ਕਿਸ ਮਹਿਲਾ ਆਈਪੀਐਸ ਦੀ ਨਿਗਰਾਨੀ ਹੇਠ ਰਹਿੰਦਾ ਹੈ ਲਾਰੈਂਸ ਬਿਸ਼ਨੋਈ ? ਕੌਣ ਹੈ ਸਾਬਰਮਤੀ ਜੇਲ੍ਹ ਦਾ ਸੁਪਰਡੈਂਟ ?

ਗੁਜਰਾਤ ਦੀ ਜਿਸ ਜੇਲ੍ਹ ਵਿੱਚ ਬਦਨਾਮ ਅਪਰਾਧੀ ਲਾਰੈਂਸ ਬਿਸ਼ਨੋਈ ਬੰਦ ਹੈ। ਉਸ ਸਾਬਰਮਤੀ ਜੇਲ੍ਹ ਦੀ ਸੁਪਰਡੈਂਟ ਹੈ ਸ਼ਵੇਤਾ ਸ਼੍ਰੀਮਾਲੀ, ਸ਼ਵੇਤਾ ਸ਼੍ਰੀਮਾਲੀ 2010 ਬੈਚ ਦੀ ਆਈਪੀਐਸ ਅਧਿਕਾਰੀ ਹੈ। ਮਹਾਰਾਸ਼ਟਰ ‘ਚ ਬਾਬਾ ਸਿੱਦੀਕੀ ਕਤਲ ਕੇਸ ‘ਚ ਲਾਰੈਂਸ ਬਿਸ਼ਨੋਈ ਦਾ ਨਾਂ ਲਿਆ ਜਾ ਰਿਹਾ ਹੈ।
ਉਹ ਪਿਛਲੇ ਡੇਢ ਸਾਲ ਤੋਂ ਇਸੇ ਜੇਲ੍ਹ ਵਿੱਚ ਬੰਦ ਹੈ। ਸ਼ਵੇਤਾ ਸ਼੍ਰੀਮਾਲੀ ਨੂੰ ਪਿਛਲੇ ਸਾਲ ਮਈ ਵਿੱਚ ਇੱਥੇ ਸੁਪਰਡੈਂਟ ਬਣਾਇਆ ਗਿਆ ਸੀ। ਉਨ੍ਹਾਂ ਨੇ ਆਈਪੀਐਸ ਤੇਜਸ ਪਟੇਲ ਦੀ ਥਾਂ ਲਈ ਸੀ, ਉਦੋਂ ਤੋਂ ਉਹ ਇਸ ਅਹੁਦੇ ‘ਤੇ ਤਾਇਨਾਤ ਹਨ।
ਰਾਜਸਥਾਨ ਦੀ ਰਹਿਣ ਵਾਲੀ ਹੈ ਸ਼ਵੇਤਾ
ਸ਼ਵੇਤਾ ਸ਼੍ਰੀਮਾਲੀ ਮੂਲ ਰੂਪ ਤੋਂ ਰਾਜਸਥਾਨ ਦੀ ਰਹਿਣ ਵਾਲੀ ਹੈ। 13 ਅਪ੍ਰੈਲ 1985 ਨੂੰ ਜਨਮੀ ਸ਼ਵੇਤਾ ਨੇ ਗ੍ਰੈਜੂਏਸ਼ਨ ਕੀਤੀ ਸੀ। ਇਸ ਤੋਂ ਬਾਅਦ UPSC ਦੀ ਤਿਆਰੀ ਕੀਤੀ। ਆਖਰਕਾਰ ਸ਼ਵੇਤਾ ਨੇ 2009 ਵਿੱਚ ਯੂਪੀਐਸਸੀ ਦੀ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ ਅਤੇ ਉਹ ਆਈਪੀਐਸ ਲਈ ਚੁਣੀ ਗਈ। ਸ਼ਵੇਤਾ ਨੇ UPSC ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚ 79ਵਾਂ ਰੈਂਕ ਹਾਸਲ ਕੀਤਾ।
ਇੱਕ ਸਾਲ ਦੀ ਸਿਖਲਾਈ ਤੋਂ ਬਾਅਦ, ਉਹ 2010 ਬੈਚ ਦੀ ਆਈਪੀਐਸ ਬਣ ਗਈ। ਉਨ੍ਹਾਂ ਨੂੰ 30 ਅਗਸਤ 2010 ਨੂੰ ਗੁਜਰਾਤ ਕੇਡਰ ਦਾ ਆਈ.ਪੀ.ਐਸ.ਨਿਯੁਕਤ ਕੀਤਾ ਗਿਆ।
- First Published :