ਅਰਸ਼ ਡਾਲਾ ਵੱਲੋਂ ਕੁੱਲ੍ਹੜ ਪੀਜ਼ਾ ਕੱਪਲ ਨੂੰ ਧਮਕੀ, ‘ਸੁਧਰ ਜਾਓ ਨਹੀਂ ਤਾਂ…’, ਸੁਣੋ ਕੀ ਕਿਹਾ…

kullhad pizza couple– ਗੈਂਗਸਟਰ ਤੋਂ ਅਤਿਵਾਦੀ ਬਣੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਨੇ ਕੁੱਲ੍ਹੜ ਪੀਜ਼ਾ ਕਪਲ ਨੂੰ ਧਮਕੀ ਦਿੱਤੀ ਹੈ। ਵਾਇਰਲ ਹੋਈ ਇਕ ਕਥਿਤ ਆਡੀਓ ਵਿਚ ਡਾਲਾ ਆਖ ਰਿਹਾ ਹੈ ਕਿ ਸੋਸ਼ਲ ਮੀਡੀਆ ਉਤੇ ਗਲਤ ਵੀਡੀਓ ਪਾਉਣ ਵਾਲੇ ਸੁਧਰ ਜਾਣ।
ਉਹ ਆਖ ਰਿਹਾ ਹੈ ਕਿ ਉਸ ਨੇ ਫੋਨ ਕਰਕੇ ਵੀ ਅਜਿਹੇ ਲੋਕਾਂ ਨੂੰ ਸਮਝਾਇਆ ਹੈ ਕਿ ਬਾਜ਼ ਆ ਜਾਣ। ਉਸ ਨੇ ਕੁੱਲ੍ਹੜ ਪੀਜ਼ਾ ਜੋੜੇ ਨੂੰ ਵੀ ਧਮਕੀ ਦਿੱਤੀ ਹੈ। ਡਾਲਾ ਆਖ ਰਿਹਾ ਹੈ ਕਿ ਅਜਿਹੇ ਸਾਰੇ ਲੋਕਾਂ ਉਤੇ ਉਨ੍ਹਾਂ ਦੀ ਨਿਗ੍ਹਾ ਹੈ। ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਨ੍ਹਾਂ ਨੂੰ ਰੋਕ ਲਵੇ।
ਉਧਰ, ਪੰਜਾਬ-ਹਰਿਆਣਾ ਹਾਈਕੋਰਟ ਨੇ ਕੁੱਲ੍ਹੜ ਪੀਜ਼ਾ ਕਪਲ ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਪੁਲਿਸ ਨੂੰ ਅਰੋੜਾ ਪਰਿਵਾਰ ਦੀ ਸੁਰੱਖਿਆ ਦੇ ਹੁਕਮ ਵੀ ਦਿੱਤੇ ਹਨ। ਦੱਸ ਦੇਈਏ ਕਿ ਨਿਹੰਗ ਮਾਨ ਸਿੰਘ ਦੇ ਵਿਰੋਧ ਕਾਰਨ ਕਪਲ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ ਅਤੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ।
ਜਿਸ ਵਿਚ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਕੁੱਲ੍ਹੜ ਪੀਜ਼ਾ ਜੋੜੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਨੇ ਜਾਨ ਦੀ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਨਿਹੰਗਾਂ ਦਾ ਦੋਸ਼ ਹੈ ਕਿ ਕੁੱਲ੍ਹੜ ਪੀਜ਼ਾ ਜੋੜੇ ਵੱਲੋਂ ਵਾਇਰਲ ਕੀਤੀ ਗਈ ਅਸ਼ਲੀਲ ਵੀਡੀਓ ਦਾ ਬੱਚਿਆਂ ‘ਤੇ ਮਾੜਾ ਅਸਰ ਪੈ ਰਿਹਾ ਹੈ। ਅਜਿਹੇ ‘ਚ ਨਿਹੰਗ ਸਿੰਘਾਂ ਦੀ ਮੰਗ ਹੈ ਕਿ ਉਨ੍ਹਾਂ ‘ਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ‘ਚ ਥਾਣੇ ‘ਚ ਮਾਮਲਾ ਦਰਜ ਕੀਤਾ ਜਾਵੇ।
- First Published :