Google ਨੇ ਲਾਂਚ ਕੀਤਾ ਨਵਾਂ ਐਂਡ੍ਰਾਇਡ 15 OS, ਜਾਣੋ ਇਸ ਦਾ ਖਾਸ ਪ੍ਰਾਈਵੇਸੀ ਫੀਚਰ ਕਿਵੇਂ ਕਰਦਾ ਹੈ ਕੰਮ

ਗੂਗਲ (Google) ਨੇ ਨਵਾਂ ਆਪਰੇਟਿੰਗ ਸਿਸਟਮ ਅਪਡੇਟ ਐਂਡਰਾਇਡ 15 ਲਾਂਚ ਕਰ ਦਿੱਤਾ ਹੈ। ਗੂਗਲ ਨੇ ਆਪਣੇ ਪਿਕਸਲ ਸੀਰੀਜ਼ ਦੇ ਸਮਾਰਟਫੋਨਜ਼ ਲਈ ਇਹ ਨਵਾਂ ਆਪਰੇਟਿੰਗ ਸਿਸਟਮ ਲਾਂਚ ਕੀਤਾ ਹੈ। Android 15 Vivo, iQOO, Motorola ਅਤੇ Samsung ਦੇ ਕੁਝ ਫਲੈਗਸ਼ਿਪ ਫੋਨਾਂ ਵਿੱਚ ਉਪਲਬਧ ਹੋਣਾ ਸ਼ੁਰੂ ਹੋ ਗਿਆ ਹੈ। ਗੂਗਲ ਨੇ ਐਂਡਰਾਇਡ 15 ‘ਚ ਕਈ ਨਵੇਂ ਫੀਚਰਸ ਨੂੰ ਐਡ ਕੀਤਾ ਹੈ, ਜਿਸ ‘ਚ ਇਕ ਪ੍ਰਾਈਵੇਸੀ ਫੀਚਰ ਪ੍ਰਾਈਵੇਟ ਸਪੇਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦੀ ਮਦਦ ਨਾਲ ਇਹ ਡਾਟਾ ਸੁਰੱਖਿਅਤ ਰੱਖਣ ‘ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਇਹ ਪ੍ਰਾਈਵੇਟ ਸਪੇਸ ਕੀ ਹੈ ਅਤੇ ਇਹ ਫੀਚਰ ਕਿਵੇਂ ਕੰਮ ਕਰਦਾ ਹੈ।
ਇਸ ਫੀਚਰ ਦੀ ਮਦਦ ਨਾਲ ਤੁਸੀਂ ਇੱਕ ਵੱਖਰੀ ਵਰਚੁਅਲ ਸਪੇਸ ਬਣਾ ਸਕਦੇ ਹੋ: ਦਰਅਸਲ, ਐਂਡਰਾਇਡ 15 ਦਾ ਇਹ ਫੀਚਰ ਇੱਕ ਵੱਖਰੀ ਵਰਚੁਅਲ ਸਪੇਸ ਬਣਾਉਂਦਾ ਹੈ। ਇਸ ਵਿੱਚ ਐਂਡਰਾਇਡ ਯੂਜ਼ਰ ਆਪਣੇ ਸੰਵੇਦਨਸ਼ੀਲ ਡੇਟਾ ਨੂੰ ਸੁਰੱਖਿਅਤ ਰੱਖ ਸਕਦੇ ਹਨ। ਉਪਭੋਗਤਾ ਇਸ ਵਿੱਚ ਫੋਟੋਆਂ, ਵੀਡੀਓ ਅਤੇ ਫਾਈਲਾਂ ਨੂੰ ਸੇਵ ਕਰ ਸਕਦੇ ਹਨ, ਜਿਸ ਨੂੰ ਕੋਈ ਵੀ ਐਕਸੈਸ ਨਹੀਂ ਕਰ ਸਕੇਗਾ। ਇਸ ‘ਚ ਤੁਸੀਂ ਗੂਗਲ ਫੋਟੋਜ਼, ਫਾਈਲਜ਼, ਕ੍ਰੋਮ, ਸਕ੍ਰੀਨਸ਼ੌਟਸ ਦੀਆਂ ਡੁਪਲੀਕੇਟ ਫਾਈਲਾਂ ਨੂੰ ਵੀ ਸੇਵ ਕਰ ਸਕਦੇ ਹੋ।
ਤੁਸੀਂ ਐਪਸ ਨੂੰ ਆਸਾਨੀ ਨਾਲ ਕਰ ਸਕਦੇ ਹੋ ਹਾਈਡ
ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਯੂਜ਼ਰਸ ਜਿਸ ਐਪ ਨੂੰ ਹਾਈਡ ਕਰਨਾ ਚਾਹੁੰਦੇ ਹਨ, ਉਹ ਆਮ ਐਪ ਡਰਾਵਰ ‘ਚ ਦਿਖਾਈ ਨਹੀਂ ਦੇਵੇਗੀ। ਪ੍ਰਾਈਵੇਟ ਸਪੇਸ ਐਪਸ ‘ਤੇ ਇੱਕ ਲਾਕ ਆਈਕਨ ਦਿਖਾਈ ਦੇਵੇਗਾ, ਇਹ ਦਰਸਾਉਂਦਾ ਹੈ ਕਿ ਤੁਹਾਡਾ ਡੇਟਾ ਸੁਰੱਖਿਅਤ ਹੈ। ਉਪਭੋਗਤਾ ਆਪਣੇ ਫੋਨ ਵਿੱਚ ਪ੍ਰਾਈਵੇਟ ਸਪੇਸ ਨੂੰ ਲਾਕ ਅਤੇ ਅਨਲਾਕ ਕਰ ਸਕਦੇ ਹਨ। ਆਓ ਜਾਣਦੇ ਹਾਂ ਕਿ ਇਹ ਪੂਰੀ ਪ੍ਰਕਿਰਿਆ ਕਿਵੇਂ ਕੰਮ ਕਰੇਗੀ।
ਇਸ ਲਈ ਇਹ ਸਟੈੱਪ ਫਾਲੋ ਕਰੋ
ਸਭ ਤੋਂ ਪਹਿਲਾਂ ਆਪਣੇ ਫ਼ੋਨ ਨੂੰ ਨਵੇਂ Android 15 ਓਐਸ ‘ਤੇ ਅੱਪਡੇਟ ਕਰੋ। ਫਿਰ ਫ਼ੋਨ ਦੀਆਂ ਸੈਟਿੰਗਸ ‘ਤੇ ਜਾਓ ਅਤੇ ਸਕਿਓਰਿਟੀ ਅਤੇ ਪ੍ਰਾਈਵੇਸੀ ਸੈਕਸ਼ਨ ‘ਤੇ ਹੇਠਾਂ ਸਕ੍ਰੋਲ ਕਰੋ। ਇੱਥੇ ਤੁਸੀਂ ਪ੍ਰਾਈਵੇਟ ਸਪੇਸ ਮੀਨੂ ਦੇਖੋਗੇ। ਉੱਥੇ ਟੈਪ ਕਰੋ। ਫਿਰ ਤੁਹਾਨੂੰ ਸੈੱਟ ਅੱਪ ‘ਤੇ ਟੈਪ ਕਰਨਾ ਹੋਵੇਗਾ ਅਤੇ ਨਵਾਂ ਅਕਾਊਂਟ ਸੈੱਟਅੱਪ ਕਰਨਾ ਹੋਵੇਗਾ। ਪ੍ਰਾਈਵੇਟ ਸਪੇਸ ਬਣਨ ਤੋਂ ਬਾਅਦ, ਤੁਸੀਂ ਜਦੋਂ ਚਾਹੋ ਇਸ ਨੂੰ ਮਿਟਾ ਵੀ ਸਕਦੇ ਹੋ।