SDM ਦੀ ਸਕਾਰਪੀਓ ਨੇ ਬਰਾਤੀਆਂ ਨਾਲ ਭਰੀ ਕਾਰ ਨੂੰ ਮਾਰੀ ਟੱਕਰ, 2 ਮੌਤਾਂ, 5 ਜ਼ਖਮੀ

Khargone Accident: ਮੱਧ ਪ੍ਰਦੇਸ਼ ਦੇ ਖਰਗੋਨ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਐਸਡੀਐਮ ਦੀ ਸਕਾਰਪੀਓ ਨੇ ਬਰਾਤੀਆਂ ਨਾਲ ਭਰੀ ਈਕੋ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 2 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ 5 ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਐਤਵਾਰ ਸਵੇਰੇ ਖਰਗੋਨ ਦੇ ਡਾਇਵਰਸ਼ਨ ਰੋਡ ਉਤੇ ਪੀਡਬਲਯੂਡੀ ਦਫਤਰ ਦੇ ਸਾਹਮਣੇ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਈਕੋ ਕਾਰ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਵਾਲੀ ਕਾਰ ਡਾਲਕੀ ਤੋਂ ਬੁਰਹਾਨਪੁਰ ਜਾ ਰਹੀ ਸੀ। ਟੱਕਰ ਮਾਰਨ ਵਾਲੀ ਗੱਡੀ ਬਡਵਾਨੀ ਜ਼ਿਲ੍ਹੇ ਦੇ ਸੇਂਧਵਾ ਐਸਡੀਐਮ ਦੀ ਦੱਸੀ ਜਾਂਦੀ ਹੈ।
ਸਕਾਰਪੀਓ ਵਿੱਚ ਸਿਰਫ਼ ਡਰਾਈਵਰ ਹੀ ਸਫ਼ਰ ਕਰ ਰਿਹਾ ਸੀ। ਹਾਦਸੇ ਵਿੱਚ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਡਾਇਵਰਸ਼ਨ ਰੋਡ ‘ਤੇ ਪੀਡਬਲਯੂਡੀ ਦਫ਼ਤਰ ਦੇ ਸਾਹਮਣੇ ਜਵਾਹਰ ਮਾਰਗ ਦੇ ਮੋੜ ਉਤੇ ਤੇਜ਼ ਰਫ਼ਤਾਰ ਨਾਲ ਸੇਂਧਵਾ ਵੱਲ ਜਾ ਰਹੀ ਐਸਡੀਐਮ ਦੀ ਕਾਰ ਨੇ ਈਕੋ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ।
ਹਾਦਸੇ ‘ਚ 5 ਲੋਕ ਜ਼ਖਮੀ ਹੋ ਗਏ
ਇਸ ਹਾਦਸੇ ‘ਚ 5 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਜ਼ਿਲਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਫਿਲਹਾਲ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਕੋਤਵਾਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਮੌਕੇ ਤੋਂ ਹਟਾ ਲਿਆ ਹੈ। ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਸੀਸੀਟੀਵੀ ਫੁਟੇਜ ਸਾਹਮਣੇ ਆਈ
ਖਰਗੋਨ ਵਿੱਚ ਬਡਵਾਨੀ ਜ਼ਿਲ੍ਹੇ ਦੇ ਸੇਂਧਵਾ ਐਸਡੀਐਮ ਦੀ ਸਕਾਰਪੀਓ ਕਾਰ ਅਤੇ ਈਕੋ ਕਾਰ ਵਿਚਾਲੇ ਹੋਈ ਟੱਕਰ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਸੀਸੀਟੀਵੀ ਫੁਟੇਜ ਵਿੱਚ ਸਕਾਰਪੀਓ ਚਾਲਕ ਦੀ ਵੱਡੀ ਲਾਪਰਵਾਹੀ ਦਿਖਾਈ ਦੇ ਰਹੀ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਸੇਂਧਵਾ ਦੇ ਐਸਡੀਐਮ ਗੱਡੀ ਵਿੱਚ ਮੌਜੂਦ ਨਹੀਂ ਸਨ। ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਐਤਵਾਰ ਸਵੇਰੇ 6.40 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਪਿੰਡ ਵਾਸੀ ਖਰਗੋਨ ਜ਼ਿਲ੍ਹੇ ਦੇ ਬਾਰੁਧ ਥਾਣਾ ਖੇਤਰ ਦੇ ਡਾਲਕੀ ਪਿੰਡ ਤੋਂ ਬੁਰਹਾਨਪੁਰ ਜਾ ਰਹੇ ਸਨ। ਇਹ ਹਾਦਸਾ ਖਰਗੋਨ ਕੋਤਵਾਲੀ ਥਾਣਾ ਖੇਤਰ ਦੇ ਡਾਇਵਰਸ਼ਨ ਰੋਡ ‘ਤੇ ਲੋਕ ਨਿਰਮਾਣ ਵਿਭਾਗ ਦੇ ਦਫਤਰ ਦੇ ਸਾਹਮਣੇ ਵਾਪਰਿਆ।
- First Published :