Kangana ranaut film Emergency Censor Board gave permission after removing controversial seens hdb – News18 ਪੰਜਾਬੀ

ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ ਜਲਦ ਹੀ ਪਰਦੇ ’ਤੇ ਰੀਲੀਜ਼ ਹੋਣ ਜਾ ਰਹੀ ਹੈ। ਸੈਂਸਰ ਬੋਰਡ ਨੇ ਵਿਵਾਦਤ ਸੀਨ ਹਟਾਉਣ ਉਪਰੰਤ ਫ਼ਿਲਮ ਨੂੰ ਹਰੀ ਝੰਡੀ ਦੇ ਦਿੱਤੀ ਹੈ, ਇਸ ਜਾਣਕਾਰੀ ਖ਼ੁਦ ਅਦਾਕਾਰਾ ਨੇ ਟਵੀਟ ਰਾਹੀਂ ਦਿੱਤੀ। ਸੈਂਸਰ ਬੋਰਡ ਨੇ ਫ਼ਿਲਮ ’ਚ 3 ਕੱਟ ਲਾਉਣ ਦੇ ਨਾਲ ਨਾਲ 10 ਬਦਲਾਅ ਕਰਨ ਲਈ ਆਖਿਆ ਸੀ, ਅਤੇ ਕੁਝ ਦ੍ਰਿਸ਼ਾਂ ਅਤੇ ਤੱਥ ਪੇਸ਼ ਕਰਨ ਦੀ ਵੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ:
ਬਦਲ ਗਿਆ ਇਨਸਾਫ਼ ਦੀ ਦੇਵੀ ਦਾ ਰੂਪ, ਹਿੰਸਾ ਦਾ ਪ੍ਰਤੀਕ ਤਲਵਾਰ ਦੀ ਥਾਂ ਸੰਵਿਧਾਨ ਨੇ ਲਈ
ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਸਣੇ ਕਈ ਸਿੱਖ ਜਥੇਬੰਦੀਆਂ ਨੇ ਫ਼ਿਲਮ ਨੂੰ ਰੋਕਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਫ਼ਿਲਮ ਨਿਰਮਾਤਾ ਅਤੇ ਸੀਬੀਐੱਫ਼ਸੀ ਵਿਚਾਲੇ ਗੱਲਬਾਤ ਹੋਈ। ਦੱਸ ਦੇਈਏ ਕਿ ਪੰਜਾਬ ’ਚ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਵੱਖਰੇ ਸਿੱਖ ਰਾਜ ਬਦਲੇ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੱਖ ’ਚ ਹਵਾ ਚਲਾਉਣ ਦਾ ਵਾਅਦਾ ਕਰਦੇ ਵਿਖਾਇਆ ਗਿਆ ਸੀ।
ਇਸ ਦ੍ਰਿਸ਼ ’ਤੇ ਸਿੱਖ ਭਾਈਚਾਰੇ ਵਲੋਂ ਤਿੱਖਾ ਵਿਰੋਧ ਕੀਤਾ ਗਿਆ ਅਤੇ ਸੀਬੀਐੱਫ਼ਸੀ ਨੂੰ ਪੱਤਰ ਲਿਖ ਪਾਬੰਦੀ ਲਾਉਣ ਦੇ ਨਾਲ ਨਾਲ ਅਦਾਲਤ ਦਾ ਵੀ ਸਹਾਰਾ ਲਿਆ ਗਿਆ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :