅਤੇ ਤਕਨਾਲੋਜੀ ਦੀ ਵਰਤੋਂ ਲਈ ਉਸ ਨੇ ਪੀਐਚਡੀ, ਰਾਕੇਟ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਇੱਕ ਟੀਮ ਨੂੰ ਹਾਇਰ ਕੀਤਾ ਹੈ।
ਅੱਧੇ ਘੰਟੇ ਵਿੱਚ ਲੰਡਨ
ਵੀਨਸ ਕੰਪਨੀ ਨੇ ਸਿੰਗਲ ਇੰਜਣ ਸਿਸਟਮ ਤਿਆਰ ਕੀਤਾ ਹੈ। ਇਸ ਦਾ ਨਾਮ ਰੈਮਜੇਟ ਇੰਜਣ ਹੈ। ਇਹ Mach 4 (3069 mph) ਦੀ ਸਥਿਰ ਕਰੂਜ਼ਿੰਗ ਸਪੀਡ ਤੱਕ ਪਹੁੰਚਣ ਦੇ ਸਮਰੱਥ ਹੈ। ਇਸ ਜੈੱਟ ਦੀ ਖਾਸੀਅਤ ਇਹ ਹੈ ਕਿ ਇਹ 7500 ਕਿਲੋਮੀਟਰ ਦੀ ਦੂਰੀ ਸਿਰਫ 30 ਮਿੰਟਾਂ ‘ਚ ਤੈਅ ਕਰ ਸਕਦਾ ਹੈ। ਇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਦੁਨੀਆ ਦੇ ਕਿਸੇ ਵੀ ਏਅਰਪੋਰਟ ਤੋਂ ਟੇਕ ਆਫ ਅਤੇ ਲੈਂਡ ਕਰਨ ਦੇ ਸਮਰੱਥ ਹੈ।
ਧਰਤੀ ਗੋਲ ਦਿਖਾਈ ਦੇਵੇਗੀ
ਵੀਨਸ ਨੇ ਦੱਸਿਆ ਕਿ ਦੁਨੀਆ ‘ਚ ਆਮ ਉਡਾਣਾਂ ਅਸਮਾਨ ‘ਚ 38,000 ਫੁੱਟ ਦੀ ਉਚਾਈ ‘ਤੇ ਉੱਡਦੀਆਂ ਹਨ। ਜਦੋਂ ਕਿ ਇਸ ਸਟਾਰਗੇਜ਼ਰ ਵਿੱਚ ਸਵਾਰ ਯਾਤਰੀ 110,000 ਫੁੱਟ ਦੀ ਉਚਾਈ ਤੱਕ ਉੱਡਣਗੇ। ਇਸ ਉਚਾਈ ਤੋਂ ਯਾਤਰੀ ਧਰਤੀ ਨੂੰ ਇਸ ਦੀ ਅਸਲ ਸ਼ਕਲ ਵਿਚ ਦੇਖਣ ਦਾ ਆਨੰਦ ਲੈ ਸਕਣਗੇ। ਮਨੁੱਖੀ ਇਤਿਹਾਸ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਵਾਲੀ ਇਹ ਸੇਵਾ 2030 ਤੱਕ ਸ਼ੁਰੂ ਹੋ ਸਕਦੀ ਹੈ।