Video: ਨੀਰੂ ਬਾਜਵਾ ਨਾਲ ਕੰਮ ਤਾਂ ਕਰਨਾ ਚਾਹੁੰਦਾ ਹਾਂ ਪਰ…ਸਿੰਗਰ ਕਾਕਾ ਨੇ ਅਦਾਕਾਰਾ ਬਾਰੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ

ਮਸ਼ਹੂਰ ਪੰਜਾਬੀ ਗਾਇਕ ਕਾਕਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਜਗ੍ਹਾ ਬਣਾਈ ਹੈ। ਗੀਤ ਗਾਉਣ ਦੇ ਨਾਲ-ਨਾਲ ਕਾਕਾ ਲਿਖਣ ਵਿੱਚ ਵੀ ਖੂਬ ਮਾਹਿਰ ਹੈ। ਉਨ੍ਹਾਂ ਨੇ ਬਹੁਤ ਘੱਟ ਸਮਾਂ ਵਿੱਚ ਆਪਣੇ ਗੀਤਾਂ ਰਾਹੀਂ ਪ੍ਰਸਿੱਧੀ ਹਾਸਲ ਕੀਤੀ ਹੈ। ਇਸੀ ਵਿਚਾਲੇ ਉਨ੍ਹਾਂ ਨੇ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਲਈ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ।
ਨੀਰੂ ਬਾਜਵਾ ਬਾਰੇ ਕਹੀ ਇਹ ਗੱਲ
ਦਰਅਸਲ ਗਾਇਕ ਤੋਂ ਪੁੱਛਿਆ ਗਿਆ ਕਿ ਤੁਹਾਡੀ ਨੀਰੂ ਬਾਜਵਾ ਨਾਲ ਕੰਮ ਕਰਨ ਦੀ ਇੱਛਾ ਹੈ? ਇਸ ਦਾ ਜਵਾਬ ਦਿੰਦੇ ਹੋਏ ਗਾਇਕ ਨੇ ਕਿਹਾ ਹੈ, “ਨੀਰੂ ਜੀ ਬਹੁਤ ਸੋਹਣੇ ਹਨ, ਪਰ ਮੈਂ ਕਦੇ ਕੋਸ਼ਿਸ਼ ਨਹੀਂ ਕੀਤੀ।” ਗਾਇਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਮਹਿੰਗੇ ਹੋਣਗੇ। ਜੇ ਹੋ ਸਕਿਆ ਤਾਂ ਮੈਂ ਉਨ੍ਹਾਂ ਨਾਲ ਕੰਮ ਕਰਨਾ ਚਾਹਾਂਗਾ, ਜੇ ਬਹੁਤ ਮਹਿੰਗੇ ਹੋਏ ਫਿਰ ਨਹੀਂ ਕਰਾਂਗਾ।
ਕਾਕੇ ਦੀ ਪਸੰਦੀਦਾ ਹੀਰੋਇਨ ਇਸ ਤੋਂ ਬਾਅਦ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਪਸੰਦੀਦਾ ਹੀਰੋਇਨ ਕੌਣ ਹੈ? ਗਾਇਕ ਨੇ ਇਸ ਦਾ ਜਵਾਬ ਦਿੱਤਾ ਕਿ ਉਨ੍ਹਾਂ ਦੀ ਕੋਈ ਪਸੰਦੀਦਾ ਹੀਰੋਇਨ ਨਹੀਂ ਹੈ।
ਗਾਇਕ ਕਾਕਾ ਦੀ ਗੱਲ ਕਰੀਏ ਤਾਂ ਕਾਕਾ ਨੇ 2019 ‘ਚ ‘ਸੂਰਮਾ’ ਗੀਤ ਨਾਲ ਇੰਡਸਟਰੀ ‘ਚ ਡੈਬਿਊ ਕੀਤਾ ਸੀ ਅਤੇ ਉਸ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਤੁਹਾਨੂੰ ਦੱਸ ਦੇਈਏ ਕਿ ਕਾਕਾ ਨੇ ਆਪਣੀ ਮਿਹਨਤ ਦੇ ਦਮ ‘ਤੇ ਨਾਮ ਕਮਾਇਆ ਹੈ, ਜਦੋਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਕਿਸੇ ਵੀ ਵੱਡੇ ਪ੍ਰੋਡਕਸ਼ਨ ਹਾਊਸ ਦਾ ਉਨ੍ਹਾਂ ‘ਤੇ ਕੋਈ ਪ੍ਰਭਾਵ ਨਹੀਂ ਸੀ।
ਬੀ.ਟੈੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਕਾਕਾ ਨੇ ਗਾਇਕੀ ਵਿੱਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ ਅਤੇ ਯੂ-ਟਿਊਬ ‘ਤੇ ਉਨ੍ਹਾਂ ਦਾ ਪਹਿਲਾ ਹੀ ਗੀਤ ਬਹੁਤ ਮਸ਼ਹੂਰ ਹੋਇਆ। ਇਸ ਤੋਂ ਬਾਅਦ 2020 ‘ਚ ਉਨ੍ਹਾਂ ਦਾ ਗੀਤ ‘ਤੀਜੀ ਸੀਟ’ ਆਇਆ ਅਤੇ ਲੋਕਾਂ ਨੇ ਇਸ ਗੀਤ ਨੂੰ ਕਾਫ਼ੀ ਪਸੰਦ ਵੀ ਕੀਤਾ। ਇਸ ਤੋਂ ਇਲਾਵਾ ‘ਲਿਬਾਸ’ ਦਾ ਗੀਤ ਵੀ ਕਾਫ਼ੀ ਪਸੰਦ ਕੀਤਾ ਗਿਆ ਸੀ।